ਟਰਾਈਸਿਟੀ ‘ਚ ਸੈਕਸ ਰੈਕੇਟ ਖਿਲਾਫ਼ ਛਾਪਾ ਮਾਰਨ ਗਈ ਪੁਲਿਸ ਦੇ ਵੀ ਉੱਡੇ ਹੋਸ਼, ਪੂਰੀ ਫੌਜ ਬਿਠਾਈ ਸੀ ਔਰਤਾਂ ਦੀ, ਥਾਈਲੈਂਡ ਤੋਂ ਲੜਕੀਆਂ ਲਿਆ ਕੇ ਕਰਵਾਉਂਦੇ ਸੀ ਧੰਦਾ

ਟਰਾਈਸਿਟੀ ‘ਚ ਸੈਕਸ ਰੈਕੇਟ ਖਿਲਾਫ਼ ਛਾਪਾ ਮਾਰਨ ਗਈ ਪੁਲਿਸ ਦੇ ਵੀ ਉੱਡੇ ਹੋਸ਼, ਪੂਰੀ ਫੌਜ ਬਿਠਾਈ ਸੀ ਔਰਤਾਂ ਦੀ, ਥਾਈਲੈਂਡ ਤੋਂ ਲੜਕੀਆਂ ਲਿਆ ਕੇ ਕਰਵਾਉਂਦੇ ਸੀ ਧੰਦਾ

ਚੰਡੀਗੜ੍ਹ (ਵੀਓਪੀ ਬਿਊਰੋ) ਚੰਡੀਗੜ੍ਹ ਪੁਲਿਸ ਨੇ ਸ਼ਹਿਰ ਵਿੱਚ ਇੱਕ ਵੱਡੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਸੈਕਸ ਰੈਕੇਟ ਸੈਕਟਰ-8 ‘ਚ ਸਪਾ ਦੇ ਨਾਂ ‘ਤੇ ਚੱਲ ਰਿਹਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 18 ਔਰਤਾਂ ਨੂੰ ਵੀ ਬਚਾਇਆ। ਇਨ੍ਹਾਂ ਵਿੱਚੋਂ 11 ਔਰਤਾਂ ਥਾਈਲੈਂਡ ਦੀਆਂ ਹਨ। ਇਹ ਸਾਰੀਆਂ ਟੂਰਿਸਟ ਅਤੇ ਵਰਕ ਵੀਜ਼ੇ ‘ਤੇ ਭਾਰਤ ਆਈਆਂ ਹਨ। ਸੈਕਟਰ-3 ਥਾਣਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਐਤਵਾਰ ਰਾਤ ਨੂੰ ਇਹ ਕਾਰਵਾਈ ਕੀਤੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-8 ਦੇ ਕੁਝ ਸਪਾ ਸੈਂਟਰਾਂ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਪੁਲਿਸ ਨੇ ਸੂਚਨਾ ਦੀ ਪੁਸ਼ਟੀ ਕੀਤੀ ਅਤੇ ਫਿਰ ਐਤਵਾਰ ਰਾਤ ਨੂੰ ਦੋ ਸਪਾ ਸੈਂਟਰਾਂ ‘ਤੇ ਛਾਪੇਮਾਰੀ ਕੀਤੀ। ਫੜੇ ਗਏ ਚਾਰ ਮੁਲਜ਼ਮਾਂ ਦੀ ਪਛਾਣ ਸੈਕਟਰ-45 ਦੇ ਗੁਰਮੀਤ ਸਿੰਘ, ਪਿੰਜੌਰ ਦੇ ਅਤੀਕ ਰਹਿਮਾਨ, ਪੰਚਕੂਲਾ ਸੈਕਟਰ-12 ਦੇ ਵਿਨੋਦ ਉਰਫ ਵਿੱਕੀ ਅਤੇ ਚੰਡੀਗੜ੍ਹ ਦੇ ਵਿਕਾਸ ਵਜੋਂ ਹੋਈ ਹੈ।

ਫੜੇ ਗਏ ਮੁਲਜ਼ਮਾਂ ਵਿੱਚ ਦੋਵੇਂ ਸਪਾ ਸੈਂਟਰਾਂ ਦੇ ਮਾਲਕ ਵੀ ਸ਼ਾਮਲ ਹਨ। ਸੈਕਟਰ-3 ਥਾਣੇ ਦੀ ਪੁਲਿਸ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਅਨੈਤਿਕ ਤਸਕਰੀ ਰੋਕੂ ਐਕਟ 1956 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਚਾਰਾਂ ਮੁਲਜ਼ਮਾਂ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

ਛਾਪੇਮਾਰੀ ਦੌਰਾਨ ਪੁਲਿਸ ਨੇ ਦੋਵਾਂ ਸਪਾ ਸੈਂਟਰਾਂ ਤੋਂ 18 ਔਰਤਾਂ ਨੂੰ ਛੁਡਵਾਇਆ। ਇਨ੍ਹਾਂ ਵਿੱਚੋਂ 11 ਥਾਈਲੈਂਡ ਦੇ ਹਨ ਅਤੇ ਬਾਕੀ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਹਨ। ਇਨ੍ਹਾਂ ਸਾਰਿਆਂ ਨੂੰ ਪੁਲਿਸ ਨੇ ਯੂਟੀ ਪ੍ਰਸ਼ਾਸਨ ਦੇ ਸਮਾਜ ਭਲਾਈ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਥਾਈਲੈਂਡ ਦੀਆਂ ਸਾਰੀਆਂ ਔਰਤਾਂ ਕੋਲ ਵੈਧ ਪਾਸਪੋਰਟ ਹਨ ਅਤੇ ਉਹ ਟੂਰਿਸਟ ਅਤੇ ਵੀਜ਼ਾ ਪਰਮਿਟ ‘ਤੇ ਭਾਰਤ ਆਈਆਂ ਹਨ। ਪੁਲਿਸ ਇਸ ਸੈਕਸ ਰੈਕੇਟ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ, ਇਸ ਬਾਰੇ ਹੋਰ ਜਾਣਕਾਰੀ ਜੁਟਾਉਣ ਵਿੱਚ ਜੁਟੀ ਹੈ। ਦੱਸ ਦੇਈਏ ਕਿ ਸੈਕਟਰ-8 ‘ਚ ਕਈ ਸਪਾ ਸੈਂਟਰ ਚੱਲ ਰਹੇ ਹਨ, ਜਿਨ੍ਹਾਂ ਖਿਲਾਫ ਪਹਿਲਾਂ ਵੀ ਕਈ ਸ਼ਿਕਾਇਤਾਂ ਆ ਚੁੱਕੀਆਂ ਹਨ।

error: Content is protected !!