Viral Video; ਸੰਸਦ ਮੈਂਬਰ ਦੇ ਡਰਾਈਵਰ ਦੀ ਗੁੰਡਾਗਰਦੀ, ਵਿਅਕਤੀ ਨੂੰ ਕਾਰ ਦੇ ਬੋਨਟ ‘ਤੇ ਲਟਕਾ ਭਜਾਈ ਗੱਡੀ, 3 ਕਿਲੋਮੀਟਰ ਤਕ ਘੜੀਸਿਆ

Viral Video; ਸੰਸਦ ਮੈਂਬਰ ਦੇ ਡਰਾਈਵਰ ਦੀ ਗੁੰਡਾਗਰਦੀ, ਵਿਅਕਤੀ ਨੂੰ ਕਾਰ ਦੇ ਬੋਨਟ ‘ਤੇ ਲਟਕਾ ਭਜਾਈ ਗੱਡੀ, 3 ਕਿਲੋਮੀਟਰ ਤਕ ਘੜੀਸਿਆ

ਨਵੀਂ ਦਿੱਲੀ (ਵੀਓਪੀ ਬਿਊਰੋ)— ਦਿੱਲੀ ‘ਚ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਨੂੰ ਬਦਮਾਸ਼ ਨੇ ਕਾਰ ਦੇ ਬੋਨਟ ਉਪਰ ਪਾ ਕੇ ਖਿੱਚਿਆ ਹੈ। ਇਸ ਦੌਰਾਨ ਉਸ ਨੇ ਸਮੇਤ ਪੀੜਤ ਦੇ ਕਾਰ ਭਜਾਉਣ ਦੀ ਕੋਸ਼ਿਸ਼ ਕਰਨ ਅਤੇ ਪੀੜਤ ਨੂੰ ਬੋਨਟ ‘ਤੇ ਬਿਠਾ ਕੇ 3 ਕਿਲੋਮੀਟਰ ਤੱਕ ਗੱਡੀ ਚਲਾਉਂਦਾ ਰਿਹਾ ਹੈ।

ਉਕਤ ਘਟਨਾ ਦਿੱਲੀ ਦੇ ਸਨਲਾਈਟ ਇਲਾਕੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਬਿਹਾਰ ਦੇ ਨਵਾਦਾ ਤੋਂ ਸੰਸਦ ਮੈਂਬਰ ਚੰਦਨ ਸਿੰਘ ਦਾ ਡਰਾਈਵਰ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਦੋਸ਼ੀ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਘਟਨਾ ਐਤਵਾਰ ਰਾਤ ਦੀ ਹੈ। ਕਾਰ ਰਾਤ ਕਰੀਬ 11 ਵਜੇ ਆਸ਼ਰਮ ਚੌਕ ਤੋਂ ਨਿਜ਼ਾਮੂਦੀਨ ਦਰਗਾਹ ਵੱਲ ਆ ਰਹੀ ਸੀ। ਇਸ ਦੌਰਾਨ ਇਕ ਵਿਅਕਤੀ ਨੂੰ ਕਾਰ ਦੇ ਬੋਨਟ ‘ਤੇ ਲਟਕਦਾ ਦੇਖਿਆ ਗਿਆ। ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

error: Content is protected !!