ਅੰਮ੍ਰਿਤਪਾਲ ਸਿੰਘ ਦੀ ਨਵੀਂ ਸੈਲਫੀ ਵਾਇਰਲ, ਪਪਲਪ੍ਰੀਤ ਨਾਲ ਆ ਰਿਹੈ ਨਜ਼ਰ, ਸਾਥੀ ਗ੍ਰਿਫ਼ਤਾਰ

ਅੰਮ੍ਰਿਤਪਾਲ ਸਿੰਘ ਦੀ ਨਵੀਂ ਸੈਲਫੀ ਵਾਇਰਲ, ਪਪਲਪ੍ਰੀਤ ਨਾਲ ਆ ਰਿਹੈ ਨਜ਼ਰ, ਸਾਥੀ ਗ੍ਰਿਫ਼ਤਾਰ


ਵੀਓਪੀ ਬਿਊਰੋ, ਚੰਡੀਗੜ੍ਹ- ਆਪ੍ਰੇਸ਼ਨ ਅੰਮ੍ਰਿਤਪਾਲ ਤੋਂ ਬਾਅਦ ਤੋਂ ਫਰਾਰ ਚੱਲ ਰਹੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਸਾਥੀ ਪਪਲਪ੍ਰੀਤ ਨਾਲ ਨਵੀਂ ਸੈਲਫੀ ਵੀ ਵਾਇਰਲ ਹੋ ਰਹੀ ਹੈ।
ਇਸ ਸੈਲਫੀ ਵਿਚ ਅੰਮ੍ਰਿਤਪਾਲ ਤੇ ਪਪਲਪ੍ਰੀਤ ਐਨਰਜੀ ਡਰਿੰਕ ਪੀਂਦੇ ਨਜ਼ਰ ਆ ਰਹੇ ਹਨ। ਇਹ ਸੈਲਫੀ ਕਿੱਥੋਂ ਦੀ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਧਰ, ਆਪ੍ਰੇਸ਼ਨ ਅੰਮ੍ਰਿਤਪਾਲ ‘ਚ ਪੰਜਾਬ ਪੁਲਿਸ ਦਾ ਸਾਥ ਦਿੱਲੀ ਪੁਲਿਸ ਤੇ ਸੈਂਟਰਲ ਇੰਟੈਲੀਜੈਂਸ ਵਿੰਗ ਦੇ ਰਿਹਾ ਹੈ। ਜੋ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।


ਦੂਜੇ ਪਾਸੇ, ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਸ਼ਾਰਪ ਸ਼ੂਟਰ ਨੂੰ ਪੁਲਿਸ ਨੇ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਦੀ ਪਛਾਣ ਵਰਿੰਦਰ ਸਿੰਘ ਜੌਹਲ ਵਜੋਂ ਕੀਤੀ ਹੈ। ਇਹ ਗ੍ਰਿਫ਼ਤਾਰੀ ਅਜਨਾਲਾ ਕਾਂਡ ਦੇ ਸਬੰਧ ਵਿੱਚ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਰਿੰਦਰ ਸਿੰਘ ਖਿਲਾਫ ਐਨ.ਐਸ.ਏ ਲਗਾ ਕੇ ਉਸਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਭੇਜ ਦਿੱਤਾ ਗਿਆ ਹੈ।

error: Content is protected !!