‘ਆਪ’ ਦੀ ਮਹਿਲਾ ਆਗੂ ਨੂੰ ਮੰਤਰੀ ਦਾ ਪੀਏ ਦੱਸ ਕੇ ਕੀਤੀ ਫੋਨ ਕਾਲ, ਕਹਿੰਦਾ- ਚੇਅਰਮੈਨ ਬਣਾ ਦਊ ਬੱਸ ਮੇਰੇ ਨਾਲ ਗੱਲ ਕਰ ਲੈ…

‘ਆਪ’ ਦੀ ਮਹਿਲਾ ਆਗੂ ਨੂੰ ਮੰਤਰੀ ਦਾ ਪੀਏ ਦੱਸ ਕੇ ਕੀਤੀ ਫੋਨ ਕਾਲ, ਕਹਿੰਦਾ- ਚੇਅਰਮੈਨ ਬਣਾ ਦਊ ਬੱਸ ਮੇਰੇ ਨਾਲ ਗੱਲ ਕਰ ਲੈ…

ਜਲੰਧਰ (ਵੀਓਪੀ ਬਿਊਰੋ) ਮਹਾਨਗਰ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਮਹਿਲਾ ਆਗੂ ਨੇ ਥਾਣਾ ਨੰਬਰ 2 ਵਿੱਚ ਇੱਕ ਵਿਅਕਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਕਤ ਵਿਅਕਤੀ ਨੇ ਆਪਣੇ ਆਪ ਨੂੰ ਆਪ ਸਰਕਾਰ ਦੇ ਵਿੱਚ ਮੰਤਰੀ ਦਾ ਪੀ.ਏ ਦੱਸ ਕੇ ਉਸ ਨੂੰ ਚੇਅਰਮੈਨੀ ਅਤੇ ਟਿਕਟ ਦੇਣ ਦਾ ਲਾਲਚ ਦਿੱਤਾ ਹੈ। ਉਸ ਨੇ ਕਿਹਾ ਕਿ ਸਭ ਕੁਝ ਮਿਲ ਜਾਊ ਬੱਸ ਮੇਰੇ ਨਾਲ ਗੱਲ ਕਰਦੇ ਰਹੋ।

ਔਰਤ ਦੀ ਸ਼ਿਕਾਇਤ ਅਨੁਸਾਰ ਉਸ ਨੂੰ 26 ਅਪਰੈਲ ਨੂੰ ਹੀ …….86 ਨੰਬਰ ਤੋਂ ਫੋਨ ਆਇਆ ਅਤੇ ਕਿਹਾ ਕਿ ਉਹ ਕਿਸੇ ਵੱਡੇ ਨੇਤਾ ਦਾ ਪੀਏ ਬੋਲ ਰਿਹਾ ਹਾਂ। ਉਹ ਕਿਸੇ ਵੱਡੇ ਆਗੂ ਨਾਲ ਗੱਲ ਕਰਕੇ ਉਸ ਨੂੰ ਨਗਰ ਨਿਗਮ ਚੋਣਾਂ ਵਿੱਚ ਟਿਕਟ ਦਿਵਾਉਣਗੇ ਤੇ ਚੇਅਰਮੈਨ ਵੀ ਬਣਾ ਦੇਣਗੇ।

ਇਸ ਤੋਂ ਬਾਅਦ 10 ਮਈ ਨੂੰ ਮੈਨੂੰ ਦੂਜੇ ਨੰਬਰ ਤੋਂ ਕਾਲ ਆਈ ਅਤੇ ਉਸੇ ਦਿਨ 2.38 ਵਜੇ ਦੁਬਾਰਾ ਫਿਰ ਨਵੇਂ ਨੰਬਰ ਤੋਂ। ਇਨ੍ਹਾਂ ਤਿੰਨਾਂ ਨੰਬਰਾਂ ‘ਤੇ 29 ਸੈਕਿੰਡ, 7 ਮਿੰਟ 16 ਸੈਕਿੰਡ ਅਤੇ 17 ਮਿੰਟ 14 ਸੈਕਿੰਡ ਤੱਕ ਚਰਚਾ ਕੀਤੀ ਗਈ। ਮਹਿਲਾ ਨੇ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਇਨ੍ਹਾਂ ਨੰਬਰਾਂ ਦੇ ਵੇਰਵੇ ਅਤੇ ਪਤੇ ਜਨਤਕ ਕੀਤੇ ਜਾਣ। ਇਨ੍ਹਾਂ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਮੇਤ ਇਸ ਸਾਜ਼ਿਸ਼ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਮੁਲਜ਼ਮ ‘ਆਪ’ ਆਗੂ ਦਾ ਕਰੀਬੀ ਦੱਸਿਆ ਜਾਂਦਾ ਹੈ।
error: Content is protected !!