13 ਮਈ ਨੂੰ ਮੰਗਣੀ ਕਰਨਗੇ ਰਾਘਵ ਚੱਢਾ ਤੇ ਪਰੀਨੀਤੀ ਚੋਪੜਾ, ਉਸੇ ਦਿਨ ਹੈ ਜਲੰਧਰ ਲੋਕ ਸਭਾ ਸੀਟ ਦਾ ਨਤੀਜਾ

13 ਮਈ ਨੂੰ ਮੰਗਣੀ ਕਰਨਗੇ ਰਾਘਵ ਚੱਢਾ ਤੇ ਪਰੀਨੀਤੀ ਚੋਪੜਾ, ਉਸੇ ਦਿਨ ਹੈ ਜਲੰਧਰ ਲੋਕ ਸਭਾ ਸੀਟ ਦਾ ਨਤੀਜਾ

ਜਲੰਧਰ/ਦਿੱਲੀ (ਵੀਓਪੀ ਬਿਊਰੋ) ਇਸ ਸਮੇਂ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਨੂੰ ਜਲੰਧਰ ਲੋਕ ਸਭਾ ਸੀਟ ਦੀ ਜਿਮਨੀ ਚੋਣ ਦੇ 13 ਮਈ ਨੂੰ ਆ ਰਹੇ ਨਤੀਜੇ ਤੋਂ ਜ਼ਿਆਦਾ ਰਾਘਵ ਚੱਢਾ ਤੇ ਪਰੀਨੀਤੀ ਚੋਪੜਾ ਦੀ ਮੰਗਣੀ ਲਈ ਉਤਸੁਕ ਕਰ ਦਿੱਤਾ ਹੈ। ਦਰਅਸਲ ਵੱਖ-ਵੱਖ ਨਿਊਜ਼ ਚੈਨਲਾਂ ‘ਤੇ ਇਸ ਸਮੇਂ ਜਲੰਧਰ ਲੋਕ ਸਭਾ ਸੀਟ ਦੀ ਚੋਣ ਤੋਂ ਜ਼ਿਆਦਾ ਇਸ ਗੱਲ ਦੀ ਹੀ ਚਰਚਾ ਹੋ ਰਹੀ ਹੈ ਕਿ ਰਾਘਵ ਚੱਢਾ ਤੇ ਪਰੀਨੀਤੀ ਚੋਪੜਾ 13 ਮਈ ਨੂੰ ਮੰਗਣੀ ਕਰਵਾਉਣ ਜਾ ਰਹੇ ਹਨ।

ਕੁਝ ਸਮਾਂ ਪਹਿਲਾਂ ਦੋਵਾਂ ਨੂੰ ਇਕ-ਦੂਜੇ ਨੂੰ ਡੇਟ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਵਿਆਹ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ। ਚਰਚਾ ਹੈ ਕਿ ਉਨ੍ਹਾਂ ਦੀ ਮੰਗਣੀ ਦਿੱਲੀ ‘ਚ ਹੋਵੇਗੀ। ਜਿਸ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਇਸ ਦੇ ਲਈ ਪਰੀਨੀਤੀ ਚੋਪੜਾ ਪਹਿਲਾਂ ਹੀ ਮੁੰਬਈ ਤੋਂ ਦਿੱਲੀ ਪਹੁੰਚ ਚੁੱਕੀ ਹੈ। ਫਿਲਹਾਲ ਦੋਵੇਂ ਕਦੋਂ ਵਿਆਹ ਕਰਨਗੇ, ਇਹ ਤੈਅ ਨਹੀਂ ਹੋਇਆ ਹੈ।

error: Content is protected !!