ਬਠਿੰਡਾ ‘ਚ ਓਵਰਬ੍ਰਿਜ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 5 ਕਾਰਾਂ ਚਕਨਾਚੂਰ, 15 ਲੋਕ ਜ਼ਖਮੀ

ਬਠਿੰਡਾ ‘ਚ ਓਵਰਬ੍ਰਿਜ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 5 ਕਾਰਾਂ ਚਕਨਾਚੂਰ, 15 ਲੋਕ ਜ਼ਖਮੀ

ਬਠਿੰਡਾ (ਵੀਓਪੀ ਬਿਊਰੋ) ਬਠਿੰਡਾ ਦੇ ਭੁੱਚੋ ਮੰਡੀ ਓਵਰਬ੍ਰਿਜ ‘ਤੇ ਤੇਜ਼ ਰਫਤਾਰ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ‘ਚ ਪੰਜ ਕਾਰਾਂ ਆਪਸ ‘ਚ ਟਕਰਾ ਗਈਆਂ, ਹਾਦਸੇ ਦਾ ਕਾਰਨ ਤੇਜ਼ ਰਫਤਾਰ ਸੀ। ਇਸ ਦੌਰਾਨ ਕੋਈ ਲੋਕ ਜ਼ਖਮੀ ਹੋ ਗਏ।

ਬਠਿੰਡਾ ਦੇ ਭੁੱਚੋ ਮੰਡੀ ਦੇ ਓਵਰ ਬ੍ਰਿਜ ‘ਤੇ ਗੜਗਲਾ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਰੋਡ ਦੇ ਦੂਜੇ ਪਾਸੇ ਜਾ ਵੜੀ, ਜਿੱਥੇ ਉਹ ਸਾਹਮਣੇ ਤੋਂ ਆ ਰਹੀਆਂ ਕਾਰਾਂ ਨਾਲ ਟਕਰਾ ਗਈ ਅਤੇ 5 ਕਾਰਾਂ ਦੇ ਚਕਨਾਚੂਰ ਹੋ ਗਏ, ਜਿਨ੍ਹਾਂ ‘ਚ 15 ਦੇ ਕਰੀਬ ਸਵਾਰ ਸਨ। ਕਾਰ ‘ਚ ਸਵਾਰ ਲੋਕ ਜ਼ਖਮੀ ਹੋ ਗਏ, ਫਿਲਹਾਲ ਜ਼ਖਮੀਆਂ ਨੂੰ ਆਦੇਸ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਇਸ ਹਾਦਸੇ ਵਿੱਚ ਜ਼ਖਮੀ ਹੋਏ ਨੌਜਵਾਨ ਨੇ ਦੱਸਿਆ ਕਿ ਬਠਿੰਡਾ ਤੋਂ ਭੁੱਚੋ ਵਾਲੇ ਪਾਸੇ ਆ ਰਹੀ ਕਾਰ ਦਾ ਦੂਜੇ ਪਾਸੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨਾਲ ਹਾਦਸਾ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!