‘ਛੱਡ ਦਿਓ, ਫਿਰ ਕਦੇ ਏਦਾਂ ਨਹੀਂ ਕਰਾਂਗੇ’, ਕੁੜੀ ਨਾਲ ਇਤਰਾਜ਼ਯੋਗ ਹਾਲਤ ਵਿਚ ਫੜਿਆ ਲੋਕ ਗਾਇਕ, ਭੀੜ ਨੇ ਦੋਵਾਂ ਦੇ ਕੱਪੜੇ ਉਤਾਰ ਕੇ ਚਾੜ੍ਹਿਆ ਕੁਟਾਪਾ, ਵੀਡੀਓ ਵਾਇਰਲ

‘ਛੱਡ ਦਿਓ, ਫਿਰ ਕਦੇ ਏਦਾਂ ਨਹੀਂ ਕਰਾਂਗੇ’, ਕੁੜੀ ਨਾਲ ਇਤਰਾਜ਼ਯੋਗ ਹਾਲਤ ਵਿਚ ਫੜਿਆ ਲੋਕ ਗਾਇਕ, ਭੀੜ ਨੇ ਦੋਵਾਂ ਦੇ ਕੱਪੜੇ ਉਤਾਰ ਕੇ ਚਾੜ੍ਹਿਆ ਕੁਟਾਪਾ, ਵੀਡੀਓ ਵਾਇਰਲ


ਬੇਗੂਸਰਾਏ (ਵੀਓਪੀ ਬਿਊਰੋ)-ਬਿਹਾਰ ਦੇ ਬੇਗੂਸਰਾਏ ਵਿਖੇ ਇਕ ਲੋਕ ਗਾਇਕ ਨੂੰ ਪ੍ਰੇਮਿਕਾ ਨਾਲ ਇਤਰਾਜ਼ਯੋਗ ਹਾਲਤ ਵਿਚ ਫੜ ਕੇ ਲੋਕਾਂ ਨੇ ਦੋਹਾਂ ਨੂੰ ਬੰਦ ਕਮਰੇ ਵਿਚ ਬੇਰਹਿਮੀ ਨਾਲ ਕੁਟਾਪਾ ਚਾੜ੍ਹਿਆ। ਉਨ੍ਹਾਂ ਦੋਵਾਂ ਦੀ ਬਿਨਾਂ ਕੱਪੜਿਆਂ ਦੇ ਹੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ।


ਵਾਇਰਲ ਵੀਡੀਓ ਵਿਚ ਲੋਕ ਗਾਇਕ ਅਤੇ ਕੁੜੀ ਦੋਵੇਂ ਨਗਨ ਹਾਲਤ ਵਿਚ ਦਿੱਖ ਰਹੇ ਹਨ। ਲੋਕ ਦੋਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਹਨ। ਇਸ ਦੌਰਾਨ ਇਕ ਵਿਅਕਤੀ ਦੋਹਾਂ ਦਾ ਵੀਡੀਓ ਬਣਾ ਰਿਹਾ ਹੈ। ਕੁੜੀ ਹੱਥ ਜੋੜ ਰਹੀ ਹੈ। ਛੱਡਣ ਦੀ ਗੱਲ ਕਹਿ ਰਹੀ ਹੈ ਪਰ ਉਹ ਲੋਕ ਕੁੜੀ ਦੇ ਸਰੀਰ ਤੋਂ ਕੱਪੜੇ ਹਟਾ ਰਹੇ ਹਨ, ਫਾੜ ਰਹੇ ਹਨ। ਉਹ ਵਾਰ-ਵਾਰ ਕਹਿ ਰਹੀ ਹੈ ਛੱਡ ਦਿਓ, ਅੱਗੇ ਕਦੀ ਇਦਾਂ ਨਹੀਂ ਕਰਾਂਗੇ ਪਰ ਉਹ ਲੋਕ ਮੰਨਣ ਨੂੰ ਤਿਆਰ ਨਹੀਂ ਹਨ। ਵੀਡੀਓ ਵਾਇਰਲ ਹੁੰਦਿਆਂ ਹੀ ਪੁਲਿਸ ਐਕਸ਼ਨ ਮੋਡ ਵਿਚ ਆਈ ਅਤੇ ਪੀੜਤਾਂ ਦੀ ਭਾਲ ਕਰਕੇ ਪੁੱਛਗਿੱਛ ਕਰਨ ਤੋਂ ਬਾਅਦ ਮੈਡੀਕਲ ਲਈ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਹਾਲਾਂਕਿ ਅਜੇ ਤੱਕ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

error: Content is protected !!