ਮਾਮਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਦਾ

ਮਾਮਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਦਾ

👉 1 ਜਨਵਰੀ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

ਨਵੀਂ ਦਿੱਲੀ, 30 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 01 ਜਨਵਰੀ ਨੂੰ ਰਣਜੀਤ ਸਿੰਘ ਪੰਜਗਰਾਈ, 02 ਜਨਵਰੀ ਰਾਮਪਾਲ ਸਿੰਘ ਪਾਇਲ, 03 ਜਨਵਰੀ ਜਸਵੰਤ ਸਿੰਘ ਚੀਮਾ, 04 ਜਨਵਰੀ ਰਜਿੰਦਰ ਸਿੰਘ ਫੌਜੀ, 05 ਜਨਵਰੀ ਹਰਬੰਸ ਸਿੰਘ ਪੈਲੀ, 06 ਜਨਵਰੀ ਕਰਤਾਰ ਸਿੰਘ ਪਠਾਨਕੋਟ, 07 ਜਨਵਰੀ ਸ਼ਿੰਗਾਰਾ ਸਿੰਘ ਫਤਿਹਗੜ੍ਹ ਸਾਹਿਬ, 08 ਜਨਵਰੀ ਹਰਪਾਲ ਸਿੰਘ ਕੁੱਸਾ, 09 ਜਨਵਰੀ ਗੁਰਪ੍ਰੀਤ ਸਿੰਘ ਰੋਪੜ੍ਹ, 10 ਜਨਵਰੀ ਬਲਦੇਵ ਸਿੰਘ ਗਗੜਾ, 11 ਜਨਵਰੀ ਬਲਵਿੰਦਰ ਸਿੰਘ ਮੰਡੇਰ ਮਾਨਸਾ, 12 ਜਨਵਰੀ ਸੂਬੇਦਾਰ ਮੇਜਰ ਸਿੰਘ ਨਕੋਦਰ, 13 ਜਨਵਰੀ ਜਸਵੀਰ ਸਿੰਘ ਤਰਨ ਤਾਰਨ, 14 ਜਨਵਰੀ ਹਰਦੀਪ ਸਿੰਘ ਪਟਿਆਲਾ, 15 ਜਨਵਰੀ ਗੁਰਬਚਨ ਸਿੰਘ ਗੁਰਦਾਸਪੁਰ, 16 ਖ਼ਜ਼ਾਨ ਸਿੰਘ ਹਰਿਆਣਾ ਦੇ ਜਥੇ ਗ੍ਰਿਫਤਾਰੀ ਲਈ ਜਾਣਗੇ ।

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ ।

error: Content is protected !!