ਹਵੇਲੀ ਸਮਰਥਕਾਂ ਨੇ ਕੀਤਾ ਮਹਿਲਾ ਨਿਗਮ ਅਧਿਕਾਰੀ ‘ਤੇ ਹਮਲਾ, ਹਵੇਲੀ ਪ੍ਰਬੰਧਕਾਂ ਨੇ ਦਿੱਤੀ ਸਫਾਈ

ਹਵੇਲੀ ਸਮਰਥਕਾਂ ਨੇ ਕੀਤਾ ਮਹਿਲਾ ਨਿਗਮ ਅਧਿਕਾਰੀ ‘ਤੇ ਹਮਲਾ, ਹਵੇਲੀ ਪ੍ਰਬੰਧਕਾਂ ਨੇ ਦਿੱਤੀ ਸਫਾਈ

ਜਲੰਧਰ (ਪਰਮਜੀਤ ਸਿੰਘ ਰੰਗਪੁਰੀ) ਜਲੰਧਰ ਨਗਰ ਨਿਗਮ ਅਧਿਕਾਰੀਆਂ ਵਲੋਂ ਸੋਮਵਾਰ ਸਵੇਰ ਸਥਾਨਕ 66 ਫੁੱਟ ਰੋਡ ‘ਤੇ ਸਥਿਤ Curo Mall ‘ਤੇ ਹੋਏ ਅਵੈਧ ਨਿਰਮਾਣ ਖਿਲਾਫ਼ ਕਰਵਾਈ ਕੀਤੀ ਗਈ| ਇਸ ਦੌਰਾਨ ਨਗਰ ਨਿਗਮ ਦੇ ਪੀਲੇ ਪੰਜੇ ਨੇ ਉਥੇ ਸਥਿਤ ਹਵੇਲੀ ਰੇਸਤਰਾਂ ‘ਤੇ ਕਰਵਾਈ ਕਰਦੇ ਹੋਏ ਨਾਜਾਇਜ ਉਸਾਰੀ ਨੂੰ ਗਿਰਾ ਦਿੱਤਾ| ਜਦੋਂ ਨਗਰ ਨਿਗਮ ਦੀ ਮਹਿਲਾ ਅਧਿਕਾਰੀ ਪੂਜਾ ਮਾਨ ਉਥੇ ਕਰਵਾਈ ਕਰ ਰਹੀ ਸੀ ਤਾਂ ਉਥੇ ਮੌਜੂਦ ਹਵੇਲੀ ਸਮਰਥਕਾਂ ਨੇ ਉਸ ਦਾ ਵਿਰੋਧ ਕੀਤਾ ਅਤੇ ਸਰਕਾਰੀ ਗੱਡੀ ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ| ਉਥੇ ਮੌਜੂਦ ਪੁਲਿਸ ਕਰਮੀਆਂ ਨੇ ਮਹਿਲਾ ਅਧਿਕਾਰੀ ਨੂੰ ਬੜੀ ਮੁਸ਼ਕਿਲ ਨਾਲ ਨਿਕਾਲਿਆ |

ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਕਮਿਸ਼ਨਰ ਦੇ ਆਦੇਸ਼ ਤੋਂ ਬਾਅਦ ਏਟੀਪੀ ਪੂਜਾ ਮਾਨ ਵਲੋਂ ਪਾਰਕਿੰਗ ਵਿਚ ਹੋਏ ਅਵੈਧ ਨਿਰਮਾਣ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਸੀ| ਜਿਵੇਂ ਹੀ ਨਗਰ ਨਿਗਮ ਦੀ ਟੀਮ ਨੇ ਡਿੱਚ ਮਸ਼ੀਨ ਨੂੰ ਉਥੇ ਚਾਲੂ ਕੀਤਾ ਤਾਂ ਉਥੇ ਮਜ਼ਦੂਰਾਂ ਅਤੇ ਕੁਝ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨਿਗਮ ਟੀਮ ’ਤੇ ਪਥਰਾਅ ਵੀ ਕੀਤਾ ਗਿਆ। ਹਵੇਲੀ ਦੇ ਸਮਰਥਕਾਂ ਅਤੇ ਮਜ਼ਦੂਰਾਂ ਨੇ ਏਟੀਪੀ ਪੂਜਾ ਦੀ ਗੱਡੀ ਨੂੰ ਘੇਰ ਲਿਆ। ਗੁੱਸੇ ‘ਚ ਆਈ ਭੀੜ ਨੇ ਪਹਿਲਾਂ ਕਾਰ ਦੇ ਬੋਨਟ ‘ਤੇ ਮੁੱਕਾ ਮਾਰਿਆ, ਟਾਇਰ ਪਾੜ ਦਿੱਤੇ ਅਤੇ ਨਾਅਰੇਬਾਜ਼ੀ ਕਰਦੇ ਹੋਏ ਕਾਰ ‘ਤੇ ਚੜ੍ਹ ਗਏ। ਭੀੜ ਨੇ ਏਟੀਪੀ ਗੱਡੀ ਨੂੰ ਇੱਕ ਘੰਟੇ ਤੱਕ ਘੇਰ ਲਿਆ। ਏ.ਟੀ.ਪੀ.ਪੂਜਾ ਨੇ ਕਿਹਾ ਕਿ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਅਧਿਕਾਰੀਆਂ ਨਾਲ ਦੁਰਵਿਵਹਾਰ ਕਰਨ ਵਾਲੇ ਹਵੇਲੀ ਦੇ ਮਜ਼ਦੂਰਾਂ ਅਤੇ ਮਜ਼ਦੂਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਜਦੋਂ ਇਸ ਬਾਰੇ ਹਵੇਲੀ ਰੇਸਤਰਾਂ ਦੇ ਪ੍ਰਬੰਧਕ ਡੀ. ਕੇ. ਉਮੇਸ਼ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ Curo Mall ਅਤੇ ਨਗਰ ਨਿਗਮ ਦਾ ਆਪਸ ਵਿਚ ਕੋਰਟ ਕੇਸ ਚਲ ਰਿਹਾ ਸੀ, ਜਿਸ ਦੌਰਾਨ ਇਹ ਕਰਵਾਈ ਹੋਈ ਹੈ| ਜਦੋਂ ਉਹਨਾਂ ਨੂੰ ਹਮਲੇ ਬਾਰੇ ਪੁਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਹਵੇਲੀ ਦੇ ਸਮਰਥਕ ਨਹੀਂ ਬਲਕਿ ਉਥੇ ਖੜੀ ਲੇਬਰ ਸੀ| ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਕਿ ਜਦੋਂ ਨਿਗਮ ਅਧਿਕਾਰੀ ਗੱਡੀ ਲੈ ਕੇ ਨਿਕਲਣ ਲੱਗੇ ਸੀ ਉਸ ਦੌਰਾਨ ਹੋਈ ਧੱਕਾ ਮੁੱਕੀ ‘ਚ ਸਰਕਾਰੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਸੀ| ਉਹਨਾਂ ਕਿਹਾ ਕਿ ਜਦੋਂ ਇਸ ਤਰਹ ਦੀ ਕਰਵਾਈ ਕੀਤੀ ਜਾਂਦੀ ਹੈ ਤਾਂ ਕੁਝ ਗੈਰ ਸਾਮਜਿਕ ਤੱਤ ਉਥੇ ਆ ਜਾਂਦੇ ਹਨ ‘ਤੇ ਉਹਨਾਂ ਵਲੋਂ ਇਸ ਤਰਹ ਦੀ ਹਰਕਤ ਕਰ ਦਿੱਤੀ ਜਾਂਦੀ ਹੈ| ਉਹਨਾਂ ਕਿਹਾ ਕਿ ਹਮਲਾ ਕਰਨ ਵਾਲੇ ਉਹਨਾਂ ਦੇ ਸਮਰਥਕ ਨਹੀਂ ਸੀ|

ਜਦੋਂ ਹਵੇਲੀ ਰੇਸਤਰਾਂ ਦੇ ਪ੍ਰਬੰਧਕ ਡੀ. ਕੇ. ਉਮੇਸ਼ ਨੂੰ ਇਹ ਪੁਛਿਆ ਗਿਆ ਕਿ Curo Mall ਵਾਲਿਆਂ ਨੇ ਨਗਰ ਨਿਗਮ ਕੋਲੋਂ ਇਹ ਇਮਾਰਤ ਬਣਾਉਣ ਦੀ ਪਰਮਿਸ਼ਨ ਲਈ ਗਈ ਸੀ ਤਾਂ ਉਹਨਾਂ ਕਿਹਾ ਕਿ ਸਾਨੂੰ ਅੱਜ ਹੀ ਪਤਾ ਲੱਗਾ ਹੈ ਕਿ Curo Mall ਅਤੇ ਨਗਰ ਨਿਗਮ ਦਾ ਹਾਈਕੋਰਟ ‘ਚ ਕੇਸ ਚਲ ਰਿਹਾ ਹੈ ਅਤੇ Curo ਮਾਲ ਵਲੋਂ ਸਟੇ ਲਈ ਹੋਈ ਹੈ| ਹਾਲਾਂਕਿ ਹਵੇਲੀ ਪ੍ਰਬੰਧਕਾਂ ਵਲੋਂ ਉਹਨਾਂ ਦੇ ਸਮਰਥਕਾਂ ਵਲੋਂ ਹਮਲਾ ਨਹੀਂ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ| ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹਵੇਲੀ ਰੇਸਤਰਾਂ ‘ਤੇ ਹੋਈ ਕਰਵਾਈ ਦੌਰਾਨ ਰਾਹ ਚਲਦੀ ਲੇਬਰ ਨੇ ਨਗਰ ਨਿਗਮ ਅਧਿਕਾਰੀ ਤੇ ਕਿਉਂ ਹਮਲਾ ਕੀਤਾ| ਹੁਣ ਦੇਖਣਾ ਇਹ ਵੀ ਹੋਏਗਾ ਕਿ ਨਗਰ ਨਿਗਮ ਅਧਿਕਾਰੀ ‘ਤੇ ਹੋਏ ਹਮਲੇ ਤੇ ਕਰਵਾਈ ਕਿਸ ‘ਤੇ ਕੀਤੀ ਜਾਏਗੀ|

error: Content is protected !!