ਮਾਨ ਸਰਕਾਰ ਦੇ ਹੁਕਮਾਂ ਉਤੇ ਟਿੱਪਣੀ ਕਰਨੀ ਪਈ ਮਹਿੰਗੀ, ਪਟਵਾਰੀ ਖ਼ਿਲਾਫ਼ ਡੀਸੀ ਨੇ ਕੀਤੀ ਕਾਰਵਾਈ

ਮਾਨ ਸਰਕਾਰ ਦੇ ਹੁਕਮਾਂ ਉਤੇ ਟਿੱਪਣੀ ਕਰਨੀ ਪਈ ਮਹਿੰਗੀ, ਪਟਵਾਰੀ ਖ਼ਿਲਾਫ਼ ਡੀਸੀ ਨੇ ਕੀਤੀ ਕਾਰਵਾਈ


ਵੀਓਪੀ ਬਿਊਰੋ, ਬਠਿੰਡਾ : ਪੰਜਾਬ ਸਰਕਾਰ ਦੇ ਹੁਕਮਾਂ ਉਤੇ ਟਿੱਪਣੀ ਕਰਨ ਉਤੇ ਪਟਵਾਰੀ ਖਿਲਾਫ਼ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਹ ਮਾਮਲਾ ਬਠਿੰਡਾ ਦਾ ਹੈ। ਪ੍ਰਸ਼ਾਸਨ ਵੱਲੋਂ ਪਟਵਾਰੀ ਨੂੰ ਨੋਟਿਸ ਜਾਰੀ ਕਰ ਕੇ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੀਂਹ ਕਾਰਨ ਕਿਸਾਨਾਂ ਦੀ ਨੁਕਸਾਨੀ ਫ਼ਸ ਦੀ ਗਿਰਦਾਵਰੀ ਕਰਨ ਸਬੰਧੀ ਜਾਰੀ ਹੁਕਮਾਂ ਉਤੇ ਬਠਿੰਡਾ ਦੇ ਬਲਾਕ ਰਾਮਪੁਰਾ ਅਧੀਨ ਆਉਂਦੇ ਿਪੰਡ ਘੰਡਾਬੰਨਾ ਦੇ ਇਕ ਪਟਵਾਰੀ ਨੇ ਟਿੱਪਣੀ ਕੀਤੀ ਕਿ ਪਟਵਾਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਗਿਰਦਾਵਰੀ ਦਾ ਕੰਮ ਸੰਭਵ ਨਹੀਂ ਹੈ। ਉਸ ਤੋਂ ਬਾਅਦ ਉਸ ਨੇ ਸਕਰੀਨ ਸ਼ਾਟ ਲੈ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤਾ।

ਉਕਤ ਪਟਵਾਰੀ ਦਾ ਕਹਿਣਾ ਸੀ ਕਿ ਪੰਜਾਬ ’ਚ ਸਿਰਫ 1750 ਪਟਵਾਰੀ ਹਨ, ਹਵਾਈ ਗੱਲਾਂ ਕਰਨ ਦਾ ਕੋਈ ਮਤਲਬ ਨਹੀਂ ਹੈ। ਇੰਨੇ ਸਮੇਂ ’ਚ ਗਿਰਦਾਵਰੀ ਸੰਭਵ ਨਹੀਂ ਹੈ। ਮਾਮਲਾ ਡੀਸੀ ਬਠਿੰਡਾ ਦੇ ਧਿਆਨ ਵਿਚ ਆਇਆ ਤਾਂ ਡੀਸੀ ਬਠਿੰਡਾ ਨੇ ਇਕ ਪਟਵਾਰੀ ਨੂੰ ਨੋਟਿਸ ਜਾਰੀ ਕਰ ਕੇ ਸਰਕਾਰੀ ਹੁਕਮਾਂ ’ਤੇ ਕੀਤੀ ਗਈ ਟਿੱਪਣੀ ਕਰਨ ਲਈ ਇਕ ਹਫ਼ਤੇ ਵਿਚ ਸਪੱਸ਼ਟੀਕਰਨ ਮੰਗਿਆ ਹੈ।

ਨੋਟਿਸ ’ਚ ਲਿਖਿਆ ਤੁਸੀਂ ਆਪਣੇ ਅਧਿਕਾਰੀਆਂ ਦੇ ਧਿਆਨ ’ਚ ਮਾਮਲਾ ਲਿਆਉਣ ਦੀ ਬਜਾਏ ਇਕ ਸਰਕਾਰੀ ਮੁਲਾਜ਼ਮ ਹੋਣ ਨਾਤੇ ਇੰਟਰਨੈੱਟ ਮੀਡੀਆ ’ਤੇ ਝੂਠਾ ਪ੍ਰਚਾਰ ਕੀਤਾ ਹੈ। ਅਜਿਹੇ ’ਚ ਸਰਕਾਰੀ ਮੁਲਾਜ਼ਮ ਦਾ ਰਵੱਈਆ ਲਾਪਰਵਾਹੀ ਵਾਲਾ ਹੈ। ਜੇ ਇਕ ਹਫ਼ਤੇ ’ਚ ਜਵਾਬ ਨਾ ਆਇਆ ਤਾਂ ਕਾਰਵਾਈ ਕੀਤੀ ਜਾਵੇਗੀ। ਡੀਸੀ ਨੇ ਹੋਰਨਾਂ ਵਿਭਾਗਾਂ ਦੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਸਰਕਾਰ ਵਿਰੁੱਧ ਜਨਤਕ ਤੌਰ ’ਤੇ ਸ਼ੋਸ਼ਲ ਮੀਡੀਆ ਉੱਪਰ ਕੋਈ ਵੀ ਟਿੱਪਣੀ ਨਾ ਕਰਨ।

error: Content is protected !!