ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਮੁੜ ਐਸਜੀਪੀਸੀ ਨੂੰ ਘੇਰਿਆ, ਕਿਹਾ-ਵਧੀਆ ਤਰੀਕੇ ਨਾਲ ਪਲਾਨਿੰਗ ਕੀਤੀ ਗਈ

ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਮੁੜ ਐਸਜੀਪੀਸੀ ਨੂੰ ਘੇਰਿਆ, ਕਿਹਾ-ਵਧੀਆ ਤਰੀਕੇ ਨਾਲ ਪਲਾਨਿੰਗ ਕੀਤੀ ਗਈ

ਵੀਓਪੀ ਬਿਊਰੋ, ਚੰਡੀਗੜ੍ਹ- ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਤੋਂ ਐਸਜੀਪੀਸੀ ਨੂੰ ਨਿਸ਼ਾਨੇ ਉਤੇ ਲਿਆ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਸਵਾਲ ਚੁੱਕੇ ਹਨ। ਭਗਵੰਤ ਮਾਨ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਹੈ ਕਿ SGPC ਸਿਰਫ਼ ਇੱਕ ਚੈਨਲ ਨੂੰ ਲੈ ਕੇ ਹੀ ਕਿਉਂ ਬੇਨਤੀ ਕਰ ਰਹੀ ਹੈ। ਇਕ ਹੀ ਪਰਿਵਾਰ ਦੇ ਚੈਨਲ ਨੂੰ ਕਿਉਂ ਅਧਿਕਾਰ ਦਿੱਤੇ ਜਾ ਰਹੇ ਹਨ। ਸੀਐਮ ਮਾਨ ਨੇ ਕਿਹਾ ਕਿ ਬਹੁਤ ਵਧੀਆ ਤਰੀਕੇ ਨਾਲ ਪਲਾਨਿੰਗ ਕੀਤੀ ਗਈ ਹੈ। ਪਹਿਲਾਂ ਯੂ-ਟਿਊਬ ਚੈਨਲ ਦਾ ਰੋਲਾ ਪਾਇਆ ਗਿਆ। ਫਿਰ ਨੇੜੇ ਆ ਕੇ ਕਹਿ ਦਿੱਤਾ ਕਿ ਜਿਵੇਂ ਚਲਦਾ ਹੈ ਫਿਲਹਾਲ ਚੱਲਣ ਦਿਓ। ਮਾਨ ਨੇ ਕਿਹਾ ਕਿ SGPC ਨੂੰ ਨਵੀਂ ਤਕਨਾਲੋਜੀ ਦਾ ਨਹੀਂ ਪਤਾ ਹੈ।


ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੇ ਕਿਹਾ ਕਿ ਸੈਟੇਲਾਈਟ ਚੈਨਲ ‘ਤੇ ਵੀ ਗੁਰਬਾਣੀ ਦਾ ਪ੍ਰਸਾਰਣ ਹੋਵੇ। ਜਥੇਦਾਰ ਸਾਹਿਬ ਨੇ ਕਿਸੇ ਚੈਨਲ ਦਾ ਨਾਮ ਨਹੀਂ ਲਿਆ ਹੈ। ਫਿਰ ਸਿਰਫ਼ ਉਕਤ ਇਕੋ ਚੈਨਲ ਨੂੰ ਕਿਉਂ ਪ੍ਰਸਾਰਣ ਲਈ ਕਿਹਾ ਹੈ ਅਤੇ ਮਿੰਨਤਾ ਕਰਕੇ ਪ੍ਰਸਾਰਣ ਕਰਨ ਨੂੰ ਕਹਿ ਰਹੇ ਹਨ।
ਕਾਬਲੇਗੌਰ ਹੈ ਕਿ ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਸਬੰਧੀ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਕੀਤੇ ਗਏ ਆਦੇਸ਼ ਅਨੁਸਾਰ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦੇ ਨਾਲ-ਨਾਲ ਆਪਣਾ ਸੈਟੇਲਾਈਟ ਚੈਨਲ ਸਥਾਪਤ ਹੋਣ ਤੱਕ ਪੀਟੀਸੀ ਚੈਨਲ ਦੇ ਪ੍ਰਬੰਧਕਾਂ ਨੂੰ ਗੁਰਬਾਣੀ ਪ੍ਰਸਾਰਣ ਜਾਰੀ ਰੱਖਣ ਦੀ ਅਪੀਲ ਕੀਤੀ ਸੀ।

error: Content is protected !!