ਬਸੰਤ ਪੰਚਮੀ ਦੋ ਰੋਜ਼ਾ ਕਬੱਡੀ ਕੱਪ ਪਿੰਡ ਬਜੀਦਪੁਰ ਵਿਖੇ 24, 25 ਨੂੰ , ਤਿਆਰੀਆਂ ਮੁਕੰਮਲ :- ਇੰਜ. ਦਲੀਪ ਸਿੰਘ ਸੰਧੂ ਪ੍ਰਧਾਨ

ਬਸੰਤ ਪੰਚਮੀ ਦੋ ਰੋਜ਼ਾ ਕਬੱਡੀ ਕੱਪ ਪਿੰਡ ਬਜੀਦਪੁਰ ਵਿਖੇ 24, 25 ਨੂੰ , ਤਿਆਰੀਆਂ ਮੁਕੰਮਲ :- ਇੰਜ. ਦਲੀਪ ਸਿੰਘ ਸੰਧੂ ਪ੍ਰਧਾਨ

ਫ਼ਿਰੋਜ਼ਪੁਰ ( ਜਤਿੰਦਰ ਪਿੰਕਲ )

ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸ਼ੋਹ ਧਰਤ ਬਜੀਦਪੁਰ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ਅੰਦਰ 24 ਅਤੇ 25 ਜਨਵਰੀ ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਬਸੰਤ ਪੰਚਮੀ ਮੇਲਾ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਲਗਾਇਆ ਜਾ ਰਿਹਾ ਹੈ ਜਿਸ ਦੌਰਾਨ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਬਜੀਦਪੁਰ ਅੰਦਰ ਖੇਡ ਮੇਲਾ ਕਰਵਾਇਆ ਜਾਵੇਗਾ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ।

ਇਹ ਜਾਣਕਾਰੀ ਦਲੀਪ ਸਿੰਘ ਸੰਧੂ ਪ੍ਰਧਾਨ ਬਸੰਤੀ ਪੰਚਮੀ ਟੂਰਨਾਮੈਂਟ ਕਮੇਟੀ, ਬਲਦੇਵ ਸਿੰਘ ਭੁੱਲਰ ਸ੍ਰਪਸਤ , ਸੁਭਾਸ਼ ਸ਼ਰਮਾ ਸਕੱਤਰ , ਸੁਖਦੇਵ ਸਿੰਘ ਸੰਧੂ ਆਦਿ ਪ੍ਰਬੰਧਕ ਕਮੇਟੀ ਆਗੂਆਂ ਨੇ ਦਿੱਤੀ । ਵਿਸਥਾਰ ਸਾਹਿਤ ਖੇਡਾਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ 24 ਜਨਵਰੀ ਦਿਨ ਮੰਗਲਵਾਰ ਨੂੰ ਵਾਲੀਵਾਲ ਸ਼ੂਟਿੰਗ, ਦਸਤਾਰ ਬੰਦੀ ਮੁਕਾਬਲਾ , ਗੋਲਾ ਸੁੱਟਣ ਮੁਕਾਬਲਾ , ਬੱਚਿਆ ਦੀਆਂ ਦੋੜਾ ਆਦਿ ਮੁਕਾਬਲੇ ਕਰਵਾਏ ਜਾਣਗੇ ।

ਉਨ੍ਹਾਂ ਦੱਸਿਆ ਕਿ 25 ਜਨਵਰੀ ਨੂੰ ਕਬੱਡੀ 65 ਕਿਲੋ ਲੜਕੇ ਅਤੇ ਕਬੱਡੀ ਆਲ ਓਪਨ ਮੁਕਾਬਲੇ ਕਰਵਾਏ ਜਾਣ ਦੇ ਨਾਲ ਨਾਲ ਬਜੁਰਗਾ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ ਉਪਨ ਕਬੱਡੀ ਮੁਕਾਬਲੇ ਚ ਜੇਤੂ ਟੀਮ ਨੂੰ ਪਹਿਲਾ ਇਨਾਮ 51 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਦੇ ਨਗਦ ਇਨਾਮਾ ਅਤੇ ਕੱਪ ਨਾਲ ਸਨਮਾਨਿਤ ਕੀਤਾ ਜਾਵੇਗਾ ।

error: Content is protected !!