ਇਕ ਅਪ੍ਰੈਲ ਨੂੰ ਮੋਹਾਲੀ ‘ਚ ਆਈਪੀਐੱਲ ਮੈਚ ਵੀ ਪੰਜਾਬ ਦੇ ਹਾਲਾਤਾਂ ਦੇ ਸਾਏ ਹੇਠ, ਸਟੇਡੀਅਮ ਦੇ ਨੇੜੇ ਹੀ ਲੱਗੇ ਹੋਏ ਨੇ 2 ਧਰਨੇ

ਇਕ ਅਪ੍ਰੈਲ ਨੂੰ ਮੋਹਾਲੀ ‘ਚ ਆਈਪੀਐੱਲ ਮੈਚ ਵੀ ਪੰਜਾਬ ਦੇ ਹਾਲਾਤਾਂ ਦੇ ਸਾਏ ਹੇਠ, ਸਟੇਡੀਅਮ ਦੇ ਨੇੜੇ ਹੀ ਲੱਗੇ ਹੋਏ ਨੇ 2 ਧਰਨੇ

ਮੋਹਾਲੀ (ਵੀਓਪੀ ਬਿਊਰੋ) ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਵਿੱਚ ਕਈ ਸਮਾਗਮਾਂ ਉੱਪਰ ਰੋਕ ਲੱਗ ਗਈ ਹੈ। ਇਸ ਦੌਰਾਨ ਕਈ ਲੋਕ ਖੁਦ ਵੀ ਕਿਸੇ ਸਮਾਗਮ ਤੋਂ ਬਚਾਅ ਕਰ ਰਹੇ ਹਨ ਅਤੇ ਇਸ ਤਰਹਾਂ ਦੇ ਮਾਹੌਲ ਤੋਂ ਡਰੇ ਹੋਏ ਹਨ। ਦੂਜੇ ਪਾਸੇ ਪੰਜਾਬ ਪੁਲਿਸ ਲਗਾਤਾਰ ਕਹਿ ਰਹੀ ਹੈ ਕਿ ਆਮ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੀ ਪਰ ਫਿਰ ਵੀ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਹੈ। ਦੂਜੇ ਪਾਸੇ ਪੰਜਾਬ ਦੇ ਮੌਜੂਦਾ ਹਾਲਾਤ ਕ੍ਰਿਕਟ ਪ੍ਰੇਮੀਆਂ ਦੇ ਲਈ ਵੀ ਦੁੱਖ ਹੀ ਖਬਰ ਲੈ ਕੇ ਆਏ ਹਨ ਕਿਉਂਕਿ ਇਕ ਅਪ੍ਰੈਲ ਨੂੰ ਪੰਜਾਬ ਦੇ ਮੋਹਾਲੀ ਵਿੱਚ ਆਈਪੀਐੱਲ ਦਾ ਮੈਚ ਹੈ। ਇਹ ਮੈਚ ਪੰਜਾਬ ਅਤੇ ਕੋਲਕਾਤਾ ਵਿਚਕਾਰ ਖੇਡਿਆ ਜਾਣਾ ਹੈ ਪਰ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਖੇਡ ਪ੍ਰੇਮੀ ਦੁਬਿੱਧਾ ਵਿੱਚ ਹਨ ਕਿ ਉਹ ਮੈਚ ਦੇਖਣ ਜਾਣ ਕਿ ਨਹੀਂ।

ਮੋਹਾਲੀ ‘ਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਦੀ ਮੰਗ ਅਤੇ ਅੰਮ੍ਰਿਤਪਾਲ ਸਿੰਘ ‘ਤੇ ਸ਼ਿਕੰਜਾ ਕੱਸਣ ਦੇ ਵਿਰੋਧ ‘ਚ ਚੱਲ ਰਹੇ ਪ੍ਰਦਰਸ਼ਨ ਚੱਲ ਰਹੇ ਹਨ। ਇਹ ਧਰਨੇ ਪ੍ਰਦਰਸ਼ਨ ਪੀਸੀਏ ਸਟੇਡੀਅਮ ਦੇ ਕੁਝ ਦੂਰ ਹੀ ਚੱਲ ਰਹੇ ਹਨ। ਆਈਐਸ ਬਿੰਦਰਾ ਪੀਸੀਏ ਸਟੇਡੀਅਮ ਵਿੱਚ ਆਈਪੀਐਲ ਮੈਚਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪੰਜਾਬ ‘ਚ ਹਾਈ ਅਲਰਟ ਦੇ ਬਾਵਜੂਦ ਮੋਹਾਲੀ ਜ਼ਿਲਾ ਪ੍ਰਸ਼ਾਸਨ ਅਤੇ ਪ੍ਰਬੰਧਕਾਂ ਨੇ ਇੰਡੀਅਨ ਪ੍ਰੀਮੀਅਮ ਲੀਗ ਭਾਵ ਆਈ.ਪੀ.ਐੱਲ. ਦੇ ਸ਼ਡਿਊਲ ਨੂੰ ਲੈ ਕੇ ਕੋਈ ਬਦਲਾਅ ਨਹੀਂ ਕੀਤਾ ਹੈ। ਪੰਜਾਬ ਦੀ ਘਰੇਲੂ ਟੀਮ ਕਿੰਗਜ਼ ਇਲੈਵਨ ਦਾ 1 ਅਪ੍ਰੈਲ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨਾਲ ਮੈਚ ਹੈ। ਇਸ ਦੇ ਨਾਲ ਹੀ ਮੁਹਾਲੀ ਕ੍ਰਿਕਟ ਸਟੇਡੀਅਮ ਵਿੱਚ ਹੋਣ ਵਾਲੇ ਪਹਿਲੇ ਦੋ ਮੈਚਾਂ ਲਈ ਆਨਲਾਈਨ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਇਨ੍ਹਾਂ ਟਿਕਟਾਂ ਦੀ ਕੀਮਤ 1,250 ਰੁਪਏ ਤੋਂ ਲੈ ਕੇ 9,000 ਰੁਪਏ ਤੱਕ ਹੈ।

ਬੰਦੀ ਸਿੱਖਾਂ ਦੀ ਰਿਹਾਈ ਲਈ ਸੈਂਕੜੇ ਪ੍ਰਦਰਸ਼ਨਕਾਰੀ ਪੀਸੀਏ ਸਟੇਡੀਅਮ ਤੋਂ ਮਹਿਜ਼ 2 ਕਿਲੋਮੀਟਰ ਦੂਰ ਇਕੱਠੇ ਹੋਏ ਹਨ। ਦੂਜੇ ਪਾਸੇ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਸੋਹਾਣਾ ਗੁਰਦੁਆਰੇ ਨੇੜੇ ਡੇਰੇ ਲਾਏ ਹੋਏ ਹਨ। ਦੱਸ ਦੇਈਏ ਕਿ ਟੂਰਨਾਮੈਂਟ ਦੀ ਸੁਰੱਖਿਆ ਲਈ ਮੁਹਾਲੀ ਪੁਲਿਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਦੀਆਂ ਪੁਲਿਸ ਟੀਮਾਂ ਵੀ ਤਾਇਨਾਤ ਰਹਿਣਗੀਆਂ। ਮੌਜੂਦਾ ਸਥਿਤੀ ਵਿੱਚ, ਪੰਜਾਬ ਪੁਲਿਸ ਹਾਈ ਅਲਰਟ ‘ਤੇ ਹੈ ਕਿਉਂਕਿ ਖਾਲਿਸਤਾਨ ਪੱਖੀ ਅਤੇ ਗਰਮ ਖਿਆਲੀ ਵਾਰਿਸ ਪੰਜਾਬ ਦੇ ਅੰਮ੍ਰਿਤਪਾਲ ਸਿੰਘ ਦੀ ਭਾਲ ਜਾਰੀ ਹੈ। ਮੁਹਾਲੀ ਸਮੇਤ ਪੰਜਾਬ ਦੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾ ਅਤੇ ਐਸਐਮਐਸ ਸੇਵਾ ਵੀ ਬੰਦ ਹੈ।

ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਫਿਲਹਾਲ ਸਥਿਤੀ ਕਾਬੂ ਹੇਠ ਹੈ ਅਤੇ ਪ੍ਰਸ਼ਾਸਨ ਸਬੰਧਤ ਧਿਰਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਪ੍ਰਬੰਧਕਾਂ ਨਾਲ ਮੁਲਾਕਾਤ ਕਰਕੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਮੌਜੂਦਾ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਪੀਸੀਏ ਅਥਾਰਟੀ ਅਤੇ ਪੰਜਾਬ ਕਿੰਗਜ਼ ਮੈਨੇਜਮੈਂਟ ਨੇ ਕਿਹਾ ਹੈ ਕਿ ਮੈਚ ਆਪਣੇ ਤੈਅ ਸਮੇਂ ਅਨੁਸਾਰ ਹੀ ਖੇਡੇ ਜਾਣਗੇ।

 

ਦੱਸ ਦੇਈਏ ਕਿ ਆਈ.ਪੀ.ਐੱਲ ਸੀਜ਼ਨ ਦੌਰਾਨ ਮੋਹਾਲੀ ਕ੍ਰਿਕਟ ਸਟੇਡੀਅਮ ਦੇ ਅੰਦਰ ਅਤੇ ਬਾਹਰ 1000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਹਨ। ਇਨ੍ਹਾਂ ਵਿੱਚ ਸਪੈਸ਼ਲ ਵੈਪਨਸ ਐਂਡ ਟੈਕਟਿਕਸ (SWAT) ਟੀਮਾਂ ਅਤੇ ਕਵਿੱਕ ਰਿਐਕਸ਼ਨ ਟੀਮਾਂ (QRTs) ਵੀ ਮੌਜੂਦ ਹਨ। ਇਸ ਦੇ ਨਾਲ ਹੀ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ। ਮੋਹਾਲੀ ਕ੍ਰਿਕਟ ਸਟੇਡੀਅਮ ਆਬਾਦੀ ਦੇ ਦਿਲ ਵਿਚ ਸਥਿਤ ਹੈ। ਇਸ ਦੇ ਆਲੇ-ਦੁਆਲੇ ਬਾਜ਼ਾਰ ਵੀ ਹੈ।

error: Content is protected !!