ਕ੍ਰਿਕਟਰ ਰੋਹਿਤ ਸ਼ਰਮਾ, ਹਾਰਦਿਕ ਪਾਂਡਿਆ ਤੇ ਅਦਾਕਾਰ ਅਮਿਰ ਖਾਨ ਖਿਲਾਫ਼ ਅਦਾਲਤ ਨੂੰ ਦਿੱਤੀ ਸ਼ਿਕਾਇਤ, ਦੋਸ਼- ਨੌਜਵਾਨਾਂ ਨੂੰ ਕਰ ਰਹੇ ਨੇ ਗੁਮਰਾਹ

ਕ੍ਰਿਕਟਰ ਰੋਹਿਤ ਸ਼ਰਮਾ, ਹਾਰਦਿਕ ਪਾਂਡਿਆ ਤੇ ਅਦਾਕਾਰ ਅਮਿਰ ਖਾਨ ਖਿਲਾਫ਼ ਅਦਾਲਤ ਨੂੰ ਦਿੱਤੀ ਸ਼ਿਕਾਇਤ, ਦੋਸ਼- ਨੌਜਵਾਨਾਂ ਨੂੰ ਕਰ ਰਹੇ ਨੇ ਗੁਮਰਾਹ


ਵੀਓਪੀ ਬਿਊਰੋ, ਨੈਸ਼ਨਲ- ਇਨ੍ਹੀਂ ਦਿਨੀਂ ਆਈਪੀਐਲ ਦਾ ਬੁਖਾਰ ਦੇਸ਼ ਦੇ ਨੌਜਵਾਨਾਂ ਉਤੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪਰ ਆਈਪੀਐਲ ਦੇ ਸਿਤਾਰੇ ਕ੍ਰਿਕਟਰ ਰੋਹਿਤ ਸ਼ਰਮਾ, ਹਾਰਦਿਕ ਪਾਂਡਿਆ, ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਹੋਰਾਂ ਖਿ਼ਲਾਫ਼ ਬਿਹਾਰ ਦੇ ਮੁਜ਼ੱਫਰਪੁਰ ਦੇ ਇਕ ਸਮਾਜਿਕ ਕਾਰਕੁਨ ਨੇ ਜ਼ਿਲ੍ਹਾ ਅਦਾਲਤ ਵਿਚ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ। ਦਿੱਤੀ ਇਸ ਸ਼ਿਕਾਇਤ ਵਿਚ ਅਦਾਕਾਰ ਅਮਿਰ ਖਾਨ ਤੋਂ ਇਲਾਵਾ ਹੋਰ ਅਦਾਕਾਰਾਂ ਦੇ ਨਾਂ ਵੀ ਸ਼ਾਮਲ ਸਨ।

ਤਮੰਨਾ ਹਾਸ਼ਮੀ ਨੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ‘ਚ ਦਾਇਰ ਪਟੀਸ਼ਨ ‘ਚ ਦਾਅਵਾ ਕੀਤਾ ਹੈ ਕਿ ਇਹ ਖਿਡਾਰੀ ਅਤੇ ਅਦਾਕਾਰ ਆਈਪੀਐੱਲ ਨਾਲ ਸਬੰਧਤ ਵੱਖ-ਵੱਖ ਆਨਲਾਈਨ ਗੇਮਜ਼ ਰਾਹੀਂ ਸੱਟੇਬਾਜ਼ੀ ‘ਚ ਸ਼ਾਮਲ ਕਰਕੇ ਨੌਜਵਾਨਾਂ ਦੇ ਵਰਤਮਾਨ ਅਤੇ ਭਵਿੱਖ ਨਾਲ ਖੇਡ ਰਹੇ ਹਨ। ਹਾਸ਼ਮੀ ਨੇ ਕਿਹਾ, ”ਇਹ ਲੋਕ ਦੇਸ਼ ਦੇ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸੱਟੇਬਾਜ਼ੀ ‘ਚ ਸ਼ਾਮਲ ਕਰਨ ਲਈ ਮਜਬੂਰ ਕਰ ਰਹੇ ਹਨ। ਉਹ ਉਨ੍ਹਾਂ ਨੂੰ ਆਕਰਸ਼ਕ ਇਨਾਮਾਂ ਦੇ ਨਾਲ ਉਲਝਾ ਰਹੇ ਹਨ, ਪਰ ਨਾਲ ਹੀ ਉਹ ਨੌਜਵਾਨਾਂ ਨੂੰ ਸੱਟੇਬਾਜ਼ੀ ਦੀ ਲਤ ਲਗਾ ਰਹੇ ਹਨ। ਕ੍ਰਿਕਟ ਅਤੇ ਫਿਲਮ ਆਈਕਨ ਕਈ ਗੇਮਿੰਗ ਸ਼ੋਅਜ਼ ਨੂੰ ਪ੍ਰਮੋਟ ਕਰ ਰਹੇ ਹਨ ਤੇ ਲੋਕਾਂ ਨੂੰ ਆਈਪੀਐਲ ਟੀਮ ਬਣਾਉਣ ਲਈ ਉਤਸ਼ਾਹਿਤ ਕਰ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਲੋਕ ਇਨਾਮ ਜਿੱਤ ਰਹੇ ਹਨ, ਪਰ ਇਸਦਾ ਨਤੀਜਾ ਜੂਏ ਦੀ ਲਤ ਲਗਣਾ ਵੀ ਹੈ।

ਤਮੰਨਾ ਹਾਸ਼ਮੀ ਨੇ ਕਿਹਾ ਹੈ ਕਿ ਅੱਜਕੱਲ੍ਹ ਵੱਖ-ਵੱਖ ਤਰ੍ਹਾਂ ਦੀਆਂ ਮੋਬਾਈਲ ਗੇਮਿੰਗ ਐਪਸ ਰਾਹੀਂ ਟੀਮਾਂ ਬਣਾ ਕੇ ਵੱਡੇ ਪੱਧਰ ‘ਤੇ ਜੂਆ ਖੇਡਿਆ ਜਾ ਰਿਹਾ ਹੈ। ਮੁਲਜ਼ਮ ਕਰੋੜਾਂ ਰੁਪਏ ਲੈ ਕੇ ਇਸ ਨੂੰ ਪ੍ਰਮੋਟ ਕਰ ਰਹੇ ਹਨ। ਦੇਸ਼ ਦੇ ਕਰੋੜਾਂ ਨੌਜਵਾਨ ਇਨ੍ਹਾਂ ਮੁਲਜ਼ਮਾਂ ਨੂੰ ਆਪਣਾ ਰੋਲ ਮਾਡਲ ਸਮਝ ਕੇ ਹਰ ਰੋਜ਼ ਕਰੋੜਾਂ ਰੁਪਏ ਦਾ ਨੁਕਸਾਨ ਕਰ ਰਹੇ ਹਨ। ਮਾਮਲੇ ਦੀ ਸੁਣਵਾਈ 22 ਅਪ੍ਰੈਲ ਨੂੰ ਤੈਅ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਤਮੰਨਾ ਹਾਸ਼ਮੀ ਨੇ ਪਹਿਲਾਂ ਵੀ ਕਈ ਦਿੱਗਜਾਂ ਖਿਲਾਫ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ

error: Content is protected !!