ਦੁੱਧਾਂ ਨਾਲ ਪਾਲੇ ਪੁੱਤ ਤੋਂ ਦੁਖੀ ਹੋ ਕੇ ਹੀ ਮਾਂ ਨੇ ਸਮਾਪਤ ਕੀਤੀ ਆਪਣੀ ਜੀਵਨ-ਲੀਲਾ, ਜਾਣੋ ਮਾਮਲਾ

ਦੁੱਧਾਂ ਨਾਲ ਪਾਲੇ ਪੁੱਤ ਤੋਂ ਦੁਖੀ ਹੋ ਕੇ ਹੀ ਮਾਂ ਨੇ ਸਮਾਪਤ ਕੀਤੀ ਆਪਣੀ ਜੀਵਨ-ਲੀਲਾ, ਜਾਣੋ ਮਾਮਲਾ

ਵੀਓਪੀ ਬਿਊਰੋ-ਅੰਮ੍ਰਿਤਸਰ ਜ਼ਿਲ੍ਹੇ ਵਿੱਚ ਥਾਣਾ ਬੀ ਡਵੀਜ਼ਨ ਅਧੀਨ ਪੈਂਦੇ ਚੌਕ ਮੰਨਾ ਸਿੰਘ ਵਾਲੀ ਗਲੀ ਨਡਾਲੀਆ ਵਾਲੀ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਪੁੱਤਰ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਹੈ। ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੇ ਮੁਲਜ਼ਮ ਪੁੱਤਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਤੋਸ਼ ਕੁਮਾਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਦਾ ਵੱਡਾ ਲੜਕਾ ਵਿਸ਼ਾਲ ਕੁਮਾਰ ਉਰਫ਼ ਸੰਨੀ ਉਸ ਦੀ ਮਾਂ ਰਜਨੀ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦਾ ਸੀ। ਉਹ ਉਸ ਤੋਂ ਜ਼ਬਰਦਸਤੀ ਪੈਸੇ ਦੀ ਮੰਗ ਕਰਦਾ ਹੈ। ਇਨਕਾਰ ਕਰਨ ‘ਤੇ ਕੁੱਟਦਾ ਹੈ। ਉਸ ਦੀ ਪਤਨੀ ਨੇ ਕਈ ਵਾਰ ਕਿਹਾ ਸੀ ਕਿ ਉਹ ਸੰਨੀ ਤੋਂ ਨਾਰਾਜ਼ ਸੀ।

ਸ਼ਨੀਵਾਰ ਦੇਰ ਸ਼ਾਮ ਵੀ ਸੰਨੀ ਦੀ ਆਪਣੀ ਮਾਂ ਨਾਲ ਲੜਾਈ ਹੋ ਗਈ। ਉਸ ਨੇ ਆਪਣੀ ਮਾਂ ਦੇ ਕੋਲੋਂ ਰੁਪਏ ਦੀ ਮੰਗ ਕੀਤੀ। ਇਸ ਤੋਂ ਦੁਖੀ ਹੋ ਕੇ ਉਸ ਦੀ ਪਤਨੀ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਅਜੇ ਫਰਾਰ ਹੈ।

error: Content is protected !!