ਖਾਨ ਬਿਰਯਾਨੀ ਵਾਲੇ ਨੇ ਚੂਹੇ ਨੂੰ ਆਪਣੀ ਮੋਟਰਸਾਇਕਲ ਨਾਲ ਕੁਚਲ-ਕੁਚਲ ਕੇ ਮਾਰਿਆ, ਲੋਕਾਂ ਨੇ ਚਾੜਿਆ ਕੁਟਾਪਾ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਖਾਨ ਬਿਰਯਾਨੀ ਵਾਲੇ ਨੇ ਚੂਹੇ ਨੂੰ ਆਪਣੀ ਮੋਟਰਸਾਇਕਲ ਨਾਲ ਕੁਚਲ-ਕੁਚਲ ਕੇ ਮਾਰਿਆ, ਲੋਕਾਂ ਨੇ ਚਾੜਿਆ ਕੁਟਾਪਾ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਨੋਇਡਾ (ਵੀਓਪੀ ਬਿਊਰੋ) ਉਤਰ ਪ੍ਰਦੇਸ਼ ਦੇ ਨੋਇਡਾ ਤੋਂ ਇਕ ਅਜੀਬੋ ਗਰੀਬ ਤੇ ਬੇਰਹਿਮੀ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬਾਈਕ ਨਾਲ ਚੂਹੇ ਨੂੰ ਕੁਚਲਣ ਵਾਲੇ ਦੋਸ਼ੀ ਨੂੰ ਥਾਣਾ ਫੇਜ਼ 3 ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਨੇ ਇੱਕ ਚੂਹੇ ਨੂੰ ਆਪਣੀ ਬਾਈਕ ਨਾਲ ਕੁਚਲ ਕੇ ਬੇਰਹਿਮੀ ਨਾਲ ਮਾਰ ਦਿੱਤਾ ਸੀ।

ਥਾਣਾ ਇੰਚਾਰਜ ਵਿਜੇ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ‘ਚ ਇਕ ਵਿਅਕਤੀ ਆਪਣੀ ਬਾਈਕ ਦੇ ਪਹੀਏ ਹੇਠ ਚੂਹੇ ਨੂੰ ਕੁਚਲਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਮਮੂਰਾ ਪਿੰਡ ‘ਚ ਖਾਨ ਬਿਰਯਾਨੀ ਵੇਚਣ ਵਾਲੇ ਦੀ ਦੁਕਾਨ ਦੇ ਸਾਹਮਣੇ ਦੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਇਸ ‘ਤੇ ਇਤਰਾਜ਼ ਜਤਾਇਆ ਅਤੇ ਮਮੂਰਾ ਪਿੰਡ ‘ਚ ਖਾਨ ਬਿਰਯਾਨੀ ਦੀ ਦੁਕਾਨ ‘ਤੇ ਛਾਪਾ ਮਾਰ ਕੇ ਇਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਪਹਿਲਾਂ ਹੀ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਜਦੋਂ ਚੂਹੇ ਨੂੰ ਕੁਚਲ ਕੇ ਮਰਨ ਦੀ ਵੀਡੀਓ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਖਾਨ ਬਿਰਯਾਨੀ ਵੇਚਣ ਵਾਲੇ ਜ਼ੈਨੁਲ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਘਟਨਾ ਤੋਂ ਬਾਅਦ ਜ਼ੈਨੁਲ ਮੌਕੇ ਤੋਂ ਫਰਾਰ ਹੋ ਗਿਆ ਸੀ। ਚੂਹੇ ਨੂੰ ਬੇਰਹਿਮੀ ਨਾਲ ਕੁਚਲਣ ਦੀ ਵਾਇਰਲ ਹੋਈ ਵੀਡੀਓ ਦਾ ਨੋਟਿਸ ਲੈਂਦਿਆਂ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਪੁਲਿਸ ਨੇ ਦੋਸ਼ੀ ਨੂੰ ਪਿੰਡ ਮਮੂਰਾ ਤੋਂ ਗ੍ਰਿਫਤਾਰ ਕੀਤਾ ਹੈ।

error: Content is protected !!