ਔਰਤ ਸਮੇਤ ਚਾਰ ਨਸ਼ਾ ਤਸਕਰ ਇੱਕ ਕਿੱਲੋ ਹੈਰੋਇਨ, 143 ਗ੍ਰਾਮ ਸੋਨਾ, ਇਕ ਲੱਖ ਕੈਸ਼ ਤੇ ਇਕ ਫਾਰਚੂਨਰ ਕਾਰ ਸਮੇਤ ਗ੍ਰਿਫ਼ਤਾਰ

ਔਰਤ ਸਮੇਤ ਚਾਰ ਨਸ਼ਾ ਤਸਕਰ ਇੱਕ ਕਿੱਲੋ ਹੈਰੋਇਨ, 143 ਗ੍ਰਾਮ ਸੋਨਾ, ਇਕ ਲੱਖ ਕੈਸ਼ ਤੇ ਇਕ ਫਾਰਚੂਨਰ ਸਮੇਤ ਗ੍ਰਿਫ਼ਤਾਰ

ਰੋਪੜ (ਵੀਓਪੀ ਬਿਊਰੋ) ਰੋਪੜ ਪੁਲਿਸ ਨੇ ਇੱਕ ਮਹਿਲਾ ਸਮੇਤ ਨਸ਼ੇ ਦੇ ਚਾਰ ਥੋਕ ਵ੍ਰਿਕਰੇਤਾਵਾ ਨੂੰ ਕਾਬੂ ਕਰ ਉਨ੍ਹਾਂ ਤੋਂ ਇਕ ਕਿੱਲੋ ਹੈਰੋਇੰਨ ਸਮੇਤ ਸੋਨਾ, ਨਕਦੀ ਤੇ ਇਕ ਫਾਰਚੂਨਰ ਗੱਡੀ ਬਰਾਮਦ ਕਰਨ ਦਾ ਦਾਵਾ ਕੀਤਾ ਹੈ। ਪੁਲਿਸ ਵੱਲੋਂ ਪਕੜੇ ਗਏ ਨਸ਼ੇ ਦੇ ਇਨ੍ਹਾਂ ਥੋਕ ਵ੍ਰਿਕੇਤਾਵਾ ਦੀ ਜਾਇਦਾਦ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਤੇ ਇੰਨਾਂ ਨੂੰ ਜ਼ਬਤ ਕਰਨ ਲਈ ਦਿੱਤੀ ਵਿੱਚ ਸਬੰਧਤ ਵਿਭਾਗ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।

ਰੋਪੜ ਦੇ SDP ਵਿਵੇਕਸ਼ੀਲ ਸੋਨੀ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਕਿ ਭਗੌੜ ਅੰਤਰਰਾਜੀ ਡਰੱਗ ਸਮੱਗਲਰ ਸੋਹਨ ਲਾਲ ਉਰਫ ਕਾਲਾ ਵਾਸੀ ਜਿਲਾ ਨਵਾਂਸ਼ਹਿਰ ਸਮੇਤ ਬਲਜੀਤ ਸਿੰਘ ਉਰਫ ਬੀਤਾ ਤੇ ਵੀਰ ਸਿੰਘ ਉਰਫ ਚੀਰੂ ਦੋਵੇ ਵਾਸੀ ਅੰਮ੍ਰਿਤਸਰ ਅਤੇ ਪੂਰਮ ਉਰਫ ਮੋਨਾ ਵਾਸੀ ਪਿੰਡ ਘਨੌਲੀ ਰੋਪੜ ਨੂੰ ਗਿਰਫਤਾਰ ਕੀਤਾ ਗਿਆ ਹੈ, ਜਿੰਨਾਂ ਪਾਸੋ ਇਕ ਕਿਲੋ ਹੈਰੋਇੰਨ, 143 ਗ੍ਰਾਮ ਸੋਨੇ ਦੇ ਗਹਿਣੇ, ਇੱਕ ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਫਾਰਚੂਨਰ ਗੱਡੀ ਬਰਾਮਦ ਕੀਤੀ ਗਈ ਹੈ।

ਇਨ੍ਹਾਂ ਵਿੱਚੋਂ ਬਲਜੀਤ ਉਰਫ ਵੀਰੂ ‘ਤੇ ਇੱਕ ਜਦ ਕਿ ਸੋਹਨ ਲਾਲ ਉਰਫ ਕਾਲਾ ਤੇ 9 ਨਸ਼ੇ ਦੀ ਸਪਲਾਈ ਦੇ ਕੇਸ ਪਹਿਲਾਂ ਵੀ ਦਰਜ ਹਨ।ਐਸ ਐਸ ਪੀ ਨੇ ਦੱਸਿਆ ਕਿ ਡਰੱਗ ਸਮੱਗਲਰ ਸੰਦੀਪ ਸਿੰਘ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲਾਗੜ ਇਲਾਕੇ ਤੋਂ ਸਮੱਗਲਿੰਗ ਵਿੱਚ ਵਰਤੀ ਜਾ ਰਹੀ ਬੂਲੈਰੋ ਗੱਡੀ ਸਮੇਤ ਗਿਰਫਤਾਰ ਕਰਨ ਤੋ ਬਾਅਦ ਇੰਨਾਂ ਦੇ ਰੇਕੇਟ ਨੂੰ ਟ੍ਰੈਕ ਕਰਦਿਆਂ ਇੰਨਾਂ ਚਾਰ ਸਮੱਗਲਰਾ ਨੂੰ ਕਾਬੂ ਕੀਤਾ ਗਿਆ।

error: Content is protected !!