ਪਰਿਨੀਤੀ ਚੋਪੜਾ ਤੇ ਰਾਘਵ ਚੱਢਾ ਦੀ ਹੋਈ ਮੰਗਣੀ, ਇਸ ਮਹੀਨੇ ਕਰਵਾਉਣਗੇ ਵਿਆਹ

ਪਰਿਨੀਤੀ ਚੋਪੜਾ ਤੇ ਰਾਘਵ ਚੱਢਾ ਦੀ ਹੋਈ ਮੰਗਣੀ, ਇਸ ਮਹੀਨੇ ਕਰਵਾਉਣਗੇ ਵਿਆਹ

ਵੀਓਪੀ ਬਿਊਰੋ, ਨੈਸ਼ਨਲ-ਅਦਾਕਾਰਾ ਪਰਿਨੀਤੀ ਚੋਪੜਾ ਤੇ ਆਪ ਆਗੂ ਰਾਘਵ ਚੱਢਾ ਦੀ ਮੰਗਣੀ ਹੋ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਦੋਵੇਂ ਅਕਤੂਬਰ ਵਿਚ ਵਿਆਹ ਦੇ ਬੰਧਨ ਵਿਚ ਬਝਣਗੇ। ਪਰਿਵਾਰਕ ਮੈਂਬਰਾਂ ਅਤੇ ਨੇੜਲੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਇੱਕ ਸੰਖੇਪ ਜਿਹੇ ਸਮਾਗਮ ਦੌਰਾਨ ਮੰਗਣੀ ਦੀ ਰਸਮ ਅਦਾ ਕੀਤੀ ਹੈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਦੋਵਾਂ ਵੱਲੋਂ ਇਕ ਦੂਜੇ ਨੂੰ ਡੇਟ ਕਰਨ ਦੀਆਂ ਖ਼ਬਰਾਂ ਮੀਡੀਆ ’ਚ ਵਾਇਰਲ ਹੋਈਆਂ ਸਨ, ਜਿਸ ਦੌਰਾਨ ਦੋਵੇਂ ਕਈ ਵਾਰ ਇਕੱਠੇ ਵੀ ਦਿਖਾਈ ਦਿੱਤੇ ਸਨ। ਚਰਚਾ ਹੈ ਕਿ ਦੋਵੇਂ ਅਕਤੂਬਰ ਮਹੀਨੇ ਵਿਚ ਵਿਆਹ ਬੰਧਨ ਵਿੱਚ ਬੱਝਣਗੇ।


ਪਰਿਨੀਤੀ ਚੋਪੜਾ ਹਾਲ ਦੀ ਘੜੀ ਆਪਣੇ ਕਈ ਪ੍ਰਾਜੈਕਟਾਂ ਵਿਚ ਰੁੱਝੀ ਹੋਈ ਹੈ। ਉਹ ਛੇਤੀ ਹੀ ਇਮਤਿਆਜ਼ ਅਲੀ ਦੀ ਚਰਚਿਤ ਫਿਲਮ ‘ਚਮਕੀਲਾ’ ਵਿਚ ਦਿਲਜੀਤ ਦੋਸਾਂਝ ਨਾਲ ਦਿਖਾਈ ਦੇਵੇਗੀ। ਇਹ ਫਿਲਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ’ਤੇ ਆਧਾਰਿਤ ਹੈ।

error: Content is protected !!