ਇਲਾਜ ਕਰ ਰਹੀ ਲੇਡੀ ਡਾਕਟਰ ‘ਤੇ ਹੀ ਕਰ’ਤਾ ਹਮਲਾ, ਕੈਂਚੀਆਂ ਮਾਰ-ਮਾਰ ਦਿੱਤੀ ਬੇਰਹਿਮ ਮੌਤ

ਇਲਾਜ ਕਰ ਰਹੀ ਲੇਡੀ ਡਾਕਟਰ ‘ਤੇ ਹੀ ਕਰ’ਤਾ ਹਮਲਾ, ਕੈਂਚੀਆਂ ਮਾਰ-ਮਾਰ ਦਿੱਤੀ ਬੇਰਹਿਮ ਮੌਤ

ਕੋਟਾਰਕਾਰਾ (ਵੀਓਪੀ ਬਿਊਰੋ) ਕੇਰਲ ਦੇ ਕੋਟਾਰਕਾਰਾ ਦੇ ਤਾਲੁਕ ਹਸਪਤਾਲ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਇੱਥੇ ਇੱਕ ਮਰੀਜ਼ ਨੇ ਮਹਿਲਾ ਡਾਕਟਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਮਰੀਜ਼ ਨੇ ਇਹ ਅਪਰਾਧ ਉਦੋਂ ਕੀਤਾ ਜਦੋਂ ਡਾਕਟਰ ਉਸ ਦੇ ਪੈਰ ‘ਤੇ ਪੱਟੀ ਕਰ ਰਹੀ ਸੀ। ਮ੍ਰਿਤਕ ਦਾ ਨਾਮ ਡਾ: ਵੰਦਨਾ ਦਾਸ ਹੈ। ਕੋਟਾਰਕਾਰਾ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਡਾਕਟਰ ਵਿਅਕਤੀ ਦੀ ਲੱਤ ‘ਤੇ ਲੱਗੇ ਜ਼ਖਮ ‘ਤੇ ਪੱਟੀ ਕਰ ਰਹੀ ਸੀ ਤਾਂ ਉਹ ਵਿਅਕਤੀ ਅਚਾਨਕ ਗੁੱਸੇ ‘ਚ ਆ ਗਿਆ ਅਤੇ ਉਸ ਨੇ ਉਥੇ ਖੜ੍ਹੇ ਸਾਰਿਆਂ ‘ਤੇ ਕੈਂਚੀ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਹਮਲੇ ਵਿੱਚ ਮੁਲਜ਼ਮ ਨੂੰ ਹਸਪਤਾਲ ਲੈ ਕੇ ਆਏ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਤ ਵਿੱਚ ਡਾਕਟਰ ਨੂੰ ਤਿਰੂਵਨੰਤਪੁਰਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਕਿਹਾ, “ਉਸ ਨੇ ਸ਼ਰਾਬ ਪੀ ਲਈ ਸੀ ਅਤੇ ਜਦੋਂ ਅਸੀਂ ਉਸਨੂੰ ਹਸਪਤਾਲ ਲੈ ਕੇ ਗਏ ਤਾਂ ਉਹ ਹਿੰਸਕ ਹੋ ਗਿਆ, ਉਹ ਮਹਿਲਾ ਡਾਕਟਰ ਦੇ ਨਾਲ ਇਕੱਲਾ ਸੀ ਕਿਉਂਕਿ ਸਾਨੂੰ ਕਮਰੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ। ਅਧਿਕਾਰੀ ਨੇ ਕਿਹਾ,”ਬਾਅਦ ‘ਚ ਉਸ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਗਿਆ ਅਤੇ ਹਿਰਾਸਤ ‘ਚ ਲੈ ਲਿਆ ਗਿਆ।

error: Content is protected !!