ਖੁੱਲ੍ਹੇ ਦਿਲ ਦੇ ਲੁਟੇਰੇ… ਲੁੱਟ ਕਰਨ ਆਏ ਤਾਂ ਅੱਗਿਓ ਜੇਬ ‘ਚੋ ਨਿਕਲੇ ਸਿਰਫ 20 ਰੁਪਏ ਤਾਂ 100 ਰੁਪਏ ਪੱਲਿਓਂ ਦੇ ਕੇ ਗਏ, ਫਿਰ ਵੀ ਚੜ ਗਏ ਪੁਲਿਸ ਦੇ ਹੱਥੇ

ਖੁੱਲ੍ਹੇ ਦਿਲ ਦੇ ਲੁਟੇਰੇ… ਲੁੱਟ ਕਰਨ ਆਏ ਤਾਂ ਅੱਗਿਓ ਜੇਬ ‘ਚੋ ਨਿਕਲੇ ਸਿਰਫ 20 ਰੁਪਏ ਤਾਂ 100 ਰੁਪਏ ਪੱਲਿਓਂ ਦੇ ਕੇ ਗਏ, ਫਿਰ ਵੀ ਚੜ ਗਏ ਪੁਲਿਸ ਦੇ ਹੱਥੇ

ਨਵੀਂ ਦਿੱਲੀ (ਵੀਓਪੀ ਬਿਊਰੋ) ਜਦ ਵੀ ਦਿਮਾਗ ਵਿੱਚ ਲੁਟੇਰਿਆਂ ਦਾ ਜਾਂ ਫਿਰ ਲੁੱਟ-ਖੋਹ ਦਾ ਨਾਮ ਸਾਹਮਣੇ ਆਉਂਦਾ ਹੈ ਤਾਂ ਸਾਰਿਆਂ ਦੇ ਮਨ ਵਿੱਚ ਡਰ ਪੈਦਾ ਹੁੰਦਾ ਹੈ। ਵੈਸੇ ਵੀ ਅਜੌਕੇ ਸਮੇਂ ਵਿੱਚ ਕਿੱਥੇ ਲੁਟੇਰੇ ਮਿਲ ਜਾਣ ਕੁਝ ਪਤਾ ਨਹੀਂ, ਅਪਰਾਧ ਦੇ ਇਸ ਵਧੇ ਹੋਏ ਗ੍ਰਾਫ ਵਿੱਚ ਲੋਕ ਡਰ ਦੇਸਾਂ ਵਿੱਚ ਹੀ ਰਹਿ ਰਹੇ ਹਨ। ਹੁਣ ਦਿੱਲੀ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਤੁਸੀ ਲੁਟੇਰਿਆਂ ਨੂੰ ਵੀ ਦਰਿਆ ਦਿਲ ਕਹੋਗੇ।

ਇਹ ਘਟਨਾ ਤੋਂ ਬਾਅਦ ਜਿਥੇ ਲੁਟੇਰਿਆਂ ਦਾ ਸ਼ਿਕਾਰ ਜੋੜਾ ਹੈਰਾਨ ਹੈ ਉੱਥੇ ਹੀ ਇਸ ਘਟਨਾ ਦਾ ਜਿਕਰ ਸੁਣਨ ਵਾਲਾ ਵੀ ਹੈਰਾਨ ਹੈ ਅਤੇ ਲੁਟੇਰਿਆਂ ਦੀ ਵਾਹ ਵਾਹੀ ਕਰ ਰਿਹਾ ਹੈ।

ਦਰਅਸਲ ਘਟਨਾ 21 ਜੂਨ ਨੂੰ ਸ਼ਾਹਦਰਾ ਦੇ ਫਰਸ਼ ਬਜ਼ਾਰ ਦੀ ਹੈ, ਜਿੱਥੇ ਰਾਤ ਕਰੀਬ 10.55 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ 2 ਲੋਕ ਬੰਦੂਕ ਦੇ ਦਮ ‘ਤੇ ਜੋੜੇ ਨਾਲ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਰਹੇ ਹਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਸੀ।

ਇਸ ਦੌਰਾਨ ਜਦ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਹ ਵੀ ਪੀੜਤ ਦੀ ਗਲਤ ਸੁਣ ਕੇ ਹੈਰਾਨ ਰਹਿ ਗਈ। ਪੀੜਤ ਜੋੜੇ ਨੇ ਪੁਲਿਸ ਨੂੰ ਦੱਸਿਆ ਸੀ ਕਿ ਸਕੂਟੀ ਸਵਾਰ 2 ਲੋਕਾਂ ਨੇ ਸਾਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਕੋਲ ਮੌਜੂਦ 20 ਰੁਪਏ ਲੈ ਲਏ, ਫਿਰ ਤੋਂ ਸਾਡੀ ਤਲਾਸ਼ੀ ਲਈ, ਜਦੋਂ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ ਤਾਂ 100 ਰੁਪਏ ਦੇ ਕੇ ਫਰਾਰ ਹੋ ਗਏ।

ਉੱਥੇ ਹੀ ਜੋੜੇ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਆਈ.ਪੀ.ਸੀ. ਦੀ ਧਾਰਾ 393/34 ਡਕੈਤੀ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।

error: Content is protected !!