ਕੁੜੀ ਨੇ ਵਿਆਹ ਲਈ ਕਰਵਾਇਆ ਮੇਕਅੱਪ ਤਾਂ ਹਾਲਤ ਅਜਿਹੀ ਬਣੀ ਕਿ ICU ‘ਚ ਕਰਵਾਉਣਾ ਪਿਆ ਭਰਤੀ, ਪੜ੍ਹੋ

ਕੁੜੀ ਨੇ ਵਿਆਹ ਲਈ ਕਰਵਾਇਆ ਮੇਕਅੱਪ ਤਾਂ ਹਾਲਤ ਅਜਿਹੀ ਬਣੀ ਕਿ ICU ‘ਚ ਕਰਵਾਉਣਾ ਪਿਆ ਭਰਤੀ, ਪੜ੍ਹੋ

ਨਿਊਜ਼ ਡੈਸਕ – ਅਕਸਰ ਵਿਆਹ ਵਾਲੀਆਂ ਕੁੜੀਆਂ ਮਹਿੰਗੇ ਮੇਕਅਪ ਨਾਲ ਸਜੀਆਂ ਨਜ਼ਰ ਆਉਂਦੀਆਂ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਮੇਕਅਪ ਚਿਹਰੇ ਨੂੰ ਬਦਸੂਰਤ ਵੀ ਬਣਾ ਸਕਦਾ ਹੈ। ਅਜਿਹਾ ਹੀ ਇਕ ਮਾਮਲਾ ਕਰਨਾਟਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਲੜਕੀ ਨੇ ਹੋਰ ਲੜਕੀਆਂ ਵਾਂਗ ਆਪਣੇ ਵਿਆਹ ਲਈ ਮੇਕਅੱਪ ਕਰਵਾਇਆ। ਪਰ ਉਸ ਮੇਕਅੱਪ ਕਾਰਨ ਲੜਕੀ ਦਾ ਚਿਹਰਾ ਇੰਨਾ ਵਿਗੜ ਗਿਆ ਕਿ ਉਸ ਨੂੰ ICU ‘ਚ ਭਰਤੀ ਕਰਵਾਉਣਾ ਪਿਆ। ਇਸ ਕਾਰਨ ਉਸ ਦਾ ਵਿਆਹ ਵੀ ਟਾਲ ਦਿੱਤਾ ਗਿਆ ਹੈ।

ਘਟਨਾ ‘ਚ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਪਾਰਲਰ ਦੀ ਬਿਊਟੀਸ਼ੀਅਨ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੀੜਤਾ ਨੇ ਜਿਸ ਪਾਰਲਰ ਤੋਂ ਆਪਣਾ ਮੇਕਅੱਪ ਕਰਵਾਇਆ ਹੈ, ਉਹ ਹਰਬਲ ਬਿਊਟੀ ਪਾਰਲਰ ਹੈ। ਇਹ ਪੂਰੀ ਘਟਨਾ ਹਸਨ ਦੇ ਅਰਸੀਕੇਰੇ ਕਸਬੇ ਦੀ ਹੈ। ਪੁਲਿਸ ਮੁਤਾਬਕ ਪੀੜਤਾ ਪਿੰਡ ਜਾਜੂਰ ਦੀ ਰਹਿਣ ਵਾਲੀ ਹੈ। ਉਸਨੇ 10 ਦਿਨ ਪਹਿਲਾਂ ਆਪਣੇ ਸ਼ਹਿਰ ਦੇ ਗੰਗਾ ਸ਼੍ਰੀ ਹਰਬਲ ਬਿਊਟੀ ਪਾਰਲਰ ਐਂਡ ਸਪਾ ਵਿੱਚ ਆਪਣਾ ਬ੍ਰਾਈਡਲ ਮੇਕਅੱਪ ਕਰਵਾਇਆ ਸੀ।

ਪਰ ਪੀੜਤਾ ਨੂੰ ਕੀ ਪਤਾ ਸੀ ਕਿ ਮੇਕਅੱਪ ਉਸ ਦੀ ਹਾਲਤ ਇੰਨੀ ਗੰਭੀਰ ਬਣਾ ਦੇਵੇਗਾ। ਮੇਕਅੱਪ ਕਾਰਨ ਪੀੜਤਾ ਦਾ ਚਿਹਰਾ ਬੁਰੀ ਤਰ੍ਹਾਂ ਸੁੱਜਿਆ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਆਈਸੀਯੂ ਵਿੱਚ ਭਰਤੀ ਕਰਵਾਉਣਾ ਪਿਆ। ਜਿੱਥੇ ਉਸਦਾ ਇਲਾਜ ਜਾਰੀ ਹੈ। ਹਰਬਲ ਬਿਊਟੀ ਪਾਰਲਰ ਐਂਡ ਸਪਾ ਦੀ ਬਿਊਟੀਸ਼ੀਅਨ ਨੇ ਪੀੜਤਾ ਨੂੰ ਦੱਸਿਆ ਕਿ ਉਹ ਆਪਣੇ ਮੇਕਅਪ ਲਈ ਨਵੇਂ ਤਰ੍ਹਾਂ ਦੇ ਮੇਕਅੱਪ ਪ੍ਰੋਡਕਟਸ ਦੀ ਵਰਤੋਂ ਕਰਦੀ ਹੈ।

error: Content is protected !!