ਖੁਰਾਲਗੜ੍ਹ ਸਾਹਿਬ ਗਏ ਸ਼ਰਧਾਲੂਆਂ ਦੀ ਟਰਾਲੀ 100 ਫੁੱਟ ਡੂੰਘੀ ਖਾਈ ‘ਚ ਪਲਟੀ, 3 ਔਰਤਾਂ ਦੀ ਮੌਤ, 34 ਜਣੇ ਗੰਭੀਰ ਜ਼ਖਮੀ

ਖੁਰਾਲਗੜ੍ਹ ਸਾਹਿਬ ਗਏ ਸ਼ਰਧਾਲੂਆਂ ਦੀ ਟਰਾਲੀ 100 ਫੁੱਟ ਡੂੰਘੀ ਖਾਈ ‘ਚ ਪਲਟੀ, 3 ਔਰਤਾਂ ਦੀ ਮੌਤ, 34 ਜਣੇ ਗੰਭੀਰ ਜ਼ਖਮੀ

ਵੀਓਪੀ ਬਿਊਰੋ – ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਪਰਾਗਪੁਰ ਅਤੇ ਮੁਬਾਰਕਪੁਰ ਦੇ ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਪਿੰਡ ਬੱਸੀ ਦੇ ਪਹਾੜਾਂ ਵਿੱਚ ਬੇਕਾਬੂ ਹੋ ਕੇ 100 ਫੁੱਟ ਤੋਂ ਵੀ ਜ਼ਿਆਦਾ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ‘ਚ 3 ਔਰਤਾਂ ਦੀ ਮੌਤ ਹੋ ਗਈ ਅਤੇ 34 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਿਮਾਚਲ ਪ੍ਰਦੇਸ਼ ਦੇ ਸਯਾਨ ਹਸਪਤਾਲ ਬਠੜੀ ਵਿਖੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਰੈਫਰ ਕਰ ਦਿੱਤਾ ਗਿਆ ਹੈ।

ਸਿਵਲ ਹਸਪਤਾਲ ਨਵਾਂਸ਼ਹਿਰ ‘ਚ ਆਏ 34 ਜ਼ਖਮੀਆਂ ‘ਚੋਂ 3 ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਪਰਾਗਪੁਰ ਅਤੇ ਮੁਬਾਰਕਪੁਰ ਤੋਂ 40 ਸ਼ਰਧਾਲੂ ਅੱਜ ਸਵੇਰੇ ਇੱਕ ਟਰੈਕਟਰ-ਟਰਾਲੀ ਵਿੱਚ ਸਵਾਰ ਹੋ ਕੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਅਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਸਨ। ਤਪੋਸਥਲ ‘ਚ ਮੱਥਾ ਟੇਕ ਕੇ ਚਰਨਛੋਹ ਗੰਗਾ ਨੂੰ ਜਾਂਦੇ ਸਮੇਂ ਪਿੰਡ ਬੱਸੀ ‘ਚ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪਹਾੜੀ ਤੋਂ 100 ਫੁੱਟ ਹੇਠਾਂ ਜਾ ਡਿੱਗੀ।

ਇਸ ਮਗਰੋਂ ਆਸ-ਪਾਸ ਦੇ ਪਿੰਡਾਂ ਦੇ ਲੋਕ ਅਤੇ ਪੁਲਿਸ ਚੌਕੀ ਇੰਚਾਰਜ ਲਖਬੀਰ ਸਿੰਘ ਹੋਰ ਪੁਲਿਸ ਮੁਲਾਜ਼ਮਾਂ ਨਾਲ ਪੁੱਜੇ। ਉਨ੍ਹਾਂ ਨੇ ਲੋਕਾਂ ਨੂੰ ਹੇਠਾਂ ਤੋਂ ਬਾਹਰ ਕੱਢਿਆ ਅਤੇ ਹਿਮਾਚਲ ਪ੍ਰਦੇਸ਼ ਦੇ ਸਯਾਨ ਹਸਪਤਾਲ ਬਠਾਰੀ ਵਿੱਚ ਦਾਖਲ ਕਰਵਾਇਆ। ਉਥੋਂ ਸਿਵਲ ਹਸਪਤਾਲ ਨਵਾਂਸ਼ਹਿਰ ਰੈਫਰ ਕਰ ਦਿੱਤਾ। ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕਾਂ ਵਿੱਚ ਭੁਪਿੰਦਰ ਕੌਰ ਵਾਸੀ ਮੁਬਾਰਕਪੁਰ, ਸੁਖਪ੍ਰੀਤ ਕੌਰ ਪੁੱਤਰੀ ਦਵਿੰਦਰ ਸਿੰਘ ਅਤੇ ਮਹਿੰਦਰ ਕੌਰ ਪਤਨੀ ਪਿਆਰਾ ਲਾਲ ਵਾਸੀ ਪਰਾਗਪੁਰ, ਥਾਣਾ ਦਕਸ਼ ਕਾਠਗੜ੍ਹ, ਜ਼ਿਲ੍ਹਾ ਨਵਾਂਸ਼ਹਿਰ ਸ਼ਾਮਲ ਹਨ।

error: Content is protected !!