ਜਦ ਜੱਫੀ ਪਾ ਕੇ ਮਿਲੇ ਸਿੱਧੂ ਤੇ ਮਜੀਠੀਆ, ਇੱਕੋ ਸਟੇਜ ਤੋਂ ਇਕ-ਦੂਜੇ ਦੀ ਤਾਰੀਫ ਕਰਦੇ ਬੋਲੇ, ਜੱਫੀ ਪਾ ਲਈ ਹੁਣ ਕਟਾਰੂਚੱਕ ਵਾਂਗ ਪੱਪੀ ਨਹੀਂ ਲੈਣੀ

ਜਦ ਜੱਫੀ ਪਾ ਕੇ ਮਿਲੇ ਸਿੱਧੂ ਤੇ ਮਜੀਠੀਆ, ਇੱਕੋ ਸਟੇਜ ਤੋਂ ਇਕ-ਦੂਜੇ ਦੀ ਤਾਰੀਫ ਕਰਦੇ ਬੋਲੇ, ਜੱਫੀ ਪਾ ਲਈ ਹੁਣ ਕਟਾਰੂਚੱਕ ਵਾਂਗ ਪੱਪੀ ਨਹੀਂ ਲੈਣੀ

ਜਲੰਧਰ (ਵੀਓਪੀ ਬਿਊਰੋ)-ਵਿਧਾਨ ਸਭਾ ‘ਚ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਅਤੇ ਇਕ-ਦੂਜੇ ਖਿਲਾਫ ਭੱਦੀ ਬਿਆਨਬਾਜ਼ੀ ਕਰਨ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਇੱਕੋ ਸਟੇਜ ‘ਤੇ ਇਕ-ਦੂਜੇ ‘ਤੇ ਰੱਜ ਕੇ ਪਿਆਰ ਬਰਸਾਉਂਦੇ ਨਜ਼ਰ ਆਏ, ਇਸ ਦੌਰਾਨ ਦੋਵਾਂ ਨੇ ਇਕ ਦੂਜੇ ਨੂੰ ਜੱਫੀ ਪਾਈ ਤੇ ਗਿਲੇ ਸ਼ਿਕਵੇ ਦੂਰ ਕੀਤੇ।

ਸਿੱਧੂ ਅਤੇ ਮਜੀਠੀਆ ਦੋਵੇਂ ਆਗੂ ਕਈ ਸਾਲ ਪਟਿਆਲਾ ਜੇਲ੍ਹ ਵਿੱਚ ਬਿਤਾ ਚੁੱਕੇ ਹਨ, ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਨ੍ਹਾਂ ਦੀ ਇੱਕ ਦੂਜੇ ਪ੍ਰਤੀ ਦੁਸ਼ਮਣੀ ਵੀ ਖ਼ਤਮ ਹੋ ਗਈ ਹੈ।

ਜੇਕਰ ਸਿੱਧੂ ਅਤੇ ਮਜੀਠੀਆ ਦੇ ਬਿਆਨਾਂ ‘ਤੇ ਨਜ਼ਰ ਮਾਰੀ ਜਾਵੇ ਤਾਂ ਇਹ ਦੋਵੇਂ ਸਿਆਸਤ ਦੇ ਮੈਦਾਨ ‘ਚ ਇਕ ਦੂਜੇ ਦੇ ਦੁਸ਼ਮਣ ਬਣਦੇ ਨਜ਼ਰ ਆ ਰਹੇ ਹਨ। ਸਿੱਧੂ ਨੇ ਵਿਧਾਨ ਸਭਾ ‘ਚ ਮਜੀਠੀਆ ਨੂੰ ਜਨਤਕ ਤੌਰ ‘ਤੇ ਚਿੱਟਾ ਵਪਾਰੀ ਕਿਹਾ ਸੀ। ਮਜੀਠੀਆ ਨੂੰ ਨਸ਼ਾ ਤਸਕਰ ਕਿਹਾ ਜਾਂਦਾ ਸੀ, ਜਦਕਿ ਮਜੀਠੀਆ ਸਿੱਧੂ ਨੂੰ ਠੋਕੋ ਤਾਲੀ ਕਹਿ ਕੇ ਤਾਅਨੇ ਮਾਰਦਾ ਸੀ। ਸਿੱਧੂ ਕਹਿੰਦਾ ਸੀ ਜਿਸ ਕੋਲ ਕਦੇ ਸਾਈਕਲ ਸੀ, ਅਮਰੀਕਾ ਵਿੱਚ ਰੇਂਜ ਰੋਵਰ ਤੇ ਪਾਰਕਿੰਗ ਲਾਟ ਕਿੱਥੋਂ ਮਿਲੀ। ਸਿੱਧੂ ਨੇ ਮਜੀਠੀਆ ਨੂੰ ਸ਼ਰਾਬ ਮਾਫੀਆ ਡਰੱਗ ਮਾਫੀਆ ਕਿਹਾ।

error: Content is protected !!