ਖਾਣਾ ਬਣਾਉਂਦੇ ਸਮੇਂ ਸਿਲੰਡਰ ਬਲਾਸਟ ਹੋਣ ਨਾਲ ਉੱਡੀ ਘਰ ਦੀ ਛੱਤ, ਸਾਰਾ ਸਾਮਾਨ ਸੁਆਹ, ਪਿਓ-ਪੁੱਤ ਦਾ ਹੋਇਆ ਮਸਾ ਬਚਾਅ

ਖਾਣਾ ਬਣਾਉਂਦੇ ਸਮੇਂ ਸਿਲੰਡਰ ਬਲਾਸਟ ਹੋਣ ਨਾਲ ਉੱਡੀ ਘਰ ਦੀ ਛੱਤ, ਸਾਰਾ ਸਾਮਾਨ ਸੁਆਹ, ਪਿਓ-ਪੁੱਤ ਦਾ ਹੋਇਆ ਮਸਾ ਬਚਾਅ

ਵੀਓਪੀ ਬਿਊਰੋ – ਮੁਕਤਸਰ ਸ਼ਹਿਰ ਦੇ ਗੋਨਿਆਣਾ ਰੋਡ ‘ਤੇ ਸੋਮਵਾਰ ਦੇਰ ਰਾਤ ਇਕ ਘਰ ‘ਚ ਖਾਣਾ ਬਣਾਉਂਦੇ ਸਮੇਂ ਸਿਲੰਡਰ ਲੀਕ ਹੋਣ ਕਾਰਨ ਫਟ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀ ਛੱਤ ਵੀ ਉੱਡ ਗਈ। ਇੰਨਾ ਹੀ ਨਹੀਂ ਘਰ ‘ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਦੇ ਨਾਲ ਹੀ ਘਰ ਵਿੱਚ ਰੱਖਿਆ ਬਾਕੀ ਸਾਮਾਨ ਵੀ ਨੁਕਸਾਨਿਆ ਗਿਆ। ਸ਼ੁਕਰ ਹੈ ਕਿ ਘਰ ‘ਚ ਰਹਿੰਦੇ ਪਿਓ-ਪੁੱਤ ਵਾਲ-ਵਾਲ ਬਚ ਗਏ।

ਧਮਾਕੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਘਰ ਦੇ ਮਾਲਕ ਸਤਪਾਲ ਪੁੱਤਰ ਮਹੇਗਾ ਰਾਮ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਲੜਕੇ ਨਾਲ ਘਰ ‘ਚ ਗੈਸ ਸਿਲੰਡਰ ‘ਤੇ ਖਾਣਾ ਬਣਾ ਰਿਹਾ ਸੀ। ਅਚਾਨਕ ਸਿਲੰਡਰ ਲੀਕ ਹੋ ਗਿਆ ਅਤੇ ਕੁਝ ਹੀ ਪਲਾਂ ‘ਚ ਧਮਾਕਾ ਹੋ ਗਿਆ। ਇਸ ਕਾਰਨ ਘਰ ਨੂੰ ਅੱਗ ਲੱਗ ਗਈ।

ਧਮਾਕੇ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਘਰ ਦੀ ਛੱਤ ਉੱਡ ਗਈ। ਉਹ ਕਿਸੇ ਤਰ੍ਹਾਂ ਘਰੋਂ ਨਿਕਲ ਕੇ ਆਪਣੀ ਜਾਨ ਬਚਾਉਣ ‘ਚ ਕਾਮਯਾਬ ਰਿਹਾ। ਘਰ ਵਿੱਚ ਪਿਓ-ਪੁੱਤ ਦੋਵੇਂ ਰਹਿੰਦੇ ਹਨ। ਇਸ ਧਮਾਕੇ ਵਿਚ ਉਸ ਦਾ ਟੀ.ਵੀ., ਫਰਿੱਜ, ਕੂਲਰ, ਬੈੱਡ, ਅਲਮਾਰੀ ਅਤੇ ਹੋਰ ਸਮਾਨ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ ਹੈ।

error: Content is protected !!