ਪੁਲਿਸ ਕਾਰਵਾਈ ਦੀ ਨਿਕਲੀ ਫੂਕ, ਕਦੀ ਜੁਗਾੜੂ ਰੇਹੜੇ ‘ਤੇ ਕਦੀ ਐਨਰਜੀ ਡਰਿੰਕ ਪੀਂਦੇ ਹੋਏ ਅੰਮ੍ਰਿਤਪਾਲ ਸਿੰਘ ਦਿਖਾ ਰਿਹਾ ਸਵੈਗ…

ਪੁਲਿਸ ਕਾਰਵਾਈ ਦੀ ਨਿਕਲੀ ਫੂਕ, ਕਦੀ ਜੁਗਾੜੂ ਰੇਹੜੇ ‘ਤੇ ਕਦੀ ਐਨਰਜੀ ਡਰਿੰਕ ਪੀਂਦੇ ਹੋਏ ਅੰਮ੍ਰਿਤਪਾਲ ਸਿੰਘ ਦਿਖਾ ਰਿਹਾ ਸਵੈਗ…

ਜਲੰਧਰ/ਚੰਡੀਗੜ੍ਹ (ਵੀਓਪੀ ਬਿਊਰੋ) 18 ਮਾਰਚ ਨੂੰ ਬੜੇ ਹੱਲ਼ੇ ਨਾਲ ਪੁਲਿਸ ਦੀ ਕਾਰਵਾਈ ਦੀ ਫੂਕ ਹੁਣ ਉਸ ਸਮੇਂ ਨਿਕਲ ਰਹੀ ਹੈ, ਜਦ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਅੰਮ੍ਰਿਤਪਾਲ ਸਿੰਘ ਦੀਆਂ ਫੋਟੋਆਂ ਵਾਇਰਲ ਹੋ ਗਈਆਂ ਹਨ। ਖਦਸ਼ਾ ਹੈ ਕਿ ਅੰਮ੍ਰਿਤਪਾਲ ਹੁਣ ਨੇਪਾਲ ਭੱਜ ਗਿਆ ਹੈ। ਉਨ੍ਹਾਂ ਦੀ ਐਨਰਜੀ ਡਰਿੰਕ ਪੀਂਦੇ ਹੋਏ ਇੱਕ ਫੋਟੋ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ।

ਇਸ ਦੌਰਾਨ ਉਸ ਦੀ ਇੱਕ ਹੋਰ ਨਵੀਂ ਫੋਟੋ ਨੇ ਸਨਸਨੀ ਮਚਾ ਦਿੱਤੀ ਹੈ। ਦਰਅਸਲ, ਜਦੋਂ ਪੰਜਾਬ ਪੁਲਿਸ ਦੇ ਜਵਾਨ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਜਲੰਧਰ ਦੇ ਮਹਿਤਪੁਰ ਅਤੇ ਆਸ-ਪਾਸ ਦੇ ਇਲਾਕੇ ਦੀ ਨਾਕਾਬੰਦੀ ਕਰ ਰਹੇ ਸਨ ਤਾਂ ਪਪਲਪ੍ਰੀਤ ਅਤੇ ਅੰਮ੍ਰਿਤਪਾਲ ਸਿੰਘ ਦੋਵੇਂ ਜੁਗਾੜੂ ਰੇਹੜੇ ‘ਤੇ ਮੋਟਰ ਸਾਈਕਲ ਰੱਖ ਕੇ ਪੰਕਚਰ ਲਗਵਾਉਣ ਲਈ ਦੁਕਾਨ ‘ਤੇ ਪਹੁੰਚੇ ਸਨ।

ਉੱਥੇ ਪਪਲਪ੍ਰੀਤ ਨੇ ਆਪਣਾ ਮੋਬਾਈਲ ਰੇਹੜੀ ਵਾਲੇ ਨੂੰ ਦਿੱਤਾ ਅਤੇ ਉਸ ਨੂੰ ਆਪਣੀ ਫੋਟੋ ਖਿੱਚਣ ਲਈ ਕਿਹਾ। ਰੇਹੜੀ ਵਾਲੇ ਨੇ ਦੋਵਾਂ ਦੀਆਂ ਫੋਟੋਆਂ ਖਿੱਚ ਕੇ ਪਾਪਲਪ੍ਰੀਤ ਨੂੰ ਮੋਬਾਈਲ ਵਾਪਸ ਕਰ ਦਿੱਤਾ ਸੀ। ਹੁਣ ਪਾਪਲਪ੍ਰੀਤ ਨੇ ਇਹ ਫੋਟੋ ਵਾਇਰਲ ਕਰ ਦਿੱਤੀ ਹੈ। ਪਾਪਲਪ੍ਰੀਤ ਨੇ ਕਿਸ ਨੂੰ ਭੇਜੀ ਸੀ ਇਹ ਫੋਟੋ ਅਤੇ ਕਿਵੇਂ ਹੋਈ ਵਾਇਰਲ? ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

error: Content is protected !!