ਆਪ ਵਿਧਾਇਕ ਦੇ ਪਿਤਾ ਖਿ਼ਲਾਫ਼ ਜਬਰੀ ਵਸੂਲੀ ਤੇ ਬਲੈਕਮੇਲਿੰਗ ਦਾ ਮਾਮਲਾ ਦਰਜ, ਪੁਲਿਸ ਵੱਲੋਂ ਫੋਨ ਕਰਨ ਉਤੇ ਵਿਧਾਇਕ ਨੇ ਕਿਹਾ, ਬਣਦੀ ਕਾਰਵਾਈ ਕਰੋ, ਜੋ ਵੀ ਠੱਗੀ ਕਰੇਗਾ ਕਾਰਵਾਈ ਹੋਵੇਗੀ

ਆਪ ਵਿਧਾਇਕ ਦੇ ਪਿਤਾ ਖਿ਼ਲਾਫ਼ ਜਬਰੀ ਵਸੂਲੀ ਤੇ ਬਲੈਕਮੇਲਿੰਗ ਦਾ ਮਾਮਲਾ ਦਰਜ, ਪੁਲਿਸ ਵੱਲੋਂ ਫੋਨ ਕਰਨ ਉਤੇ ਵਿਧਾਇਕ ਨੇ ਕਿਹਾ, ਬਣਦੀ ਕਾਰਵਾਈ ਕਰੋ


ਵੀਓਪੀ ਬਿਊਰੋ, ਫਾਜ਼ਿਲਕਾ : ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਜਲਾਲਾਬਾਦ ਤੋਂ ਵਿਧਾਇਕ ਗੋਲਡੀ ਬਰਾੜ ਦੇ ਪਿਤਾ ਸੁਰਿੰਦਰ ਕੰਬੋਜ ਉਤੇ ਗੰਭੀਰ ਦੋਸ਼ ਲੱਗੇ ਹਨ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਤਰਾਂ ਮੁਤਾਬਕ ਜਲਾਲਬਾਦ ਦੇ ਇਕ ਵਿਅਕਤੀ ਸੁਨੀਲ ਕੁਮਾਰ ਦੀ ਸ਼ਿਕਾਇਤ ਉਤੇ ਪੁਲਿਸ ਨੇ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਪਿਤਾ ਸੁਰਿੰਦਰ ਕੰਬੋਜ ਵਿਰੁੱਧ ਜਬਰੀ ਵਸੂਲੀ ਦੀ ਧਾਰਾ ਤਹਿਤ ਐਫਆਈਆਰ ਦਰਜ ਕਰ ਲਈ ਹੈ। ਉਨ੍ਹਾਂ ’ਤੇ ਔਰਤ ਨਾਲ ਮਿਲ ਕੇ ਬਲੈਕਮੇਲਿੰਗ ਕਰਨ ਦੇ ਦੋਸ਼ ਹਨ।

ਇਸ ’ਤੇ ਗੋਲਡੀ ਕੰਬੋਜ ਦਾ ਕਹਿਣਾ ਹੈ ਕਿ ਮੈਨੂੰ ਵੀ ਪੁਲਿਸ ਤੋਂ ਹੀ ਪਤਾ ਲੱਗਾ ਹੈ। ਜਦੋਂ ਪੁਲਿਸ ਨੇ ਮੈਨੂੰ ਪੁੱਛਿਆ ਤਾਂ ਮੈਂ ਕਿਹਾ ਬਣਦੀ ਕਾਰਵਾਈ ਕਰੋ। ਜੋ ਵੀ ਠੱਗੀ ਮਾਰੇਗਾ ਉਸ ’ਤੇ 100 ਫੀਸਦ ਕਾਰਵਾਈ ਹੋਵੇਗੀ। ਉਸ ਨੇ ਕਿਹਾ ਕਿ ਮੈਂ ਆਪਣੀ ਪਤਨੀ ਤੇ ਬੱਚਿਆਂ ਨਾਲ ਰਹਿੰਦਾ ਹਾਂ। ਮੇਰੇ ਪਰਿਵਾਰ ਦੀ ਮੇਰੇ ਕੰਮ ਵਿਚ ਕੋਈ ਦਖਲਅੰਦਾਜ਼ੀ ਨਹੀਂ। ਜੋ ਵੀ ਗ਼ਲਤ ਕੰਮ ਕਰੇਗਾ ਉਸ ਖਿ਼ਲਾਫ਼ ਕਾਰਵਾਈ ਜ਼ਰੂਰ ਹੋਵੇਗੀ।

error: Content is protected !!