ਸਕੂਲ ‘ਚ ਬੰਬ ਹੋਣ ਦੀ ਧਮਕੀ ਤੋਂ ਬਾਅਦ ਪਈ ਭਾਜੜ, 100 ਡਾਇਲ ਕਰ ਕੇ ਬੁਲਾਈ ਪੁਲਿਸ, ਵਿਦਿਆਰਥੀ…

ਸਕੂਲ ‘ਚ ਬੰਬ ਹੋਣ ਦੀ ਧਮਕੀ ਤੋਂ ਬਾਅਦ ਪਈ ਭਾਜੜ, 100 ਡਾਇਲ ਕਰ ਕੇ ਬੁਲਾਈ ਪੁਲਿਸ, ਵਿਦਿਆਰਥੀ…

ਨਵੀਂ ਦਿੱਲੀ (ਵੀਓਪੀ ਬਿਊਰੋ) ਰਾਜਧਾਨੀ ਦਿੱਲੀ ਦੇ ਇਕ ਸਕੂਲ ‘ਚ ਬੰਬ ਦੀ ਧਮਕੀ ਮਿਲੀ ਹੈ। ਇਹ ਮਥੁਰਾ ਰੋਡ ‘ਤੇ ਦਿੱਲੀ ਪਬਲਿਕ ਸਕੂਲ ਹੈ, ਜਿਸ ‘ਚ ਬੰਬ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ ਹੈ। ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ। ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਦਿੱਲੀ ਫਾਇਰ ਸਰਵਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਐਂਬੂਲੈਂਸ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।

ਪੁਲਿਸ ਮੁਤਾਬਕ ਇਹ ਕਿਸੇ ਦੀ ਸ਼ਰਾਰਤ ਜਾਪਦੀ ਹੈ। ਬੱਚੇ ਸੁਰੱਖਿਅਤ ਹਨ, ਹੁਣ ਤੱਕ ਸਾਰਿਆਂ ‘ਚ ਘਬਰਾਹਟ ਦੀ ਸਥਿਤੀ ਨਹੀਂ ਹੈ। ਸਕੂਲ ਪ੍ਰਸ਼ਾਸਨ ਨੇ ਸਵੇਰੇ 8.10 ਵਜੇ ਦੇ ਕਰੀਬ 100 ‘ਤੇ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਇਸ ਤੋਂ ਕੁਝ ਦਿਨ ਪਹਿਲਾਂ ਦੱਖਣੀ ਦਿੱਲੀ ਦੇ ਇੱਕ ਸਕੂਲ ਵਿੱਚ ਬੰਬ ਦੀ ਕਾਲ ਮਿਲੀ ਸੀ।

error: Content is protected !!