Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
6
ਵਿਆਗਰਾ ਖਾਣ ਨਾਲ ਗਰਭਵਤੀ ਹੋਈ 45 ਸਾਲਾ ਔਰਤ, ਡਾਕਟਰ ਵੀ ਰਹਿ ਗਏ ਹੈਰਾਨ
international
Latest News
ਵਿਆਗਰਾ ਖਾਣ ਨਾਲ ਗਰਭਵਤੀ ਹੋਈ 45 ਸਾਲਾ ਔਰਤ, ਡਾਕਟਰ ਵੀ ਰਹਿ ਗਏ ਹੈਰਾਨ
June 6, 2023
Voice of Punjab
ਵਿਆਗਰਾ ਖਾਣ ਨਾਲ ਗਰਭਵਤੀ ਹੋਈ 45 ਸਾਲਾ ਔਰਤ, ਡਾਕਟਰ ਵੀ ਰਹਿ ਗਏ ਹੈਰਾਨ
ਵੀਓਪੀ ਬਿਊਰੋ, ਇੰਟਰਨੈਸ਼ਨਲ-ਇਕ 45 ਸਾਲਾ ਔਰਤ ਜਿਸ ਨੂੰ ਡਾਕਟਰਾਂ ਨੇ ਗਰਭ ਅਵਸਥਾ ਲਈ ਬੁੱਢੀ ਕਰਾਰ ਦੇ ਦਿੱਤਾ ਸੀ ਅਤੇ ਉਸ ਦੇ ਇਲਾਜ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਇੱਥੋਂ ਤੱਕ ਆਖ ਦਿੱਤਾ ਸੀ ਕਿ ਉਹ ਕਦੇ ਵੀ ਗਰਭਵਤੀ ਨਹੀਂ ਹੋ ਸਕਦੀ ਪਰ ਵਿਆਗਰਾ ਖਾਣ ਨਾਲ ਹੀ ਉਹ ਗਰਭਵਤੀ ਹੋ ਗਈ ਤੇ ਨੌਂ ਮਹੀਨਿਆਂ ਬਾਅਦ ਇਕ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ।
ਅਮਰੀਕਾ ਦੇ ਪੈਨਸਿਲਵੇਨੀਆ ਦੀ ਰਹਿਣ ਵਾਲੀ 48 ਸਾਲਾ ਕੈਰਿਨ ਰੌਕਿੰਡ ਨੇ 52 ਸਾਲਾ ਜੋਸ਼ ਕਲੂਰ ਨਾਲ ਵਿਆਹ ਪਿੱਛੋਂ ਬੱਚਾ ਪੈਦਾ ਕਰਨ ਦਾ ਮਨ ਬਣਾਇਆ। ਦੋਵਾਂ ਨੇ ਪੰਜ ਸਾਲ ਕੋਸ਼ਿਸ਼ ਕੀਤੀ ਪਰ ਹਰ ਵਾਰ ਕੋਈ ਨਾ ਕੋਈ ਸਮੱਸਿਆ ਆਈ। ਦੋ ਵਾਰ ਗਰਭਪਾਤ ਵੀ ਹੋਇਆ। ਫਿਰ ਦੋਹਾਂ ਨੇ IVF ਅਜ਼ਮਾਉਣ ਦਾ ਫੈਸਲਾ ਕੀਤਾ। ਇਸ ਇਲਾਜ ‘ਤੇ ਇਕ ਵਾਰ ‘ਚ 40,000 ਡਾਲਰ ਯਾਨੀ ਲਗਪਗ 33 ਲੱਖ ਰੁਪਏ ਖਰਚ ਹੋ ਗਏ। ਇਸ ਲਈ ਉਸ ਨੂੰ ਕਰਜ਼ਾ ਲੈਣਾ ਪਿਆ। ਕੈਰਿਨ ਨੇ 26 ਸਾਲਾ ਵਿਅਕਤੀ ਦੇ ਐਗਸ ਲਏ ਪਰ ਭਰੂਣ ਨਹੀਂ ਬਣ ਸਕਿਆ ਅਤੇ ਇਹ ਕੋਸ਼ਿਸ਼ ਅਸਫਲ ਰਹੀ।
ਇਸ ਦੌਰਾਨ ਕਰਿਨ ਨੂੰ ਇਕ ਯੂ-ਟਿਊਬ ਵੀਡੀਓ ਮਿਲਿਆ, ਜਿਸ ‘ਚ ਇਕ ਔਰਤ ਨੇ ਦਾਅਵਾ ਕੀਤਾ ਕਿ ਉਸ ਨੇ ਵਿਆਗਰਾ ਦੀ ਵਰਤੋਂ ਕੀਤੀ ਹੈ। ਮਰਦਾਂ ਦੀ ਸੈਕਸ ਸ਼ਕਤੀ ਵਧਾਉਣ ਲਈ ਬਣੀ ਇਸ ਦਵਾਈ ਨੇ ਉਸ ਦੀ ਬੱਚੇਦਾਨੀ ਦੀ ਪਰਤ ਵਧਣ ਵਿਚ ਮਦਦ ਕੀਤੀ।
ਇਕ ਹੋਰ ਔਰਤ ਦੀ ਸੱਸ ਨੇ ਦੱਸਿਆ ਕਿ ਉਸ ਨੇ ਆਪਣੀ ਨੂੰਹ ਲਈ ਵੀ ਇਸ ਦੀ ਵਰਤੋਂ ਕੀਤੀ ਅਤੇ ਕੁਝ ਹਫ਼ਤਿਆਂ ਬਾਅਦ ਉਹ ਗਰਭਵਤੀ ਹੋ ਗਈ। ਕਰਿਨ ਨੇ ਕਿਹਾ ਕਿ ਮੈਂ ਪਹਿਲਾਂ ਹੀ ਬਹੁਤ ਦੁਖੀ ਸੀ, ਕਿਉਂਕਿ 2 ਗਰਭਪਾਤ ਤੋਂ ਬਾਅਦ ਡਾਕਟਰਾਂ ਨੇ ਮੈਨੂੰ ਦੱਸਿਆ ਕਿ ਮੈਂ ਬੱਚਾ ਪੈਦਾ ਕਰਨ ਲਈ ਬਹੁਤ ਬੁੱਢੀ ਹੋ ਗਈ ਹਾਂ। ਪਰ ਮੈਂ ਗਰਭਵਤੀ ਹੋਣਾ ਚਾਹੁੰਦੀ ਸੀ। ਮੈਨੂੰ ਵਿਸ਼ਵਾਸ ਸੀ ਕਿ ਮੈਂ ਇਹ ਕਰ ਸਕਦੀ ਹਾਂ। ਇਸ ਤੋਂ ਬਾਅਦ ਮੈਂ ਵੀ ਇਹ ਤਰੀਕਾ ਅਪਣਾਉਣ ਦਾ ਫੈਸਲਾ ਕੀਤਾ।
ਕਰਿਨ ਨੇ ਦੱਸਿਆ ਕਿ ਉਹ ਡਾਕਟਰ ਕੋਲ ਵੀ ਗਈ ਅਤੇ ਵਿਆਗਰਾ ਬਾਰੇ ਦੱਸਿਆ। ਡਾਕਟਰ ਨੇ ਸਾਫ਼ ਇਨਕਾਰ ਕਰ ਦਿੱਤਾ। ਇੱਥੋਂ ਤੱਕ ਕਿ ਹੱਸਣ ਲੱਗ ਪਏ ਅਤੇ ਕਿਹਾ ਕਿ ਮੈਂ ਅਜਿਹਾ ਕੰਮ ਕਦੇ ਨਹੀਂ ਦੇਖਿਆ ਪਰ ਮੈਂ ਸਹਿਮਤ ਨਹੀਂ ਸੀ। ਇਸ ਦੀ ਵਰਤੋਂ ਕੀਤੀ ਅਤੇ ਕੁਝ ਦਿਨਾਂ ਬਾਅਦ ਮੈਂ ਗਰਭਵਤੀ ਹੋ ਗਈ। ਮੈਂ ਵੀ ਇਹ ਦੇਖ ਕੇ ਹੈਰਾਨ ਰਹਿ ਗਈ। ਨੌਂ ਮਹੀਨਿਆਂ ਬਾਅਦ ਮੇਰਾ ਬੱਚਾ ਮੇਰੇ ਹੱਥਾਂ ਵਿੱਚ ਸੀ।
Post navigation
ਮਿਸੀਸਾਗਾ ਵਿਚ ਦਿਸ ਰਿਹੈ ਸਿੰਘੂ ਬਾਰਡਰ ਜਿਹਾ ਨਜ਼ਾਰਾ, ਪੰਜਾਬੀਆਂ ਨੇ ਲਾਇਆ ਪੱਕਾ ਮੋਰਚਾ, ਲੰਗਰ ਵਰਤਾਏ ਜਾ ਰਹੇ, ਪੰਜਾਬੀ ਗੀਤ ਚਲਾਏ ਜਾ ਰਹੇ, ਜਾਣੋ ਕੀ ਹੈ ਮਾਮਲਾ
ਘੱਲੂਘਾਰਾ ਦਿਵਸ ਮੌਕੇ ਜਥੇਦਾਰ ਸਾਹਿਬ ਨੇ ਕੌਮ ਦੇ ਨਾਂ ਦਿੱਤਾ ਸੰਦੇਸ਼, ਕਿਹਾ ਜੇ ਇਕਜੁੱਟ ਹੋ ਜਾਈਏ ਤਾਂ ਸਰਕਾਰ ਝੁਕਾ ਦੇਈਏ, ਆਓ ਕਾਫਲੇ ਬੰਨ੍ਹ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us