ਮਿਸੀਸਾਗਾ ਵਿਚ ਦਿਸ ਰਿਹੈ ਸਿੰਘੂ ਬਾਰਡਰ ਜਿਹਾ ਨਜ਼ਾਰਾ, ਪੰਜਾਬੀਆਂ ਨੇ ਲਾਇਆ ਪੱਕਾ ਮੋਰਚਾ, ਲੰਗਰ ਵਰਤਾਏ ਜਾ ਰਹੇ, ਪੰਜਾਬੀ ਗੀਤ ਚਲਾਏ ਜਾ ਰਹੇ, ਜਾਣੋ ਕੀ ਹੈ ਮਾਮਲਾ

ਮਿਸੀਸਾਗਾ ਵਿਚ ਦਿਸ ਰਿਹੈ ਸਿੰਘੂ ਬਾਰਡਰ ਜਿਹਾ ਨਜ਼ਾਰਾ, ਪੰਜਾਬੀਆਂ ਨੇ ਲਾਇਆ ਪੱਕਾ ਮੋਰਚਾ, ਲੰਗਰ ਵਰਤਾਏ ਜਾ ਰਹੇ, ਪੰਜਾਬੀ ਗੀਤ ਚਲਾਏ ਜਾ ਰਹੇ, ਜਾਣੋ ਕੀ ਹੈ ਮਾਮਲਾ


ਵੀਓਪੀ ਬਿਊਰੋ, ਇੰਟਰਨੈਸ਼ਨਲ-ਖੇਤੀ ਕਾਨੂੰਨਾਂ ਖਿ਼ਲਾਫ਼ ਕਿਸਾਨਾਂ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ਉਤੇ ਲਾਏ ਗਏ ਧਰਨੇ ਦੇ ਦਿਨ ਪੂਰੇ ਦੇਸ਼ ਭਰ ਨੂੰ ਯਾਦ ਹਨ। ਮਹੀਨਿਆਂ ਬੱਧੀ ਚੱਲੇ ਸੰਘਰਸ਼ ਦੌਰਾਨ ਕਿਸਾਨਾਂ ਨੇ ਸਿੰਘੂ ਬਾਰਡਰ ਉਤੇ ਪੱਕਾ ਮੋਰਚਾ ਲਾਇਆ ਹੋਇਆ ਸੀ। ਟੈਂਟ ਲਾ ਰਹਿਣ ਬਸੇਰੇ ਬਣਾ ਲਏ ਗਏ ਸਨ। ਕਈ-ਕਈ ਮਹੀਨਿਆਂ ਦਾ ਰਾਸ਼ਨ ਲੈ ਕੇ ਪੰਜਾਬ, ਹਰਿਆਣਾ ਤੇ ਹੋਰਾਂ ਸਟੇਟਾਂ ਤੋਂ ਕਿਸਾਨ ਉਥੇ ਪੁੱਜੇ ਸਨ। ਉਨ੍ਹਾਂ ਦਿਨਾਂ ਦੀ ਯਾਦ ਹੁਣ ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿਚ ਲੱਗੇ ਮੋਰਚੇ ਨੇ ਤਾਜਾ ਕਰਵਾ ਦਿੱਤੀ ਹੈ। ਮਿਸੀਸਾਗਾ ਨੂੰ ਪੰਜਾਬੀਆਂ ਨੇ ਧਰਨਾ ਲਾ ਸਿੰਘੂ ਬਾਰਡਰ ਵਿਚ ਤਬਦੀਲ ਕਰ ਦਿੱਤਾ ਹੈ। ਦਰਅਸਲ ਇਹ ਧਰਨਾ ਕੈਨੇਡਾ ਵਿਚ 700 ਦੇ ਕਰੀਬ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਖਿਲਾਫ਼ ਚਲ ਰਿਹਾ ਹੈ। ਇਸ ਫੈਸਲੇ ਦਾ ਜਿਥੇ ਭਾਰਤ ਵਿਚ ਵਿਰੋਧ ਹੋ ਰਿਹਾ ਹੈ, ਉਥੇ ਕੈਨੇਡਾ ਰਹਿੰਦੇ ਭਾਰਤੀ ਵੀ ਪੀੜਤ ਵਿਦਿਆਰਥੀਆਂ ਦੇ ਹੱਕ ਵਿਚ ਨਿੱਤਰ ਆਏ ਹਨ।
ਇਥੇ ਫੈਸਲੇ ਦੇ ਵਿਰੋਧ ਵਿਚ ਲਗਤਾਰ ਧਰਨਾ ਚੱਲ ਰਿਹਾ ਹੈ, ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਹਿੱਸਾ ਲੈ ਰਹੇ ਹਨ। ਇਸ ਦੀਆਂ ਕੁਝ ਵੀਡੀਓ ਵੀ ਸਾਹਮਣੇ ਆਈਆਂ ਹਨ, ਜਿਸ ਵਿਚ ਲੋਕ ਰਾਤ ਵੇਲੇ ਵੀ ਧਰਨੇ ਉਤੇ ਡਟੇ ਹੋਏ ਹਨ। ਲੰਗਰ ਵਰਤਾਏ ਜਾ ਰਹੇ ਹਨ। ਪੰਜਾਬੀ ਗੀਤ ਚੱਲ ਰਹੇ ਹਨ।
ਜ਼ਿਕਰਯੋਗ ਹੈ ਕਿ 700 ਦੇ ਕਰੀਬ ਵਿਦਿਆਰਥੀਆਂ ਨੂੰ ਜਾਅਲੀ ਆਫਰ ਲੈਟਰ ਜ਼ਰੀਏ ਬਾਹਰ ਭੇਜਿਆ ਗਿਆ ਸੀ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਇਨ੍ਹਾਂ ਵਿਦਿਆਰਥੀਆਂ ਖਿਲਾਫ ਡਿਪੋਰਟ ਕਰਨ ਦੀ ਕਾਰਵਾਈ ਚੱਲ ਰਹੀ ਹੈ।


ਕੈਨੇਡੀਅਨ ਬਾਰਡਰ ਸਕਿਓਰਿਟੀ ਏਜੰਸੀ (ਸੀਬੀਐਸਏ ) ਨੇ ਉਨ੍ਹਾਂ 700 ਤੋਂ ਜ਼ਿਆਦਾ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਨੋਟਿਸ ਜਾਰੀ ਕੀਤਾ ਹੈ, ਜਿਨ੍ਹਾਂ ਦੇ ਵਿੱਦਿਅਕ ਅਦਾਰੇ ਦੇ ਦਾਖਲੇ ਵਾਲੇ ਫਾਰਮ ਫਰਜ਼ੀ ਪਾਏ ਗਏ ਸਨ। ਇਹ ਵੀਜ਼ਾ ਐਪਲੀਕੇਸ਼ਨ 2018 ਤੋਂ 2022 ਤੱਕ ਦਰਜ ਕੀਤੀਆਂ ਗਈਆਂ ਸਨ। ਹੰਬਰ ਕਾਲਜ ਵਿਚ ਦਾਖਲੇ ਵਾਸਤੇ 16 ਤੋਂ 20 ਲੱਖ ਰੁਪਏ ਪ੍ਰਤੀ ਵਿਦਿਆਰਥੀ ਨੇ ਦਿੱਤੇ ਸਨ ਤੇ ਹਵਾਈ ਟਿਕਟ ਉਤੇ ਸਕਿਓਰਿਟੀ ਖਰਚਾ ਵੱਖਰਾ ਸੀ। ਇਸੇ ਕਾਰਨ ਇੰਨੇ ਲੱਖ ਲਾ ਕੇ ਗਏ ਨੌਜਵਾਨਾਂ ਨੂੰ ਡਿਪੋਰਟ ਹੋਣ ਦਾ ਡਰ ਸਤਾ ਰਿਹਾ ਹੈ। ਇਸ ਲਈ ਇਹ ਧਰਨਾ ਹੀ ਉਨ੍ਹਾਂ ਦੀ ਆਖਰੀ ਉਮੀਦ ਹੈ।

 

error: Content is protected !!