ਹਰਜਿੰਦਰ ਸਿੰਘ ਧਾਮੀ ਤੇ ਹਮਲਾ ਕਾਇਰਤਾ ਦਾ ਪ੍ਰਗਟਾਵਾ: ਸੁਖਵਿੰਦਰ ਬੱਬਰ

ਨਵੀਂ ਦਿੱਲੀ 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ’ਤੇ ਹੋਏ ਹਮਲੇ ਦੀ ਦਿੱਲੀ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਬੱਬਰ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਘਟਨਾਂ ਦੀ ਨਿੰਦਾਂ ਕਰਦਿਆਂ ਕਿਹਾ ਕਿ ਇਹ ਭਾਈ ਧਾਮੀ ’ਤੇ ਨਹੀਂ ਬਲਕਿ ਸਿੱਖ ਕੌਮ ’ਤੇ ਹਮਲਾ ਕੀਤਾ ਗਿਆ ਹੈ, ਜਿਸਨੂੰ ਪੰਥ ਬਰਦਾਸ਼ਤ ਨਹੀਂ ਕਰੇਗਾ। ਇਨ੍ਹਾਂ ਵਰਗੇ ਹਮਲਿਆਂ ਤੋਂ ਅਕਾਲੀ ਆਗੂ ਨਾ ਕਿਸੇ ਤੋ ਡਰੇ ਹਨ ਨਾ ਡਰਨਗੇ। ਉਨ੍ਹਾਂ ਨੇ ਕਿਹਾ ਕਿ ਭਾਈ ਧਾਮੀ ਸਿੱਖ ਮਸਲਿਆਂ ਦੇ ਹੱਲ ਲਈ ਅੱਗੇ ਹੋ ਕੇ ਲੜਾਈ ਲੜ੍ਹ ਰਹੇ ਹਨ, ਉਸ ਸੰਸਥਾਂ ਦੇ ਪ੍ਰਧਾਨ ’ਤੇ ਸਾਜ਼ਿਸ਼ ਤਹਿਤ ਹਮਲਾ ਕੀਤਾ ਗਿਆ ਹੈ, ਜਿਸ ਨਾਲ ਹਰੇਕ ਸਿੱਖ ਦਾ ਹਿਰਦਾ ਵਲੂੰਧਰਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਭਾਈ ਧਾਮੀ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਗਿਆ ਹੈ । ਉਨ੍ਹਾਂ ਪੰਥ ਨੂੰ ਸੁਆਲ ਕਰਦਿਆਂ ਕਿਹਾ ਕਿ ਦਸਿਆ ਜਾਏ ਜ਼ੇਕਰ ਬੰਦੀ ਸਿੰਘਾਂ ਦੀ ਰਿਹਾਈ ਜਾ ਕੌਮ ਵਾਸਤੇ ਕੋਈ ਮੋਰਚਾ ਲਗਦਾ ਹੈ ਤਾਂ ਕਿ ਓਸ ਵਿਚ ਜਾਣ ਵਾਸਤੇ ਕਿਸੇ ਜਥੇਬੰਦੀ ਜਾ ਆਗੂ ਦਾ ਨਯੋਤਾ ਮਿਲੇ ਤਾਂ ਹੀ ਜਾਇਆ ਜਾ ਸਕਦਾ ਹੈ ਜਾ ਆਪਣਾ ਫਰਜ਼ ਪਹਿਚਾਣ ਕੇ ਉੱਥੇ ਹਾਜ਼ਿਰੀ ਭਰਨੀ ਜਰੂਰੀ ਹੁੰਦੀ ਹੈ…??


