ਬਾਜਵਾ ਨੇ ਕੱਸਿਆ CM ਮਾਨ ‘ਤੇ ਤੰਜ਼, ਕਿਹਾ- ਉਸ ਗਰੀਬ ਨੂੰ ਵੀ ਇਨਸਾਫ਼ ਦਿਵਾ ਦਿਓ, ਜਿਸ ਨੂੰ ਕਟਾਰੂਚੱਕ ਨੇ ਕਿਸੇ ਜੋਗਾ ਨਹੀਂ ਛੱਡਿਆ

ਬਾਜਵਾ ਨੇ ਕੱਸਿਆ CM ਮਾਨ ‘ਤੇ ਤੰਜ਼, ਕਿਹਾ- ਉਸ ਗਰੀਬ ਨੂੰ ਵੀ ਇਨਸਾਫ਼ ਦਿਵਾ ਦਿਓ, ਜਿਸ ਨੂੰ ਕਟਾਰੂਚੱਕ ਨੇ ਕਿਸੇ ਜੋਗਾ ਨਹੀਂ ਛੱਡਿਆ

ਵੀਓਪੀ ਬਿਊਰੋ – ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਮੀਡੀਆ ਸਾਹਮਣੇ ਆ ਕੇ ਆਪਣਾ ਪੱਖ ਰੱਖਿਆ ਹੈ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਚੰਨੀ ਖਿਲਾਫ਼ ਸੀਐੱਮ ਮਾਨ ਦੀ ਕਾਰਵਾਈ ਨੂੰ ਗਲਤ ਦੱਸਿਆ, ਉਨ੍ਹਾਂ ਕਿਹਾ ਕਿ ਜੇਕਰ ਕੋਈ ਸਾਹਮਣੇ ਆ ਕੇ ਚੰਨੀ ਖਿਲਾਫ਼ ਦੋਸ਼ ਲਾ ਰਿਹਾ ਹੈ ਤਾਂ ਤੁਸੀਂ ਕਾਰਵਾਈ ਦੀ ਗੱਲ ਕਰ ਰਹੇ ਹੋ ਪਰ ਜਿਸ ਗਰੀਬ ਨੂੰ ਕਟਾਰੂਚੱਕ ਨੇ ਤਸੀਹੇ ਦਿੱਤੇ ਹਨ ਅਤੇ ਕਾਰਵਾਈ ਪੂਰੀ ਕਰ ਕੇ ਕਿਸੇ ਜੋਗਾ ਨਹੀਂ ਛੱਡਿਆ ਉਸ ਖਿਲਾਫ਼ ਕੋਈ ਕਾਰਵਾਈ ਹੋਊ। ਕਟਾਰੂਚੱਕ ਖਿਲਾਫ਼ ਬੋਲਣ ਵਾਲੀ ਤਾਂ ਉਸ ਪੀੜਤ ਦੇ ਪਿੰਡ ਦੀ ਸਾਰੀ ਪੰਚਾਇਤ ਖਿਲਾਫ ਹੀ ਕੇਸ ਕਰ ਦਿੱਤਾ। ਬਾਜਵਾ ਨੇ ਕਿਹਾ ਕਿ ਚੰਨੀ ਖਿਲਾਫ਼ ਸੀਐੱਮ ਮਾਨ ਦੀ ਬਿਆਨਬਾਜੀ ਫਾਲਤੂ ਹੈ।

ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਕ ਸਾਲ ਤੋਂ ਝੂਠ ਹੀ ਬੋਲੀ ਜਾਂਦੀ ਰਿਹਾ ਤੇ ਪੰਜਾਬ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾ ਕੇ ਕਾਂਗਰਸੀਆਂ ਨੂੰ ਹੀ ਬਦਨਾਮ ਕਰਨ ‘ਤੇ ਲੱਗਾ ਹੋਇਆ ਹੈ। ਇਸ ਦੌਰਾਨ ਉਸ ਨੇ ਕਿਹਾ ਕਿ ਦੋ ਵੀ ਮੁੱਖ ਮੰਤਰੀ ਮਾਨ ਤੇ ਖਿਡਾਰੀ ਤੇ ਉਸ ਦੇ ਪਿਤਾ ਨੇ ਕਿਹਾ ਹੈ ਉਹ ਸਭ ਝੂਠ ਹੈ ਤੇ ਉਸ ਨੂੰ ਬਦਨਾਮ ਕਰਨ ਲਈ ਕਿਹਾ ਹੈ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਇਸ ਦੌਰਾਨ ਸਬੂਤ ਪੇਸ਼ ਕਰਦਿਆਂ ਕਿਹਾ ਕਿ ਖਿਡਾਰੀ ਦੇ ਪਿਤਾ ਨੇ ਪਹਿਲਾਂ ਹਾਈ ਕੋਰਟ ਵਿੱਚ ਕੇਸ ਕੀਤਾ ਸੀ ਕਿ ਉਸ ਦੇ ਪੁੱਤ ਦੇ ਨੰਬਰ ਘੱਟ ਆ ਤੇ ਉਸ ਨੂੰ ਖੇਡ ਕੋਟੇ ਵਿੱਚ ਨੌਕਰੀ ਦਿੱਤੀ ਜਾਵੇ ਪਰ ਪਹਿਲਾਂ ਹੇਠਲੀ ਅਦਾਲਤ ਤੇ ਫਿਰ ਹਾਈ ਕੋਰਟ ਨੇ ਵੀ ਉਨ੍ਹਾਂ ਦਾ ਕੇਸ ਖਾਰਿਜ ਕੀਤਾ ਸੀ ਕਿ ਉਹ ਇਹ ਨੌਕਰੀ ਨਹੀਂ ਦੇ ਸਕਦੇ। ਹੁਣ ਉਸ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਇਹ ਕੇਸ ਹਾਈ ਕੋਰਟ ਤੋਂ ਵਾਪਸ ਲੈ ਲਿਆ ਹੈ ਤੇ ਮੁੱਖ ਮੰਤਰੀ ਮਾਨ ਨਾਲ ਨੌਕਰੀ ਲੈਣ ਲਈ ਸੈਟਿੰਗ ਕਰ ਕੇ ਚੰਨੀ ਨੂੰ ਬਦਨਾਮ ਕਰਨ ਦੀ ਡੀਲ ਕੀਤੀ ਹੈ।

ਇਸ ਤੋਂ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਆਪਣੇ ਭਤੀਜੇ ਜਸ਼ਨ ਰਾਹੀਂ ਇੱਕ ਕ੍ਰਿਕਟਰ ਤੋਂ ਖੇਡ ਕੋਟੇ ਤਹਿਤ ਨੌਕਰੀ ਦੇਣ ਦੇ ਬਦਲੇ 2 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਹੈ। ਮੁੱਖ ਮੰਤਰੀ ਅਨੁਸਾਰ ਇਹ ਖਿਡਾਰੀ ਪੰਜਾਬ ਦੀ ਟੀਮ ਲਈ ਖੇਡਦਾ ਹੈ। ਹਾਲਾਂਕਿ ਖਿਡਾਰੀ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਹੈ।

error: Content is protected !!