ਪ੍ਰਧਾਨ ਮੰਤਰੀ ਦਾ ਘੱਟ ਪੜ੍ਹਿਆ ਲਿਖਿਆ ਹੋਣਾ ਦੇਸ਼ ਲਈ ਖ਼ਤਰਨਾਕ : ਮਨੀਸ਼ ਸਿਸੋਦੀਆ, ਜੇਲ੍ਹ ਵਿਚੋਂ ਦੇਸ਼ ਵਾਸੀਆਂ ਦੇ ਨਾਂ ਲਿਖੀ ਚਿੱਠੀ, ਕਿਹਾ-ਦੁਨੀਆ ਵਿਚ ਹਾਸੇ ਦਾ ਪਾਤਰ ਬਣੇ ਪੀਐਮ

ਪ੍ਰਧਾਨ ਮੰਤਰੀ ਦਾ ਘੱਟ ਪੜ੍ਹਿਆ ਲਿਖਿਆ ਹੋਣਾ ਦੇਸ਼ ਲਈ ਖ਼ਤਰਨਾਕ : ਮਨੀਸ਼ ਸਿਸੋਦੀਆ, ਜੇਲ੍ਹ ਵਿਚੋਂ ਦੇਸ਼ ਵਾਸੀਆਂ ਦੇ ਨਾਂ ਲਿਖੀ ਚਿੱਠੀ, ਕਿਹਾ-ਦੁਨੀਆ ਵਿਚ ਹਾਸੇ ਦਾ ਪਾਤਰ ਬਣੇ ਪੀਐਮ


ਵੀਓਪੀ ਬਿਊਰੋ, ਨੈਸ਼ਨਲ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਨੂੰ ਲੈ ਕੇ ਮੁੜ ਚਰਚਾ ਜ਼ੋਰਾਂ ਉਤੇ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਆਪ ਨੇਤਾ ਮਨੀਸ਼ ਸਿਸੋਦੀਆ ਨੇ ਸਵਾਲ ਉਠਾਏ ਹਨ। ਮਨੀਸ਼ ਸਿਸੋਦੀਆ ਨੇ ਜੇਲ੍ਹ ਵਿਚੋਂ ਦੇਸ਼ ਵਾਸੀਆਂ ਦੇ ਨਾਂ ਚਿੱਠੀ ਲਿਖੀ ਹੈ ਤੇ ਪੀਐਮ ਦੇ ਪੜ੍ਹੇ ਲਿਖੇ ਹੋਣ ਉਤੇ ਸਵਾਲ ਉਠਾਏ ਹਨ।
ਸਿਸੋਦੀਆ ਨੇ ਆਪਣੇ ਪੱਤਰ ‘ਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਦਾ ਘੱਟ ਪੜ੍ਹਿਆ ਲਿਖਿਆ ਹੋਣਾ ਦੇਸ਼ ਲਈ ਬਹੁਤ ਖ਼ਤਰਨਾਕ ਹੈ। ਪ੍ਰਧਾਨ ਮੰਤਰੀ ਨੂੰ ਨਾ ਤਾਂ ਵਿਗਿਆਨ ਦੀ ਸਮਝ ਹੈ ਤੇ ਨਾ ਹੀ ਉਹ ਸਿੱਖਿਆ ਦੇ ਮਹੱਤਵ ਨੂੰ ਸਮਝਦੇ ਹਨ। ਪਿਛਲੇ ਕੁਝ ਸਾਲਾਂ ‘ਚ 60 ਹਜ਼ਾਰ ਸਕੂਲ ਬੰਦ ਕੀਤੇ ਗਏ ਹਨ ਪਰ ਭਾਰਤ ਦੀ ਤਰੱਕੀ ਲਈ ਪ੍ਰਧਾਨ ਮੰਤਰੀ ਦਾ ਸਿੱਖਿਅਤ ਹੋਣਾ ਜ਼ਰੂਰੀ ਹੈ।


ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਪੀਐਮ ਨੂੰ ਤਾਅਨਾ ਮਾਰਦਿਆਂ ਆਪਣੇ ਪੱਤਰ ਵਿਚ ਲਿਖਿਆ, ਅੱਜ ਅਸੀਂ 21ਵੀਂ ਸਦੀ ਵਿਚ ਜੀਅ ਰਹੇ ਹਾਂ। ਦੁਨੀਆ ਭਰ ਵਿਚ ਵਿਗਿਆਨ ਅਤੇ ਤਕਨਾਲੋਜੀ ‘ਚ ਹਰ ਰੋਜ਼ ਨਵੀਆਂ ਖੋਜਾਂ ਹੋ ਰਹੀਆਂ ਹਨ। ਪੂਰੀ ਦੁਨੀਆ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰ ਰਹੀ ਹੈ। ਅਜਿਹੇ ਵਿਚ ਜਦੋਂ ਮੈਂ ਪ੍ਰਧਾਨ ਮੰਤਰੀ ਨੂੰ ਇਹ ਕਹਿੰਦਿਆਂ ਸੁਣਦਾ ਹਾਂ ਕਿ ਗੰਦੇ ਨਾਲੇ ਵਿੱਚ ਪਾਈਪ ਪਾ ਕੇ ਗੰਦੀ ਗੈਸ ਤੋਂ ਚਾਹ ਜਾਂ ਖਾਣਾ ਬਣਾਇਆ ਜਾ ਸਕਦਾ ਹੈ ਤਾਂ ਮੇਰਾ ਦਿਲ ਬੈਠ ਜਾਂਦਾ ਹੈ। ਕੀ ਨਾਲੀ ਦੀ ਗੰਦੀ ਗੈਸ ਤੋਂ ਚਾਹ ਜਾਂ ਭੋਜਨ ਬਣਾਇਆ ਜਾ ਸਕਦਾ ਹੈ? ਨਹੀਂ..।
ਜਦੋਂ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਬੱਦਲਾਂ ਦੇ ਪਿੱਛੇ ਉੱਡਦੇ ਜਹਾਜ਼ ਨੂੰ ਰਾਡਾਰ ਨਹੀਂ ਫੜ ਸਕਦਾ, ਤਾਂ ਉਹ ਪੂਰੀ ਦੁਨੀਆ ਦੇ ਲੋਕਾਂ ਵਿਚ ਹਾਸੇ ਦਾ ਪਾਤਰ ਬਣ ਜਾਂਦੇ ਹਨ। ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਬੱਚੇ ਉਸਦਾ ਮਜ਼ਾਕ ਬਣਾਉਂਦੇ ਹਨ।


ਉਨ੍ਹਾਂ ਦੇ ਇਸ ਤਰ੍ਹਾਂ ਦੇ ਬਿਆਨ ਦੇਸ਼ ਲਈ ਬੇਹੱਦ ਖਤਰਨਾਕ ਹਨ। ਇਸ ਦੇ ਬਹੁਤ ਸਾਰੇ ਨੁਕਸਾਨ ਹਨ, ਜਿਵੇਂ ਪੂਰੀ ਦੁਨੀਆ ਨੂੰ ਪਤਾ ਲੱਗ ਜਾਂਦਾ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਕਿੰਨਾ ਘੱਟ ਪੜ੍ਹਿਆ-ਲਿਖਿਆ ਹੈ ਅਤੇ ਉਸ ਨੂੰ ਵਿਗਿਆਨ ਦਾ ਮੁੱਢਲਾ ਗਿਆਨ ਵੀ ਨਹੀਂ ਹੈ। ਜਦੋਂ ਦੂਜੇ ਦੇਸ਼ਾਂ ਦੇ ਰਾਸ਼ਟਰੀ ਪ੍ਰਧਾਨ ਪ੍ਰਧਾਨ ਮੰਤਰੀ ਨੂੰ ਜੱਫੀ ਪਾਉਂਦੇ ਹਨ, ਤਾਂ ਉਹ ਇਕ-ਇਕ ਜੱਫੀ ਦੀ ਵੱਡੀ ਕੀਮਤ ਲੈ ਕੇ ਚਲੇ ਜਾਂਦੇ ਹਨ। ਬਦਲੇ ‘ਚ ਪਤਾ ਨਹੀਂ ਕਿੰਨੇ ਕਾਗਜ਼ਾਂ ‘ਤੇ ਦਸਤਖਤ ਕਰਵਾ ਲੈਂਦੇ ਹਨ ਕਿਉਂਕਿ ਪ੍ਰਧਾਨ ਮੰਤਰੀ ਨੂੰ ਸਮਝ ਨਹੀਂ ਆਉਂਦੀ ਕਿਉਂਕਿ ਉਹ ਘੱਟ ਪੜ੍ਹੇ-ਲਿਖੇ ਹਨ।

error: Content is protected !!