ਜਲੰਧਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਹੋਏ ‘ਆਪ’ ‘ਚ ਸ਼ਾਮਲ

ਚੰਡੀਗੜ੍ਹ (ਵੀਓਪੀ ਬਿਊਰੋ) ਜਲੰਧਰ ਨਗਰ ਨਿਗਮ (ਐਮਸੀ) ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ, ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ, ਅਕਾਲੀ ਦਲ ਨੂੰ ਅਲਵਿਦਾ ਆਖ ਕੇ ਅੱਜ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਕਮਲਜੀਤ ਭਾਟੀਆ ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਵੀ ਰਹੇ ਹਨ।
ਬੁੱਧਵਾਰ ਨੂੰ ਕਮਲਜੀਤ ਭਾਟੀਆ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਕਈ ਹੋਰ ਅਹੁਦੇਦਾਰ ਵੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਚੰਗੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਪ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਆਗੂਆਂ ਦਾ ਪਾਰਟੀ ਵਿਚ ਰਸਮੀ ਸਵਾਗਤ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸੀਨੀਅਰ ‘ਆਪ’ ਆਗੂ ਜਗਰੂਪ ਸਿੰਘ ਸੇਖਵਾਂ ਵੱਲੋਂ ਕੀਤਾ ਗਿਆ।
ਸ਼ਾਮਲ ਹੋਏ ਅਕਾਲੀ ਆਗੂਆਂ ਵਿੱਚ ਜਤਿੰਦਰ ਸਿੰਘ ਬਾਂਸਲ, ਹਰਜੀਤ ਸਿੰਘ ਕਾਲੜਾ, ਅਮਿਤ ਚਾਵਲਾ, ਅਮਨਦੀਪ ਸਿੰਘ, ਮਹਿੰਦਰਪਾਲ ਨਿੱਕਾ ਜੁਆਇੰਟ ਸਕੱਤਰ (ਜਲੰਧਰ ਸ਼ਹਿਰ); ਗੌਰਵ ਅਰੋੜਾ, ਸਕੱਤਰ (ਜਲੰਧਰ ਸ਼ਹਿਰ); ਗੁਰਦੀਪ ਸਿੰਘ ਜਥੇਬੰਦਕ ਸਕੱਤਰ (ਜਲੰਧਰ ਸ਼ਹਿਰ); ਬਲਵਿੰਦਰ ਸਿੰਘ ਲਾਹੌਰੀਆ, ਸਕੱਤਰ (ਜਲੰਧਰ ਸ਼ਹਿਰ), ਰਣਦੀਪ ਸਿੰਘ ਰਾਣਾ, ਮੀਤ ਪ੍ਰਧਾਨ ਐਸਓਆਈ (ਦੋਆਬਾ ਜ਼ੋਨ); ਗੌਰਵ ਅਰੋੜਾ, ਜਨਰਲ ਸਕੱਤਰ ਐਸ.ਓ.ਆਈ. (ਦੋਆਬਾ ਜ਼ੋਨ) ਅਤੇ ਮਨਪ੍ਰੀਤ ਸਿੰਘ ਮੀਤ ਪ੍ਰਧਾਨ ਐਸ.ਓ.ਆਈ. ਪ੍ਰਮੁੱਖ ਸਨ।

