ਸੀਐੱਮ ਮਾਨ ਦੀ ਚਿਤਾਵਨੀ; ਕਿਹਾ- ਕਈਆਂ ਨੂੰ ਜੇਲ੍ਹਾਂ ਦੀ ਸੈਰ ਕਰਵਾ ਦਿੱਤੀ ਆ ਤੇ ਜਿਹੜੇ ਹੁਣ ਪਾਰਟੀ ਬਦਲ ਰਹੇ ਆ ਉਹ ਵੀ ਬਚਣਗੇ ਨਹੀਂ 

ਸੀਐੱਮ ਮਾਨ ਦੀ ਚਿਤਾਵਨੀ; ਕਿਹਾ- ਕਈਆਂ ਨੂੰ ਜੇਲ੍ਹਾਂ ਦੀ ਸੈਰ ਕਰਵਾ ਦਿੱਤੀ ਆ ਤੇ ਜਿਹੜੇ ਹੁਣ ਪਾਰਟੀ ਬਦਲ ਰਹੇ ਆ ਉਹ ਵੀ ਬਚਣਗੇ ਨਹੀਂ

 

ਵੀਓਪੀ ਬਿਊਰੋ – ਪੰਜਾਬ ਦੀ ਸੱਤਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਰਿਸ਼ਵਤਖ਼ੋਰੀ ਖਿਲਾਫ਼ ਮੁਹਿੰਮ ਵਿੱਢੀ ਤੇ ਕਈ ਸਾਬਕਾ ਮੰਤਰੀਆਂ ਸਣੇ ਆਪਣੇ ਮੰਤਰੀ ਨੂੰ ਵੀ ਜੇਲ੍ਹ ਦੀ ਸੈਰ ਕਰਵਾਈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲੇ ਮੰਤਰੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਚਾਹੇ ਉਹ ਭਾਜਪਾ ਵਿੱਚ ਸ਼ਾਮਲ ਹੋਵੇ ਜਾਂ ਕਾਂਗਰਸ ਵਿੱਚ। ਸਾਰੇ ਭ੍ਰਿਸ਼ਟ ਮੰਤਰੀਆਂ ਦਾ ਨੰਬਰ ਆਵੇਗਾ।

ਉਨ੍ਹਾਂ ਕਿਹਾ ਕਿ ਕੁਝ ਭ੍ਰਿਸ਼ਟ ਮੰਤਰੀ ਜੇਲ੍ਹ ਵਿੱਚ ਹਨ ਜਦਕਿ ਕੁਝ ਹੋਰ ਮੰਤਰੀਆਂ ਦੇ ਕਾਰਜਕਾਲ ਵਿੱਚ ਹੋਏ ਘੁਟਾਲਿਆਂ ਦੀ ਜਾਂਚ ਚੱਲ ਰਹੀ ਹੈ। ਮਾਨ ਸ਼ੁੱਕਰਵਾਰ ਨੂੰ ਅਬੋਹਰ ਦੀ ਨਵੀਂ ਅਨਾਜ ਮੰਡੀ ਵਿਖੇ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡਣ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਸੀਐਮ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਲੋਕਾਂ ਦੀ ਸੇਵਾ ਲਈ ਹੈ। ਪਹਿਲੇ ਦਿਨ ਤੋਂ ਹੀ ਚੋਣ ਵਾਅਦੇ ਪੂਰੇ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟ ਕੇ ਖ਼ਜ਼ਾਨਾ ਖ਼ਾਲੀ ਕਰ ਦਿੱਤਾ ਅਤੇ ਅਜਿਹੇ ਕਈ ਭ੍ਰਿਸ਼ਟ ਮੰਤਰੀ ਜੇਲ੍ਹਾਂ ਵਿੱਚ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਮੰਤਰੀ ਜੇਲ੍ਹ ਜਾਣ ਵਾਲੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਦੀ ਬੇਰੁਜ਼ਗਾਰੀ ਨੂੰ ਠੱਲ੍ਹ ਪਾਈ ਜਾਵੇ। ਇਸ ਦੇ ਲਈ ਹਰ ਖੇਤਰ ਵਿੱਚ ਨਵੀਆਂ ਫੈਕਟਰੀਆਂ ਲਗਾਈਆਂ ਜਾਣਗੀਆਂ।

error: Content is protected !!