ਵਿਆਹ ਦੇ ਨਾਂਅ ‘ਤੇ ਬਣੇ ਸਰੀਰਕ ਸੰਬੰਧ, ਫਿਰ ਗਰਭਪਾਤ ਕਰਵਾ ਕੇ ਲੜਕਾ ਮੁੱਕਰਿਆ, ਲੜਕੀ ਨੇ ਨਿਗਲੀ ਜ਼ਹਿਰ

ਵਿਆਹ ਦੇ ਨਾਂਅ ‘ਤੇ ਬਣੇ ਸਰੀਰਕ ਸੰਬੰਧ, ਫਿਰ ਗਰਭਪਾਤ ਕਰਵਾ ਕੇ ਲੜਕਾ ਮੁੱਕਰਿਆ, ਲੜਕੀ ਨੇ ਨਿਗਲੀ ਜ਼ਹਿਰ

ਵੀਓਪੀ ਬਿਊਰੋ – ਜਲੰਧਰ ‘ਚ ਨੌਜਵਾਨ ਵੱਲੋਂ ਵਿਆਹ ਤੋਂ ਇਨਕਾਰ ਕਰਨ ‘ਤੇ ਲੜਕੀ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਲਏ ਜਾਣ ਦੀ ਖਬਰ ਸਾਹਮਣੇ ਆਈ ਹੈ। ਫਿਲਹਾਲ ਲੜਕੀ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਅਤੇ ਉਸਦੀ ਹਾਲਤ ਸਥਿਰ ਹੈ। ਲੜਕੀ ਦਾ ਦੋਸ਼ ਹੈ ਕਿ ਉਸ ਦਾ ਸੰਤੋਖਪੁਰਾ ਵਾਸੀ ਰਜਤ ਨਾਲ ਦੋ ਸਾਲਾਂ ਤੋਂ ਸਬੰਧ ਸੀ।

ਇਸ ਦੌਰਾਨ ਮੁਲਜ਼ਮ ਵਿਆਹ ਦੇ ਬਹਾਨੇ ਉਹ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਇਸ ਦੌਰਾਨ ਉਹ ਦੋ ਵਾਰ ਗਰਭਵਤੀ ਹੋ ਗਈ ਪਰ ਦਵਾਈ ਦੇਣ ਤੋਂ ਬਾਅਦ ਉਸ ਨੇ ਗਰਭਪਾਤ ਕਰਵਾ ਦਿੱਤਾ।

ਇਸ ਤੋਂ ਬਾਅਦ ਜਦੋਂ ਉਸਨੇ ਰਜਤ ਨੂੰ ਵਿਆਹ ਲਈ ਮਜ਼ਬੂਰ ਕੀਤਾ ਤਾਂ ਉਹ ਗੁੱਸਾ ਕਰ ਗਿਆ। ਉਸ ਦੀ ਮਾਂ ਨੇ ਰਿਸ਼ਤੇ ਬਾਰੇ ਗੱਲ ਕਰਨ ਲਈ ਰਜਤ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਬੁਲਾਇਆ ਸੀ। ਇੱਥੇ ਆ ਕੇ ਉਸ ਨੇ ਆਪਣੇ ਪਰਿਵਾਰ ਨਾਲ ਗੱਲ ਨਾਂਹ ਕੀਤੀ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਹੈ।

ਲੜਕੀ ਨੇ ਦੱਸਿਆ ਕਿ ਉਹ ਰਜਤ ਨੂੰ ਜਨਮ ਦਿਨ ਦੀ ਪਾਰਟੀ ‘ਚ ਮਿਲੀ ਸੀ। ਦੋਸਤੀ ਤੋਂ ਬਾਅਦ ਦੋਵਾਂ ‘ਚ ਪਿਆਰ ਹੋ ਗਿਆ। ਵਿਆਹ ਦੇ ਬਹਾਨੇ ਰਜਤ ਨੇ ਉਸ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਹੁਣ ਜਦੋਂ ਵਿਆਹ ਦੀ ਗੱਲ ਸ਼ੁਰੂ ਹੋਈ ਤਾਂ ਉਨ੍ਹਾਂ ਕਿਹਾ ਕਿ ਉਹ ਡੀਐਨਏ ਟੈਸਟ ਕਰਵਾਉਣ ਤੋਂ ਬਾਅਦ ਹੀ ਵਿਆਹ ਕਰਨਗੇ।

error: Content is protected !!