ਟੀਵੀ ਦੇਖਣ ਦੀ ਜ਼ਿੱਦ ਨੂੰ ਲੈ ਕੇ ਸਾਬਕਾ ਫੌਜੀ ਨੇ ਘਰਵਾਲੀ, ਬੇਟੀ ਤੇ ਸਾਲੇ ‘ਤੇ ਕਰ’ਤੀ ਫ਼ਾਇਰਿੰਗ, ਬਚਾਉਣ ਆਈ ਪੁਲਿਸ ‘ਤੇ ਵੀ ਚਲਾਈਆਂ ਗੋਲੀਆਂ

ਟੀਵੀ ਦੇਖਣ ਦੀ ਜ਼ਿੱਦ ਨੂੰ ਲੈ ਕੇ ਸਾਬਕਾ ਫੌਜੀ ਨੇ ਘਰਵਾਲੀ, ਬੇਟੀ ਤੇ ਸਾਲੇ ‘ਤੇ ਕਰ’ਤੀ ਫ਼ਾਇਰਿੰਗ, ਬਚਾਉਣ ਆਈ ਪੁਲਿਸ ‘ਤੇ ਵੀ ਚਲਾਈਆਂ ਗੋਲੀਆਂ

ਵੀਓਪੀ ਬਿਊਰੋ – ਪਿਛਲੇ ਦਿਨੀ ਲੁਧਿਆਣਾ ਵਿੱਚ ਆਈਪੀਐੱਲ ਦੇ ਮੈਚ ਅਤੇ ਸੀਰੀਅਲ ਦੇਖਣ ਨੂੰ ਲੈ ਕੇ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਟੀਵੀ ਦੇਖਣ ਦੀ ਜ਼ਿੱਦ ਕਰ ਕੇ ਬੈਠੇ ਸ਼ਰਾਬੀ ਸਾਬਕਾ ਫੌਜੀ ਨੇ ਪਤਨੀ, ਧੀ ਅਤੇ ਸਾਲੇ ‘ਤੇ ਗੋਲੀਆਂ ਚਲਾ ਦਿੱਤੀਆਂ। ਮਾਮਲਾ ਪਿੰਡ ਬੱਦੋਵਾਲ ਦਾ ਹੈ। ਸਾਬਕਾ ਫੌਜੀ ਨੇ 12 ਬੋਰ ਦੀ ਬੰਦੂਕ ਨਾਲ ਆਪਣੀ ਪਤਨੀ, ਧੀ ਅਤੇ ਸਾਲੇ ‘ਤੇ ਗੋਲੀਬਾਰੀ ਕੀਤੀ ਸੀ। ਸੂਚਨਾ ਮਿਲਣ ‘ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੇ ਆਤਮ ਸਮਰਪਣ ਕਰਨ ਦੀ ਬਜਾਏ ਉਨ੍ਹਾਂ ‘ਤੇ ਵੀ ਗੋਲੀਆਂ ਚਲਾ ਦਿੱਤੀਆਂ। ਨਸ਼ੇ ‘ਚ ਹੋਣ ਕਾਰਨ ਦੋਸ਼ੀ ਦਾ ਨਿਸ਼ਾਨਾ ਠੀਕ ਤਰ੍ਹਾਂ ਨਾਲ ਫਿੱਟ ਨਹੀਂ ਹੋਇਆ, ਇਸ ਲਈ ਉਸ ਨੇ ਰਸੋਈ ਗੈਸ ਦਾ ਸਿਲੰਡਰ ਹੱਥ ‘ਚ ਲੈ ਕੇ ਗੋਲੀ ਨਾਲ ਧਮਾਕਾ ਕਰਨ ਦੀ ਕੋਸ਼ਿਸ਼ ਕੀਤੀ।

ਪੁਲਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਸਾਬਕਾ ਫੌਜੀ ਨੂੰ ਕਾਬੂ ਕਰ ਲਿਆ। ਉਸ ਕੋਲੋਂ 12 ਬੋਰ ਦੀ ਗੰਨ, ਤਿੰਨ ਕਾਰਤੂਸ ਅਤੇ ਛੇ ਖਾਲੀ ਖੋਲ ਵੀ ਬਰਾਮਦ ਹੋਏ ਹਨ। ਦੋਸ਼ੀ ਨੇ ਆਪਣੇ ਸਾਲੇ ਦੀ ਕਾਰ ਦੇ ਚਾਰੇ ਟਾਇਰਾਂ ‘ਤੇ ਗੋਲੀ ਚਲਾ ਦਿੱਤੀ ਅਤੇ ਉਸ ਨੂੰ ਅੱਗ ਲਗਾ ਦਿੱਤੀ। ਸਹਾਇਕ ਸਬ-ਇੰਸਪੈਕਟਰ ਕੁਲਦੀਪ ਸਿੰਘ ਦੀ ਸ਼ਿਕਾਇਤ ‘ਤੇ ਸਾਬਕਾ ਫੌਜੀ ਗੁਰਤੇਜ ਸਿੰਘ ਖਿਲਾਫ ਅਸਲਾ ਐਕਟ ਅਤੇ ਕਤਲ ਦੀ ਕੋਸ਼ਿਸ਼, ਸਰਕਾਰੀ ਡਿਊਟੀ ‘ਚ ਰੁਕਾਵਟ ਪਾਉਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਅਦ ਦੁਪਹਿਰ ਉਸ ਨੂੰ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਗਿਆ। ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਮੁਲਜ਼ਮ ਗੁਰਤੇਜ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਦੀ ਸ਼ਿਕਾਇਤ ’ਤੇ ਪੜਤਾਲ ਕਰਨ ਲਈ ਪੁਲਿਸ ਟੀਮ ਨੂੰ ਬੱਦੋਵਾਲ ਲੈ ਕੇ ਗਏ ਸਨ। ਟੀਮ ਵਿੱਚ ਉਨ੍ਹਾਂ ਦੇ ਨਾਲ ਹੌਲਦਾਰ ਗੁਰਪ੍ਰੀਤ ਸਿੰਘ, ਕਾਂਸਟੇਬਲ ਗੁਰਦਿਆਲ ਸਿੰਘ ਅਤੇ ਹੋਮਗਾਰਡ ਮੇਜਰ ਸਿੰਘ ਹਾਜ਼ਰ ਸਨ। ਜਦੋਂ ਉਹ ਪਹੁੰਚੇ ਤਾਂ ਗੁਰਤੇਜ ਫਾਇਰ ਕਰ ਰਿਹਾ ਸੀ। ਉਸ ਦੇ ਇੱਕ ਹੱਥ ਵਿੱਚ ਬੰਦੂਕ ਅਤੇ ਦੂਜੇ ਹੱਥ ਵਿੱਚ ਰਸੋਈ ਗੈਸ ਨਾਲ ਭਰਿਆ ਸਿਲੰਡਰ ਸੀ।

ਗੁਰਤੇਜ ਨੇ ਰੌਲਾ ਪਾਇਆ ਕਿ ਉਹ ਪਤਨੀ ਗੁਰਪ੍ਰੀਤ ਕੌਰ, ਬੇਟੀ ਗੁਰਹਿਮਤ ਕੌਰ ਅਤੇ ਸਾਲੇ ਤਲਵਿੰਦਰ ਸਿੰਘ ਨੂੰ ਗੋਲੀਆਂ ਨਾਲ ਮਾਰ ਦੇਵੇਗਾ ਤੇ ਸਿਲੰਡਰ ਬਲਾਸਟ ਕਰ ਦੇਵੇਗਾ। ਤਫ਼ਤੀਸ਼ੀ ਅਫ਼ਸਰ ਕੁਲਦੀਪ ਸਿੰਘ ਅਨੁਸਾਰ ਜਦੋਂ ਉਸ ਨੇ ਅੱਗੇ ਹੋ ਕੇ ਗੁਰਤੇਜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਪਾਰਟੀ ’ਤੇ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਕਿਸੇ ਤਰ੍ਹਾਂ ਜ਼ਮੀਨ ‘ਤੇ ਲੇਟ ਕੇ ਆਪਣੀ ਜਾਨ ਬਚਾਈ। ਕੁਲਦੀਪ ਸਿੰਘ ਨੇ ਦੱਸਿਆ ਕਿ ਜੇਕਰ ਮੁਲਜ਼ਮ ਗੁਰਤੇਜ ਸਿੰਘ ਨਸ਼ੇ ਦੀ ਹਾਲਤ ਵਿੱਚ ਨਾ ਹੁੰਦਾ ਤਾਂ ਉਸ ਦਾ ਨਿਸ਼ਾਨਾ ਖੁੰਝਣਾ ਮੁਸ਼ਕਲ ਹੋ ਸਕਦਾ ਸੀ। ਉਨ੍ਹਾਂ ਨੇ ਪੁਲਿਸ ਟੀਮ ਨਾਲ ਯੋਜਨਾ ਬਣਾ ਕੇ ਗੁਰਤੇਜ ਨੂੰ ਕਾਬੂ ਕਰ ਲਿਆ ਅਤੇ ਬੰਦੂਕ ਅਤੇ ਗੈਸ ਸਿਲੰਡਰ ਖੋਹ ਲਿਆ।

ਪਤਨੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪਤੀ ਗੁਰਤੇਜ ਸਿੰਘ ਸ਼ਰਾਬ ਪੀ ਕੇ ਆਏ ਦਿਨ ਲੜਾਈ-ਝਗੜਾ ਕਰਦਾ ਸੀ। ਜਿਸ ਕਾਰਨ ਉਸ ਨੇ ਆਪਣੇ ਮਾਮੇ ਕਿਸ਼ਨਗੜ੍ਹ ਰਾਏਕੋਟ ਅਤੇ ਭਰਾ ਤਲਵਿੰਦਰ ਸਿੰਘ ਨੂੰ ਫੋਨ ਕੀਤਾ। ਤਲਵਿੰਦਰ ਮੈਨੂੰ ਤੇ ਬੇਟੀ ਨੂੰ ਨਾਲ ਲੈ ਕੇ ਜਾਣ ਦੀ ਗੱਲ ਕਰ ਰਿਹਾ ਸੀ, ਕਿ ਇਸ ਦੌਰਾਨ ਹੀ ਪਤੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਨੇ ਕਿਹਾ ਕਿ ਪਿਛਲੇ ਦਿਨੀ ਵੀ ਮੁਲਜ਼ਮ ਨੇ ਟੀਵੀ ਦੇਖਣ ਦੀ ਜ਼ਿੱਦ ਤੋਂ ਹੀ ਇਹ ਹਰਕਤ ਕੀਤੀ।

error: Content is protected !!