ਬਠਿੰਡਾ ਮਿਲਟਰੀ ਸਟੇਸ਼ਨ ਅਟੈਕ; ਸਾਦੇ ਕੱਪੜਿਆਂ ਵਿਚ ਆਏ ਮੁਲਜ਼ਮਾਂ ਨੇ ਸੁੱਤੇ ਪਏ ਫੌਜ ਦੇ ਜਵਾਨਾਂ ਉਤੇ ਵਰ੍ਹਾਈਆਂ ਗੋਲ਼ੀਆਂ, ਦੋ ਦਿਨ ਪਹਿਲਾਂ ਚੋਰੀ ਹੋਈ ਸੀ ਰਾਈਫਲ

ਬਠਿੰਡਾ ਮਿਲਟਰੀ ਸਟੇਸ਼ਨ ਅਟੈਕ; ਸਾਦੇ ਕੱਪੜਿਆਂ ਵਿਚ ਆਏ ਮੁਲਜ਼ਮਾਂ ਨੇ ਸੁੱਤੇ ਪਏ ਫੌਜ ਦੇ ਜਵਾਨਾਂ ਉਤੇ ਵਰ੍ਹਾਈਆਂ ਗੋਲ਼ੀਆਂ, ਦੋ ਦਿਨ ਪਹਿਲਾਂ ਚੋਰੀ ਹੋਈ ਸੀ ਰਾਈਫਲ

ਵੀਓਪੀ ਬਿਊਰੋ, ਬਠਿੰਡਾ- ਬਠਿੰਡਾ ਮਿਲਟਰੀ ਸਟੇਸ਼ਨ ਵਿਚ ਤੜਕੇ ਹੋਈ ਗੋਲ਼ੀਬਾਰੀ ਦੇ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ। ਇਸ ਬਾਰੇ ਪ੍ਰੈਸ ਕਾਨਫਰੰਸ ਦੌਰਾਨ ਐਸਪੀ (ਡੀ) ਅਜੇ ਗਾਂਧੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ। ਮੌਕੇ ਤੋਂ 19 ਖਾਲੀ ਸ਼ੈਲਜ਼ ਮਿਲੇ ਹਨ। ਫਾਇਰਿੰਗ ਦੀ ਇਹ ਘਟਨਾ ਮੈਸ ਦੇ ਪਿੱਛੇ ਬਣੀ ਬੈਰਕ ਵਿੱਚ ਵਾਪਰੀ ਹੈ। ਉਨ੍ਹਾਂ ਦੱਸਿਆ ਇਸ ਘਟਨਾ ਨੂੰ ਦੋ ਵਿਅਕਤੀਆਂ ਨੇ ਅੰਜਾਮ ਦਿੱਤਾ ਹੈ। ਮੁਲਜ਼ਮ ਸਾਦੇ ਕੱਪੜਿਆਂ ਵਿਚ ਆਏ ਸਨ। ਉਨ੍ਹਾਂ ਆਖਿਆ ਕਿ ਜਦੋਂ ਜਵਾਨਾਂ ਉਤੇ ਫਾਇਰਿੰਗ ਕੀਤੀ ਗਈ ਉਸ ਵੇਲੇ ਉਹ ਸੁੱਤੇ ਪਏ ਸਨ।

ਐਸਪੀ (ਡੀ) ਅਜੇ ਗਾਂਧੀ ਨੇ ਦੱਸਿਆ ਕਿ ਦੋ ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਚਸ਼ਮਦੀਦ ਜਵਾਨਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਫਾਈਰਿੰਗ ਕਰਨ ਵਾਲੇ 2 ਲੋਕ ਸਨ ਜਿਨ੍ਹਾਂ ਨੇ ਸਾਦੇ ਕੱਪੜੇ ਪਹਿਨੇ ਹੋਏ ਸਨ । ਅਜੇ ਤੱਕ ਕਿਸੇ ਨੂੰ ਵੀ ਡਿਟੇਨ ਨਹੀਂ ਕੀਤਾ ਗਿਆ । ਮਿਲਟਰੀ ਪੁਲਿਸ ਅਤੇ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਸੀਸੀਟੀਵੀ ਲੱਗੇ ਹੋਏ ਹਨ ਜਿਨ੍ਹਾਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਐਸਪੀ ਡੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਜੋ ਰਾਈਫਲ ਚੋਰੀ ਹੋਈ ਸੀ, ਉਸ ਦੀ ਅਜੇ ਤੱਕ ਜਾਂਚ ਕੀਤੀ ਜਾ ਰਹੀ ਹੈ ।

ਦੱਸ ਦਈਏ ਕਿ ਗੋਲੀਬਾਰੀ ਦੀ ਘਟਨਾ ਪੰਜਾਬ ਦੇ ਬਠਿੰਡਾ ਮਿਲਟਰੀ ਸਟੇਸ਼ਨ ਦੇ ਅੰਦਰ ਬੁੱਧਵਾਰ ਤੜਕੇ 04:35 ਵਜੇ ਵਾਪਰੀ। ਇਸ ਘਟਨਾ ਵਿੱਚ ਚਾਰ ਜਵਾਨਾਂ ਦੀ ਮੌਤ ਹੋ ਗਈ ਹੈ। ਸਟੇਸ਼ਨ ਕਵਿੱਕ ਰਿਐਕਸ਼ਨ ਟੀਮਾਂ ਨੂੰ ਸਰਗਰਮ ਕੀਤਾ ਗਿਆ ਸੀ। ਪੂਰੇ ਇਲਾਕੇ ਨੂੰ ਘੇਰਾ ਪਾ ਕੇ ਸੀਲ ਕਰ ਦਿੱਤਾ ਗਿਆ। ਤਲਾਸ਼ੀ ਮੁਹਿੰਮ ਜਾਰੀ ਹੈ। ਸਟੇਸ਼ਨ ਉਤੇ ਨਜ਼ਰ ਬਣਾ ਕੇ ਰੱਖੀ ਜਾ ਰਹੀ ਹੈ।

error: Content is protected !!