ਵਿਆਹ ਵਾਲੇ ਘਰ ਪੈ ਗਿਆ ਪਿੱਟ-ਸਿਆਪਾ, ਆਪਸੀ ਲੜਾਈ-ਝਗੜੇ ‘ਚ ਮਾਰ’ਤਾ ਘਰ ਦਾ ਬਜ਼ੁਰਗ

ਵਿਆਹ ਵਾਲੇ ਘਰ ਪੈ ਗਿਆ ਪਿੱਟ-ਸਿਆਪਾ, ਆਪਸੀ ਲੜਾਈ-ਝਗੜੇ ‘ਚ ਮਾਰ’ਤਾ ਘਰ ਦਾ ਬਜ਼ੁਰਗ

ਅੰਮ੍ਰਿਤਸਰ (ਵੀਓਪੀ ਬਿਊਰੋ) ਕਸਬਾ ਮਜੀਠਾ ਅਧੀਨ ਪੈਂਦੇ ਪਿੰਡ ਜੌਹਲ ਪੰਧੇਰ ‘ਚ ਇਕ ਵਿਆਹ ਵਾਲੇ ਘਰ ‘ਚ ਰਿਸ਼ਤੇਦਾਰਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਸਤਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਰਾਮਾਂ, ਥਾਣਾ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਜੌਹਲ ਪਧੇਰ ਵਿਖੇ 16 ਜਨਵਰੀ 2023 ਨੂੰ ਇੱਕ ਵਿਆਹ ਸੀ।

ਉਸ ਨੇ ਦੱਸਿਆ ਕਿ ਉਸ ਦੇ ਮ੍ਰਿਤਕ ਪਿਤਾ ਨੇ ਮੌਤ ਤੋਂ ਪਹਿਲਾਂ ਉਸ ਨੂੰ ਦੱਸਿਆ ਕਿ ਵਿਆਹ ਸਮਾਗਮ ਦੌਰਾਨ 16 ਜਨਵਰੀ ਦੀ ਰਾਤ ਨੂੰ 10 ਵਜੇ ਉਸ ਚਾਚੇ ਦੀ ਨੂੰਹ ਦੇ ਰਿਸ਼ਤੇਦਾਰ ਹਰਦੇਵ ਸਿੰਘ ਅਤੇ ਪਿੰਡ ਗੱਗੋਮਾਹਲ ਦੇ ਰਹਿਣ ਵਾਲੇ ਜਗਤਾਰ ਸਿੰਘ ਨੇ ਉਸ ‘ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।

ਇਸ ਸਬੰਧੀ ਜਦੋਂ ਉਸ ਨੇ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਤਾਂ ਰਿਸ਼ਤੇਦਾਰਾਂ ਵੱਲੋਂ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਲਾਜ ਦੌਰਾਨ 22 ਜਨਵਰੀ ਨੂੰ ਉਸ ਦੇ ਪਿਤਾ ਦੀ ਮੌਤ ਹੋ ਗਈ। ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਥਾਣਾ ਮਜੀਠਾ ਨੇ ਹਰਦੇਵ ਸਿੰਘ ਅਤੇ ਜਗਤਾਰ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

error: Content is protected !!