ਧੀ ਨੂੰ ਹੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ ਕਲਯੁੱਗੀ ਪਿਓ, ਰਾਤ ਨੂੰ ਘਰਵਾਲੀ ਨੇੇ ਫੜਿਆ ਤਾਂ ਖੁੱਲਿਆ ਭੇਦ

ਧੀ ਨੂੰ ਹੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ ਕਲਯੁੱਗੀ ਪਿਓ, ਰਾਤ ਨੂੰ ਘਰਵਾਲੀ ਨੇੇ ਫੜਿਆ ਤਾਂ ਖੁੱਲਿਆ ਭੇਦ

ਵੀਓਪੀ ਬਿਊਰੋ – ਸਨਅਤਨਗਰੀ ਲੁਧਿਆਣਾ ਵਿੱਚ ਅਪਰਾਧ ਦੀ ਘਟਨਾਵਾਂ ਹਰ ਰੋਜ਼ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਵੀ ਇਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਮਤਰੇਏ ਪਿਤਾ ਨੇ ਆਪਣੀ ਨਾਬਾਲਗ ਧੀ ਨਾਲ ਬਲਾਤਕਾਰ ਕੀਤਾ। ਕਲਯੁਗੀ ਪਿਤਾ 2022 ਤੋਂ ਉਸ ਨੂੰ ਆਪਣੀ ਹਵਸ ਦੀ ਸ਼ਿਕਾਰ ਬਣਾ ਰਿਹਾ ਸੀ। ਘਟਨਾ ਜਮਾਲਪੁਰਾ ਇਲਾਕੇ ਦੀ ਹੈ। ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਆਪਣੇ ਪਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਔਰਤ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ‘ਚ ਰਹਿੰਦੀ ਹੈ। ਉਸਦਾ ਦੂਜਾ ਵਿਆਹ ਰਾਜਮਲ ਨਾਲ ਹੋਇਆ ਹੈ। 27 ਫਰਵਰੀ ਦੀ ਰਾਤ ਨੂੰ 1.30 ਵਜੇ ਅਚਾਨਕ ਉਸ ਦੀ ਅੱਖ ਖੁੱਲ੍ਹ ਗਈ। ਉਸਦਾ ਪਤੀ ਮੰਜੇ ‘ਤੇ ਨਹੀਂ ਸੀ। ਉਸ ਨੂੰ ਬੁਲਾਇਆ, ਪਰ ਉਹ ਕਿਤੇ ਨਹੀਂ ਮਿਲਿਆ। ਜਦੋਂ ਔਰਤ ਨੇ ਰੌਲਾ ਪਾਇਆ ਤਾਂ ਦੋਸ਼ੀ ਆਪਣੀ ਬੇਟੀ ਨਾਲ ਦੂਜੇ ਕਮਰੇ ‘ਚੋਂ ਬਾਹਰ ਆ ਗਿਆ। ਡਰੀ ਹੋਈ ਧੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦਾ ਪਿਤਾ ਉਸ ਦੇ ਮੂੰਹ ’ਤੇ ਹੱਥ ਰੱਖ ਕੇ ਉਸ ਨੂੰ ਦੂਜੇ ਕਮਰੇ ਵਿੱਚ ਲੈ ਗਿਆ ਸੀ। ਇਸ ਦੌਰਾਨ ਦੋਸ਼ੀ ਉਨ੍ਹਾਂ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ।

ਔਰਤ ਨੇ ਦੱਸਿਆ ਕਿ ਮਈ 2022 ‘ਚ ਉਸ ਦੇ ਪਤੀ ਨੇ ਸਵੇਰੇ 2 ਵਜੇ ਬੇਟੀ ਨਾਲ ਦੁਰਵਿਵਹਾਰ ਕੀਤਾ ਅਤੇ ਛੇੜਛਾੜ ਕੀਤੀ। ਦੋਸ਼ੀ ਮਈ 2022 ਤੋਂ ਬੇਟੀ ਨਾਲ ਕੁਕਰਮ ਕਰਦਾ ਆ ਰਿਹਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

error: Content is protected !!