ਰਸੋਈ ‘ਚ ਇਕੱਲੀ ਦੇਖ ਫੁੱਫੜ ਨੇ ਨਾਬਾਲਿਗ ਨਾਲ ਕੀਤਾ ਗੈਰ-ਕੁਦਰਤੀ ਸੈਕਸ, ਡਰਾਵਾ ਦੇ ਕੇ 15 ਦਿਨ ਉਸ ਦੇ ਘਰ ਹੀ ਰੁਕ ਕੇ ਕਰਦਾ ਰਿਹਾ ਜਬਰਦਸਤੀ

ਰਸੋਈ ‘ਚ ਇਕੱਲੀ ਦੇਖ ਫੁੱਫੜ ਨੇ ਨਾਬਾਲਿਗ ਨਾਲ ਕੀਤਾ ਗੈਰ-ਕੁਦਰਤੀ ਸੈਕਸ, ਡਰਾਵਾ ਦੇ ਕੇ 15 ਦਿਨ ਉਸ ਦੇ ਘਰ ਹੀ ਰੁਕ ਕੇ ਕਰਦਾ ਰਿਹਾ ਜਬਰਦਸਤੀ

ਵੀਓਪੀ ਬਿਊਰੋ- ਫਿਰੋਜ਼ਪੁਰ ਜ਼ਿਲੇ ‘ਚ ਇਕ 14 ਸਾਲਾ ਨਾਬਾਲਿਗ ਲੜਕੀ ਨੂੰ ਰਸੋਈ ‘ਚ ਇਕੱਲੀ ਦੇਖ ਕੇ ਉਸ ਦੇ ਹੀ ਫੁੱਫੜ ਉਸ ਨਾਲ ਗੈਰ-ਕੁਦਰਤੀ ਸੈਕਸ ਕੀਤਾ ਹੈ। ਇੰਨਾ ਹੀ ਨਹੀਂ ਨਾਬਾਲਿਗ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਪੀੜਤਾ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ। ਥਾਣਾ ਸਿਟੀ ਪੁਲਿਸ ਨੇ ਐਤਵਾਰ ਨੂੰ ਪੀੜਤਾ ਦੀ ਮਾਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਪੀੜਤਾ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਬੇਟੀ 8ਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਕੁਝ ਦਿਨਾਂ ਤੋਂ ਬਿਮਾਰ ਹੈ ਅਤੇ ਰੋਟੀ ਵੀ ਨਹੀਂ ਖਾ ਰਹੀ ਹੈ। ਉਹ ਬਹੁਤ ਡਰੀ ਹੋਈ ਲੱਗ ਰਹੀ ਸੀ। ਜਦੋਂ ਬੇਟੀ ਪਿਆਰ ਨਾਲ ਨਿੱਜੀ ਤੌਰ ‘ਤੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਜਦੋਂ ਉਹ ਸੱਤਵੀਂ ਜਮਾਤ ‘ਚ ਪੜ੍ਹਦੀ ਸੀ ਤਾਂ ਦੋਸ਼ੀ ਘਰ ਆਇਆ ਸੀ। ਉਸ ਨੇ ਉਸ ਨੂੰ ਰਸੋਈ ਵਿਚ ਇਕੱਲੀ ਕੰਮ ਕਰਦੀ ਦੇਖ ਕੇ ਉਸ ਦੇ ਨਾਲ ਜਬਰਦਸਤੀ ਗੈਰ-ਕੁਦਰਤੀ ਸੈਕਸ ਕੀਤਾ।

ਇਸ ਦੌਰਾਨ ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਤੋਂ ਬਾਅਦ ਦੋਸ਼ੀ 11 ਮਾਰਚ ਤੋਂ 25 ਮਾਰਚ 2023 ਤੱਕ ਉਸ ਦੇ ਘਰ ਰਿਹਾ ਅਤੇ ਉਸ ਨੂੰ ਇਕੱਲਾ ਦੇਖ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਰਿਹਾ। ਇਸ ਸਬੰਧੀ ਮਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

error: Content is protected !!