ਵਿਰਾਟ ‘ਤੇ ਭਾਰੀ ਪਿਆ ਸ਼ੁਭਮ ਗਿੱਲ ਦਾ ਸੈਂਕੜਾ, ਕੋਹਲੀ ਦੀ ਟੀਮ ਹੋਈ IPL ‘ਚੋਂ ਬਾਹਰ, ਵਿਰਾਟ ਕੋਹਲੀ ਨੇ ਹੀ ਸ਼ੁਭਮ ਗਿੱਲ ਨੂੰ ਦੱਸਿਆ ਸੀ ਭਵਿੱਖ

ਵਿਰਾਟ ‘ਤੇ ਭਾਰੀ ਪਿਆ ਸ਼ੁਭਮ ਗਿੱਲ ਦਾ ਸੈਂਕੜਾ, ਕੋਹਲੀ ਦੀ ਟੀਮ ਹੋਈ IPL ‘ਚੋਂ ਬਾਹਰ, ਵਿਰਾਟ ਕੋਹਲੀ ਨੇ ਹੀ ਸ਼ੁਭਮ ਗਿੱਲ ਨੂੰ ਦੱਸਿਆ ਸੀ ਭਵਿੱਖ

ਨਵੀਂ ਦਿੱਲੀ (ਵੀਓਪੀ ਬਿਊਰੋ) ਆਈਪੀਐੱਲ ਵਿੱਚ ਕੱਲ ਰਾਤੀ ਕ੍ਰਿਕਟ ਦੇ ਸੁਪਰ ਸਟਾਰ ‘ਤੇ ਆਉਣ ਵਾਲਾ ਭਵਿੱਖ ਭਾਰੀ ਪੈ ਗਿਆ। ਦਰਅਸਲ ਕੱਲ ਜਦ ਵਿਰਾਟ ਕੋਹਲੀ ਨੇ ਸ਼ਾਨਦਾਰ ਸੈਂਕੜੇ ਲਗਾ ਕੇ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ ਤਾਂ ਦੂਜੇ ਪਾਸੇ ਸ਼ੁਭਮ ਗਿੱਲ ਨੇ ਵੀ ਸ਼ਾਨਦਾਰ ਸੈਂਕੜਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਦੁਆ ਦਿੱਤੀ। ਇਸ ਤੋਂ ਪਹਿਲਾ ਜਦ ਸ਼ੁਭਮ ਗਿੱਲ ਨੇ ਸੈਂਕੜਾ ਲਗਾਇਆ ਸੀ ਤਾਂ ਵਿਰਾਟ ਕੋਹਲੀ ਨੇ ਹੀ ਪੋਸਟ ਲਿਖ ਕੇ ਸ਼ੁਭਮ ਗਿੱਲ ਨੂੰ ਭਾਰਤੀ ਕ੍ਰਿਕਟ ਦਾ ਭਵਿੱਖ ਦੱਸਿਆ ਸੀ।

ਆਈਪੀਐੱਲ 2023 ਦੇ ਪਹਿਲੇ ਮੈਚ ਵਿੱਚ ਚੇਨਈ ਨੂੰ ਹਰਾਉਣ ਵਾਲੀ ਗੁਜਰਾਤ ਟਾਈਟਨਜ਼ ਨੇ ਆਖਰੀ ਲੀਗ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਛੇ ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰਸੀਬੀ ਨੇ ਪੰਜ ਵਿਕਟਾਂ ਗੁਆ ਕੇ 197 ਦੌੜਾਂ ਬਣਾਈਆਂ ਸਨ। ਜਵਾਬ ‘ਚ ਗੁਜਰਾਤ ਨੇ 19.1 ਓਵਰਾਂ ‘ਚ ਚਾਰ ਵਿਕਟਾਂ ਗੁਆ ਕੇ 198 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਬੰਗਲੌਰੂ ਲਈ ਵਿਰਾਟ ਕੋਹਲੀ ਨੇ ਅਜੇਤੂ 101 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਗੁਜਰਾਤ ਲਈ ਸ਼ੁਭਮਨ ਗਿੱਲ ਨੇ ਅਜੇਤੂ 104 ਦੌੜਾਂ ਬਣਾਈਆਂ।

IPL 2023 ‘ਚ RCB ਦਾ ਸਫਰ ਗੁਜਰਾਤ ਖਿਲਾਫ ਹਾਰ ਨਾਲ ਖਤਮ ਹੋ ਗਿਆ। ਐਲੀਮੀਨੇਟਰ ਮੈਚ ‘ਚ ਹੁਣ ਲਖਨਊ ਦਾ ਸਾਹਮਣਾ ਮੁੰਬਈ ਨਾਲ ਹੋਵੇਗਾ। ਇਸ ਦੇ ਨਾਲ ਹੀ ਪਹਿਲੇ ਕੁਆਲੀਫਾਇਰ ਵਿੱਚ ਗੁਜਰਾਤ ਦਾ ਸਾਹਮਣਾ ਚੇਨਈ ਨਾਲ ਹੋਵੇਗਾ। RCB ਨੂੰ ਪਲੇਆਫ ‘ਚ ਚੌਥੇ ਸਥਾਨ ‘ਤੇ ਪਹੁੰਚਣ ਲਈ ਇਹ ਮੈਚ ਕਿਸੇ ਵੀ ਕੀਮਤ ‘ਤੇ ਜਿੱਤਣਾ ਸੀ ਪਰ ਕੋਹਲੀ ਦੀ ਟੀਮ ਅਜਿਹਾ ਨਹੀਂ ਕਰ ਸਕੀ ਅਤੇ ਪਲੇਆਫ ਤੋਂ ਬਾਹਰ ਹੋ ਗਈ।

error: Content is protected !!