ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ‘ਤੇ ਅੱਜ ਨਹੀਂ ਕੱਲ ਵੀਰਵਾਰ ਦੇ ਦਿਨ ਹੈ ਸਰਕਾਰੀ ਛੁੱਟੀ, ਇੱਥੇ ਪੜ੍ਹੋ ਸਰਕਾਰੀ ਨੋਟੀਫਿਕੇਸ਼ਨ

ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ‘ਤੇ ਅੱਜ ਨਹੀਂ ਕੱਲ ਵੀਰਵਾਰ ਦੇ ਦਿਨ ਹੈ ਸਰਕਾਰੀ ਛੁੱਟੀ, ਇੱਥੇ ਪੜ੍ਹੋ ਸਰਕਾਰੀ ਨੋਟੀਫਿਕੇਸ਼ਨ

 

ਜਲੰਧਰ/ਚੰਡੀਗੜ੍ਹ (ਵੀਓਪੀ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਪੰਜਾਬ ਸਰਕਾਰ ਨੇ 2 ਦਿਨ ਦਾ ਰਾਜਕੀ ਸੋਗ ਦਾ ਐਲਾਨ ਕੀਤਾ ਹੈ। ਇਸ ਦੌਰਾਨ ਵੀਰਵਾਰ ਨੂੰ ਸੋਗ ਵਜੋਂ ਸੂਬੇ ਦੇ ਸਾਰੇ ਸਰਕਾਰੀ ਦਫ਼ਤਰ, ਵਿਦਿਅਕ ਅਦਾਰੇ ਅਤੇ ਬੈਂਕ ਵਿਛੜੇ ਆਗੂ ਦੇ ਸਤਿਕਾਰ ਵਜੋਂ ਬੰਦ ਰਹਿਣਗੇ।

ਇਸ ਦੌਰਾਨ ਲੋਕਾਂ ਵਿੱਚ ਇਹ ਵੀ ਗਲਤ ਫਹਿਮੀ ਹੋ ਗਈ ਸੀ ਕਿ ਅੱਜ ਭਾਵ ਕਿ ਬੁੱਧਵਾਰ ਦੇ ਦਿਨ ਸਰਕਾਰੀ ਛੁੱਟੀ ਹੈ ਪਰ ਇਸ ਸਬੰਧ ਵਿੱਚ ਸਰਕਾਰੀ ਨੋਟੀਫਿਕੇਸ਼ਨ ਜਾਰੀ ਕਰ ਕੇ ਸਰਕਾਰ ਨੇ ਸ਼ੱਕ ਦੂਰ ਕੀਤਾ ਹੈ ਕਿ ਸਰਕਾਰੀ ਛੁੱਟੀ ਬੁੱਧਵਾਰ ਨਹੀਂ ਵੀਰਵਾਰ ਭਾਵ ਕੀ ਕੱਲ ਹੈ।

ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਮੁਕਤਸਰ ਜ਼ਿਲ੍ਹੇ ਦੇ ਜੱਦੀ ਪਿੰਡ ਬਾਦਲ ਵਿਖੇ ਹੋਵੇਗਾ। ਸਸਕਾਰ ਸਮਾਰੋਹ ਵਿੱਚ ਰਾਜ ਭਰ ਤੋਂ ਰਾਜਨੀਤਿਕ ਨੇਤਾਵਾਂ, ਪਤਵੰਤਿਆਂ ਅਤੇ ਪ੍ਰਸ਼ੰਸਕਾਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

error: Content is protected !!