CM ਮਾਨ ਤੋਂ ਬਾਅਦ ਸਾਹਮਣੇ ਆਇਆ ਚੰਨੀ, ਕਿਹਾ- ਸਾਨੂੰ ਬਦਨਾਮ ਕੀਤਾ ਜਾ ਰਿਹੈ, ਉਸ ਖਿਡਾਰੀ ਨੂੰ ਤਾਂ ਅਦਾਲਤ ਨੇ ਮੋੜ’ਤਾ ਸੀ

CM ਮਾਨ ਤੋਂ ਬਾਅਦ ਸਾਹਮਣੇ ਆਇਆ ਚੰਨੀ, ਕਿਹਾ- ਸਾਨੂੰ ਬਦਨਾਮ ਕੀਤਾ ਜਾ ਰਿਹੈ, ਉਸ ਖਿਡਾਰੀ ਨੂੰ ਤਾਂ ਅਦਾਲਤ ਨੇ ਮੋੜ’ਤਾ ਸੀ

ਵੀਓਪੀ ਬਿਊਰੋ – ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਮੀਡੀਆ ਸਾਹਮਣੇ ਆ ਕੇ ਆਪਣਾ ਪੱਖ ਰੱਖਿਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਕ ਸਾਲ ਤੋਂ ਝੂਠ ਹੀ ਬੋਲੀ ਜਾਂਦੀ ਰਿਹਾ ਤੇ ਪੰਜਾਬ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾ ਕੇ ਕਾਂਗਰਸੀਆਂ ਨੂੰ ਹੀ ਬਦਨਾਮ ਕਰਨ ‘ਤੇ ਲੱਗਾ ਹੋਇਆ ਹੈ। ਇਸ ਦੌਰਾਨ ਉਸ ਨੇ ਕਿਹਾ ਕਿ ਦੋ ਵੀ ਮੁੱਖ ਮੰਤਰੀ ਮਾਨ ਤੇ ਖਿਡਾਰੀ ਤੇ ਉਸ ਦੇ ਪਿਤਾ ਨੇ ਕਿਹਾ ਹੈ ਉਹ ਸਭ ਝੂਠ ਹੈ ਤੇ ਉਸ ਨੂੰ ਬਦਨਾਮ ਕਰਨ ਲਈ ਕਿਹਾ ਹੈ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਇਸ ਦੌਰਾਨ ਸਬੂਤ ਪੇਸ਼ ਕਰਦਿਆਂ ਕਿਹਾ ਕਿ ਖਿਡਾਰੀ ਦੇ ਪਿਤਾ ਨੇ ਪਹਿਲਾਂ ਸ਼ੈਸ਼ਨ ਕੋਰਟ ਵਿੱਚ ਕੇਸ ਕੀਤਾ ਸੀ ਕਿ ਉਸ ਦੇ ਪੁੱਤ ਦੇ ਨੰਬਰ ਘੱਟ ਆ ਤੇ ਉਸ ਨੂੰ ਖੇਡ ਕੋਟੇ ਵਿੱਚ ਨੌਕਰੀ ਦਿੱਤੀ ਜਾਵੇ ਪਰ ਪਹਿਲਾਂ ਅਦਾਲਤ ਨੇ ਉਨ੍ਹਾਂ ਦਾ ਕੇਸ ਖਾਰਿਜ ਕੀਤਾ ਸੀ ਕਿ ਉਹ ਇਹ ਨੌਕਰੀ ਨਹੀਂ ਦੇ ਸਕਦੇ। ਇਸ ਤੋਂ ਬਾਅਦ ਉਹ ਹਾਈ ਕੋਰਟ ਚਲੇ ਗਏ ਤੇ ਹੁਣ ਉਸ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਇਹ ਕੇਸ ਹਾਈ ਕੋਰਟ ਤੋਂ ਵਾਪਸ ਲੈ ਲਿਆ ਹੈ ਤੇ ਮੁੱਖ ਮੰਤਰੀ ਮਾਨ ਨਾਲ ਨੌਕਰੀ ਲੈਣ ਲਈ ਸੈਟਿੰਗ ਕਰ ਕੇ ਚੰਨੀ ਨੂੰ ਬਦਨਾਮ ਕਰਨ ਦੀ ਡੀਲ ਕੀਤੀ ਹੈ।

ਇਸ ਤੋਂ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਆਪਣੇ ਭਤੀਜੇ ਜਸ਼ਨ ਰਾਹੀਂ ਇੱਕ ਕ੍ਰਿਕਟਰ ਤੋਂ ਖੇਡ ਕੋਟੇ ਤਹਿਤ ਨੌਕਰੀ ਦੇਣ ਦੇ ਬਦਲੇ 2 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਹੈ। ਮੁੱਖ ਮੰਤਰੀ ਅਨੁਸਾਰ ਇਹ ਖਿਡਾਰੀ ਪੰਜਾਬ ਦੀ ਟੀਮ ਲਈ ਖੇਡਦਾ ਹੈ। ਹਾਲਾਂਕਿ ਖਿਡਾਰੀ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਹੈ।

error: Content is protected !!