ਨਾਲੇ ‘ਚੋਂ ਇਕ ਸਾਲ ਦੇ ਮਾਸੂਮ ਦੀ ਲਾਸ਼ ਮਿਲੀ, ਮਾਂ ਕਹਿੰਦੀ ਹੱਥੋਂ ਤਿਲਕ ਕੇ ਡਿੱਗ ਪਿਆ ਸੀ, ਲੋਕ ਕਹਿੰਦੇ ਝੂਠ ਬੋਲ ਰਹੀ, ਪੁਲਿਸ ਨੇ ਸੀਸੀਟੀਵੀ ਫੂਟੇਜ ਦੇਖੀ, ਤਾਂ… 

ਨਾਲੇ ‘ਚੋਂ ਇਕ ਸਾਲ ਦੇ ਮਾਸੂਮ ਦੀ ਲਾਸ਼ ਮਿਲੀ, ਮਾਂ ਕਹਿੰਦੀ ਹੱਥੋਂ ਤਿਲਕ ਕੇ ਡਿੱਗ ਪਿਆ ਸੀ, ਲੋਕ ਕਹਿੰਦੇ ਝੂਠ ਬੋਲ ਰਹੀ, ਪੁਲਿਸ ਨੇ ਸੀਸੀਟੀਵੀ ਫੂਟੇਜ ਦੇਖੀ…

ਲੁਧਿਆਣਾ (ਵੀਓਪੀ ਬਿਊਰੋ) ਸਥਾਨਕ ਕਾਲੀ ਮਾਤਾ ਮੰਦਿਰ ਨੇੜੇ ਸ਼ਨੀਵਾਰ ਨੂੰ ਨਾਲੇ ‘ਚ ਡਿੱਗੇ ਬੱਚੇ ਦੀ ਲਾਸ਼ 24 ਘੰਟਿਆਂ ਬਾਅਦ ਮਿਲੀ ਹੈ। ਹਿਮਾਂਸ਼ੂ ਨਾਂ ਦਾ ਇਕ ਸਾਲ ਦਾ ਬੱਚਾ ਸ਼ਨੀਵਾਰ ਨੂੰ ਆਪਣੀ ਮਾਂ ਦੇ ਹੱਥੋਂ ਫ਼ਿਸਲ ਕੇ ਨਾਲੇ ‘ਚ ਡਿੱਗ ਗਿਆ ਸੀ। ਇਸ ਤੋਂ ਬਾਅਦ ਇਲਾਕੇ ‘ਚ ਕਾਫੀ ਰੌਲਾ ਪੈ ਗਿਆ। ਪੁਲਿਸ ਅਤੇ ਨਗਰ ਨਿਗਮ ਦੀ ਟੀਮ ਨੇ ਬੱਚੇ ਦੀ ਕਾਫੀ ਭਾਲ ਕੀਤੀ। 24 ਘੰਟੇ ਬਾਅਦ ਐਤਵਾਰ ਦੁਪਹਿਰ ਬੱਚੇ ਦੀ ਲਾਸ਼ ਗੰਦੇ ਨਾਲੇ ‘ਚੋਂ ਮਿਲੀ। ਇਸ ਤੋਂ ਬਾਅਦ ਥਾਣਾ ਹੈਬੋਵਾਲ ਦੀ ਪੁਲਿਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਹੈਬੋਵਾਲ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੀ ਰੂਬੀ ਅਨੁਸਾਰ ਉਹ ਆਪਣੇ ਇੱਕ ਸਾਲ ਦੇ ਬੇਟੇ ਹਿਮਾਂਸ਼ੂ ਨੂੰ ਲੈ ਕੇ ਜਾ ਰਹੀ ਸੀ। ਅਚਾਨਕ ਇੱਕ ਬਾਈਕ ਅੱਗੇ ਆ ਗਈ ਅਤੇ ਉਹ ਡਰ ਗਈ। ਇਸ ਤੋਂ ਬਾਅਦ ਬੱਚਾ ਉਸਦੇ ਹੱਥ ਤੋਂ ਤਿਲਕ ਗਿਆ ਅਤੇ ਨਾਲੇ ਵਿੱਚ ਡਿੱਗ ਗਿਆ। ਜਿਵੇਂ ਹੀ ਬੱਚਾ ਡਿੱਗਿਆ, ਉਸਨੇ ਬਹੁਤ ਰੌਲਾ ਪਾਇਆ। ਵਾਰ-ਵਾਰ ਬਿਆਨ ਬਦਲਣ ਕਾਰਨ ਇਲਾਕੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਬੱਚੇ ਦੀ ਮਾਂ ਝੂਠ ਬੋਲ ਰਹੀ ਹੈ ਅਤੇ ਉਸ ਨੇ ਪਹਿਲਾਂ ਬੱਚੇ ਦੀ ਕੁੱਟਮਾਰ ਕੀਤੀ ਅਤੇ ਗੁੱਸੇ ਵਿੱਚ ਆ ਕੇ ਖੁਦ ਬੱਚੇ ਨੂੰ ਨਾਲੇ ਵਿੱਚ ਸੁੱਟ ਦਿੱਤਾ। ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਕਿਸੇ ਨੇ ਉਸ ਤੋਂ ਬੱਚਾ ਖੋਹ ਲਿਆ ਹੈ।

ਰੂਬੀ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬੱਚਾ ਨਾਲੇ ਵਿੱਚ ਡਿੱਗਿਆ ਹੈ। ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਨਗਰ ਨਿਗਮ ਦੀ ਟੀਮ ਨਾਲ ਮਿਲ ਕੇ ਸਾਰੀ ਰਾਤ ਬਚਾਅ ਕਾਰਜ ਕੀਤਾ ਅਤੇ 24 ਘੰਟਿਆਂ ਬਾਅਦ ਬੱਚੇ ਦੀ ਲਾਸ਼ ਬਰਾਮਦ ਹੋਈ। ਪੁਲਿਸ ਦਾ ਕਹਿਣਾ ਹੈ ਕਿ ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਬੱਚਾ ਡਿੱਗਿਆ ਹੈ ਜਾਂ ਬੱਚਾ ਸੁੱਟਿਆ ਗਿਆ ਹੈ।

error: Content is protected !!