ਚਾਰ ਘੰਟਿਆਂ ਵਿਚ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਨੂੰ ਮਿਲੇ 5M views, ਪਿਤਾ ਬੋਲੇ- ਸਿੱਧੂ ਹਾਲੇ ਵੀ ਲੋਕਾਂ ਦੇ ਦਿਲਾਂ ਵਿਚ ਜ਼ਿਊਂਦਾ

ਚਾਰ ਘੰਟਿਆਂ ਵਿਚ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਨੂੰ ਮਿਲੇ 5M views, ਪਿਤਾ ਬੋਲੇ- ਸਿੱਧੂ ਹਾਲੇ ਵੀ ਲੋਕਾਂ ਦੇ ਦਿਲਾਂ ਵਿਚ ਜ਼ਿਊਂਦਾ


ਵੀਓਪੀ ਬਿਊਰੋ, ਪੰਜਾਬ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਰਿਲੀਜ਼ ਹੋਏ ਨੂੰ ਚਾਰ ਘੰਟੇ ਬੀਤ ਚੁੱਕੇ ਹਨ। ਇਸ ਗੀਤ ਦੇ ਰਿਲੀਜ਼ ਹੋਣ ਤੋਂ ਚਾਰ ਘੰਟਿਆਂ ਬਾਅਦ ਇਸ ਨੂੰ ਸੁਣਨ ਵਾਲਿਆਂ ਦੀ ਗਿਣਤੀ 5 ਮਿਲੀਅਨ ਤੱਕ ਪਹੁੰਚ ਗਈ ਹੈ। ਇਸ ਗੀਤ ਵਿਚ ਇੰਟਰਨੈਸ਼ਨਲ ਰੈਪਰ ਬਰਨਾ ਬੁਆਏ ਨੇ ਵੀ ਕਮਾਲ ਦਾ ਕੰਮ ਕੀਤਾ ਹੈ। ਬਰਨਾ ਪਿਛਲੇ ਦਿਨੀਂ ਇੰਗਲੈਂਡ ਵਿੱਚ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਿਆ ਸੀ। ਜਿਸ ਤੋਂ ਬਾਅਦ ਇਸ ਗੀਤ ਦੇ ਰਿਲੀਜ਼ ਹੋਣ ਦੀ ਚਰਚਾ ਜ਼ੋਰਾਂ ਉਤੇ ਸੀ।


ਉਧਰ, ਗੀਤ ਦੇ ਰਿਲੀਜ਼ ਹੋਣ ਤੇ ਇਸ ਨੂੰ ਭਰਵੇਂ ਹੁੰਗਾਰੇ ਉਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਖਿਆ ਹੈ ਕਿ ਮੈਨੂੰ ਹਮੇਸ਼ਾ ਆਪਣੇ ਪੁੱਤ ਉਤੇ ਮਾਣ ਰਿਹਾ ਹੈ। ਲੋਕਾਂ ਨੇ ਸਾਬਿਤ ਕਰ ਦਿੱਤਾ ਹੈ, ਸਿੱਧੂ ਹਾਲੇ ਵੀ ਉਨ੍ਹਾਂ ਦੇ ਦਿਲਾਂ ਵਿਚ ਜ਼ਿਊਂਦਾ ਹੈ। ਉਸ ਨੂੰ ਭੁੱਲਣ ਦੀ ਥਾਂ ਹੋਰ ਸਤਿਕਾਰ ਦਿੱਤਾ ਹੈ। ਸਿੱਧੂ ਦਾ ਰਿਕਾਰਡ ਹੀ ਰਿਹਾ ਹੈ, ਜਦੋਂ ਦਾ ਗਾਇਕੀ ਵਿਚ ਪੈਰ ਪਾਇਆ ਹੈ, ਉਸ ਦਾ ਹਰ ਗੀਤ ਪਹਿਲੇ ਨਾਲੋਂ ਅੱਗੇ ਗਿਆ ਹੈ। ਲੋਕ ਉਸ ਦੇ ਦਰਸ਼ਨਾਂ, ਆਵਾਜ਼ ਨੂੰ ਤਰਸੇ ਪਏ ਸਨ।

ਉਨ੍ਹਾਂ ਕਿਹਾ ਕਿ ਜਾਣ ਤੋਂ ਬਾਅਦ ਮੇਰੇ ਬੱਚੇ ਨੂੰ ਹੋਰ ਪਿਆਰ ਮਿਲਿਆ ਹੈ। ਅਸੀਂ ਚਾਹੁੰਦੇ ਹਾਂ ਕਿ ਸਿੱਧੂ ਸਦਾ ਜਿਉਂਦਾ ਰਹੇ। ਗੀਤ ਵਿੱਚ ਸਿੱਧੂ ਦੇ ਲਾਇਫ ਸਟਾਇਲ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਇਨਸਾਫ ਬਾਰੇ ਉਨ੍ਹਾਂ ਆਖਿਆ ਕਿ ਉਹ ਰਾਹੁਲ ਗਾਂਧੀ ਅਤੇ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਚੁੱਕੇ ਹਨ। ਗੈਂਗਸਟਰਾਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।

error: Content is protected !!