IPL ‘ਚੋਂ ਬਾਹਰ ਹੋ ਕੇ ਵੀ ਵਿਰਾਟ ਕੋਹਲੀ ਦੇ ਨਾਂਅ ਨਾਲ ਜੁੜਿਆ ਨਵਾਂ ਕੀਰਤੀਮਾਨ, ਰੋਨਾਲਡੋ ਤੇ ਮੈਸੀ ਨਾਲ ਹੋਣ ਲੱਗੀ ਤੁਲਨਾ…

IPL ‘ਚੋਂ ਬਾਹਰ ਹੋ ਕੇ ਵੀ ਵਿਰਾਟ ਕੋਹਲੀ ਦੇ ਨਾਂਅ ਨਾਲ ਜੁੜਿਆ ਨਵਾਂ ਕੀਰਤੀਮਾਨ, ਰੋਨਾਲਡੋ ਤੇ ਮੈਸੀ ਨਾਲ ਹੋਣ ਲੱਗੀ ਤੁਲਨਾ…

ਨਵੀਂ ਦਿੱਲੀ (ਵੀਓਪੀ ਬਿਊਰੋ) ਵਿਰਾਟ ਕੋਹਲੀ ਭਾਵੇਂ ਹੀ ਇਕ ਵਾਰ ਫਿਰ ਆਪਣੀ ਟੀਮ RCB ਨੂੰ IPL ਚੈਂਪੀਅਨ ਬਣਾਉਣ ‘ਚ ਨਾਕਾਮ ਰਹੇ ਪਰ ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ 2023 (IPL) ਦੇ ਫਾਈਨਲ ਮੈਚ ਤੋਂ ਪਹਿਲਾਂ ਇਤਿਹਾਸ ਰਚ ਦਿੱਤਾ ਹੈ। ਆਈਪੀਐਲ ਤੋਂ ਬਾਹਰ ਹੋਣ ਤੋਂ ਬਾਅਦ ਵਿਰਾਟ ਕੋਹਲੀ ਆਪਣੀ ਪਤਨੀ ਨਾਲ ਲੰਡਨ ਪਹੁੰਚ ਗਏ ਹਨ। ਭਾਰਤ ਨੂੰ ਇੰਗਲੈਂਡ ਵਿੱਚ ਆਸਟਰੇਲੀਆ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣਾ ਹੈ। ਇਹ ਮੈਚ ਲੰਡਨ ਦੇ ਓਵਲ ‘ਚ 7 ਤੋਂ 11 ਜੂਨ ਤੱਕ ਖੇਡਿਆ ਜਾਣਾ ਹੈ। ਵਿਰਾਟ ਕੋਹਲੀ ਨੂੰ ਲੰਡਨ ਪਹੁੰਚਣ ਤੋਂ ਬਾਅਦ ਵੱਡੀ ਖਬਰ ਮਿਲੀ ਹੈ।

ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਇੱਕ ਹੋਰ ਕਾਰਨਾਮਾ ਕਰ ਲਿਆ ਹੈ। ਹਾਲਾਂਕਿ ਇਹ ਪ੍ਰਾਪਤੀ ਉਸ ਦੀ ਖੇਡ ਨਾਲ ਜੁੜੀ ਨਹੀਂ ਹੈ। ਦਰਅਸਲ, ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ 250 ਮਿਲੀਅਨ ਫਾਲੋਅਰਜ਼ ਨੂੰ ਪਾਰ ਕਰਨ ਵਾਲੇ ਪਹਿਲੇ ਅਤੇ ਇਕਲੌਤੇ ਭਾਰਤੀ ਬਣ ਗਏ ਹਨ। ਭਾਰਤ ਹੀ ਨਹੀਂ ਪੂਰੇ ਏਸ਼ੀਆ ‘ਚ ਵਿਰਾਟ ਕੋਹਲੀ ਦੇ ਸਭ ਤੋਂ ਜ਼ਿਆਦਾ ਫਾਲੋਅਰਸ ਹਨ।

ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨਲ ਮੇਸੀ ਤੋਂ ਬਾਅਦ ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ ਦੁਨੀਆ ਦੇ ਤੀਜੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਅਥਲੀਟ ਹਨ। ਕ੍ਰਿਸਟੀਆਨੋ ਰੋਨਾਲਡੋ ਦੇ 585 ਮਿਲੀਅਨ ਇੰਸਟਾਗ੍ਰਾਮ ਫਾਲੋਅਰਜ਼ ਹਨ। ਇਸ ਦੇ ਨਾਲ ਹੀ ਲਿਓਨੇਲ ਮੇਸੀ ਦੇ 464 ਮਿਲੀਅਨ ਇੰਸਟਾਗ੍ਰਾਮ ਫਾਲੋਅਰਜ਼ ਹਨ।

ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਸੈਲੀਬ੍ਰਿਟੀਜ਼ ਦੀ ਸਮੁੱਚੀ ਸੂਚੀ ‘ਚ 16ਵੇਂ ਨੰਬਰ ‘ਤੇ ਹਨ। ਇਸ ਸੂਚੀ ‘ਚ ਰੋਨਾਲਡੋ ਅਤੇ ਮੇਸੀ ਤੋਂ ਬਾਅਦ ਤੀਜੇ ਨੰਬਰ ‘ਤੇ ਸੇਲੇਨਾ ਗੋਮੇਜ਼, ਚੌਥੇ ਨੰਬਰ ‘ਤੇ ਕਾਇਲੀ ਜੇਨਰ ਅਤੇ ਪੰਜਵੇਂ ਨੰਬਰ ‘ਤੇ ਡਵੇਨ ਜਾਨਸਨ ਹੈ। ਦੂਜੇ ਪਾਸੇ ਜੇਕਰ ਐਥਲੀਟਾਂ ਦੀ ਗੱਲ ਕਰੀਏ ਤਾਂ ਇਸ ਸੂਚੀ ‘ਚ ਵਿਰਾਟ ਕੋਹਲੀ ਤੀਜੇ ਨੰਬਰ ‘ਤੇ ਹਨ।

error: Content is protected !!