ਮੁੱਖ ਮੰਤਰੀ ਮਾਨ ਨੇ ਚੰਨੀ ‘ਤੇ ਦੋਸ਼ ਲਾਉਣ ਵਾਲੇ ਕ੍ਰਿਕਟਰ ਤੇ ਉਸ ਦੇ ਪਿਤਾ ਨੂੰ ਲਿਆਂਦਾ ਮੀਡੀਆ ਸਾਹਮਣੇ, ਖੋਲ ‘ਤੇ ਵੱਡੇ-ਵੱਡੇ ਭੇਦ

ਮੁੱਖ ਮੰਤਰੀ ਮਾਨ ਨੇ ਚੰਨੀ ‘ਤੇ ਦੋਸ਼ ਲਾਉਣ ਵਾਲੇ ਕ੍ਰਿਕਟਰ ਤੇ ਉਸ ਦੇ ਪਿਤਾ ਨੂੰ ਲਿਆਂਦਾ ਮੀਡੀਆ ਸਾਹਮਣੇ, ਖੋਲ ‘ਤੇ ਵੱਡੇ-ਵੱਡੇ ਭੇਦ

ਵੀਓਪੀ ਬਿਊਰੋ – ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਆਪਣੇ ਭਤੀਜੇ ਜਸ਼ਨ ਰਾਹੀਂ ਇੱਕ ਕ੍ਰਿਕਟਰ ਤੋਂ ਖੇਡ ਕੋਟੇ ਤਹਿਤ ਨੌਕਰੀ ਦੇਣ ਦੇ ਬਦਲੇ 2 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਹੈ। ਮੁੱਖ ਮੰਤਰੀ ਅਨੁਸਾਰ ਇਹ ਖਿਡਾਰੀ ਪੰਜਾਬ ਦੀ ਟੀਮ ਲਈ ਖੇਡਦਾ ਹੈ। ਹਾਲਾਂਕਿ. ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਹੈ।

ਆਪਣੇ ਵਾਅਦੇ ਮੁਤਾਬਕ ਮੁੱਖ ਮੰਤਰੀ ਮਾਨ ਬੁੱਧਵਾਰ ਨੂੰ ਜਸਇੰਦਰ ਸਿੰਘ ਨਾਂ ਦੇ ਕ੍ਰਿਕਟਰ ਨੂੰ ਲੈ ਕੇ ਮੀਡੀਆ ਦੇ ਸਾਹਮਣੇ ਆਏ। ਇਸ ਦੌਰਾਨ ਜਸ ਇੰਦਰ ਦੇ ਪਿਤਾ ਮਨਜਿੰਦਰ ਸਿੰਘ ਵੀ ਮੌਜੂਦ ਸਨ। ਕੁਝ ਦਸਤਾਵੇਜ਼ ਪੇਸ਼ ਕਰਦਿਆਂ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਚੰਨੀ ਦੇ ਭਤੀਜੇ ਜਸ਼ਨ ਨੇ ਕ੍ਰਿਕਟਰ ਜਸਇੰਦਰ ਸਿੰਘ ਨੂੰ ਸਰਕਾਰੀ ਨੌਕਰੀ ਦੇਣ ਦੇ ਬਦਲੇ ਦੋ ਕਰੋੜ ਰੁਪਏ ਦੀ ਮੰਗ ਕੀਤੀ ਸੀ। ਮਾਨ ਨੇ ਇਹ ਵੀ ਕਿਹਾ ਕਿ ਗੁਰਦੁਆਰੇ ‘ਚ ਸਫਾਈ ਕਰਨ ਗਏ ਚੰਨੀ ਨੂੰ ਇਕ ਵਾਰ ਫਿਰ ਆਪਣੇ ਭਤੀਜੇ ਤੋਂ ਪੁੱਛਣਾ ਚਾਹੀਦਾ ਹੈ ਕਿ ਉਸ ਨੇ ਪੈਸੇ ਮੰਗੇ ਸਨ ਜਾਂ ਨਹੀਂ?

ਦੂਜੇ ਪਾਸੇ ਭਗਵੰਤ ਮਾਨ ਦੇ ਇਸ ਦਾਅਵੇ ਤੋਂ ਬਾਅਦ ਸਾਬਕਾ ਸੀਐਮ ਚਰਨਜੀਤ ਚੰਨੀ ਨੇ ਅੱਜ ਸ਼ਾਮ 4 ਵਜੇ ਚੰਡੀਗੜ੍ਹ ਕਾਂਗਰਸ ਭਵਨ ਵਿੱਚ ਪ੍ਰੈੱਸ ਕਾਨਫਰੰਸ ਬੁਲਾਈ ਹੈ। ਚੰਨੀ ਇਸ ‘ਚ ਭਗਵੰਤ ਮਾਨ ਦੇ ਦੋਸ਼ਾਂ ਦਾ ਜਵਾਬ ਦੇਣਗੇ।

error: Content is protected !!