ਲਿਫਟ ਮੰਗ ਕੇ ਕਾਰ ਵਿਚ ਬੈਠ ਗਏ ਦੋ ਵਿਅਕਤੀ, ਫਿਰ ਚਾਲਕ ਨੂੰ ਹੀ ਕਾਰ ਵਿਚੋਂ ਬਾਹਰ ਨਿਕਲਣ ਲਈ ਦੇਣ ਲੱਗੇ ਧਮਕੀਆਂ, ਨਾ ਮੰਨਿਆ ਤਾਂ ਗੋਲੀ ਮਾਰ ਕੇ ਲੁੱਟ ਲਈ ਕਾਰ

ਲਿਫਟ ਮੰਗ ਕੇ ਕਾਰ ਵਿਚ ਬੈਠ ਗਏ ਦੋ ਵਿਅਕਤੀ, ਫਿਰ ਚਾਲਕ ਨੂੰ ਹੀ ਕਾਰ ਵਿਚੋਂ ਬਾਹਰ ਨਿਕਲਣ ਲਈ ਦੇਣ ਲੱਗੇ ਧਮਕੀਆਂ, ਨਾ ਮੰਨਿਆ ਤਾਂ ਗੋਲੀ ਮਾਰ ਕੇ ਲੁੱਟ ਲਈ ਕਾਰ


ਵੀਓਪੀ ਬਿਊਰੋ, ਮੁੱਲਾਂਪੁਰ ਦਾਖਾ : ਕਾਰ ਵਾਲੇ ਕੋਲੋਂ ਲਿਫਟ ਮੰਗ ਕੇ ਦੋ ਵਿਅਕਤੀ ਵਿਚ ਬੈਠ ਗਏ। ਕੁਝ ਹੀ ਦੂਰੀ ਉਤੇ ਜਾ ਕੇ ਚਾਲਕ ਨੂੰ ਕਾਰ ਵਿਚੋਂ ਬਾਹਰ ਨਿਕਲ ਜਾਣ ਲਈ ਕਹਿਣ ਲੱਗੇ ਤੇ ਹੱਥੋਪਾਈ ਕੀਤੀ। ਚਾਲਕ ਨੇ ਗੱਲ ਨਾ ਮੰਨੀ ਤਾਂ ਇਕ ਵਿਅਕਤੀ ਨੇ ਉਸ ਨੂੰ ਗੋਲੀ ਮਾਰ ਦਿੱਤੀ ਤੇ ਬਾਹਰ ਸੁੱਟ ਕੇ ਕਾਰ ਲੁੱਟ ਕੇ ਫ਼ਰਾਰ ਹੋ ਗਏ।


ਲੁਧਿਆਣਾ ਦੇ ਮੁੱਲਾਂਪੁਰ ਥਾਣੇ ਦੇ ਬੱਦੋਵਾਲ ਪੁਲ ਨੇੜੇ ਬਾਈਕ ਸਵਾਰ ਦੋ ਲੁਟੇਰਿਆਂ ਨੇ ਸਵਿਫਟ ਕਾਰ ਲੁੱਟ ਲਈ। ਇਹ ਕਾਰ ਬਿੱਗ ਕਾਰ ਦੇ ਕਾਰ ਡੀਲਰ ਹਨੀ ਗੋਇਲ ਦੀ ਹੈ। ਹਨੀ ਗੋਇਲ ਦੀ ਕਾਰ ਵਿਲਾ ਨਾਂ ਦੀ ਦੁਕਾਨ ਹੈ। ਜਾਣਕਾਰੀ ਅਨੁਸਾਰ ਝਾਂਡੇ ਦੇ ਇਕ ਡੀਲਰ ਦੀ ਸਵਿਫਟ ਕਾਰ ਡੈਂਟਰ ਰਾਹੁਲ ਪੁੱਤਰ ਸਤਨਾਮ ਸਿੰਘ ਆਪਣੇ ਸਾਥੀ ਸਾਗਰ ਪੁੱਤਰ ਮੋਹਣ ਸਿੰਘ ਵਾਸੀ ਮੰਡੀ ਮੁੱਲਾਂਪੁਰ ਸਮੇਤ ਕਾਰ ਨੂੰ ਡੈਂਟਿੰਗ-ਪੇਂਟਿੰਗ ਕਰਨ ਲਈ ਮੰਡੀ ਮੁੱਲਾਂਪੁਰ ਵਿਖੇ ਵਰਕਸ਼ਾਪ ਵਿਖੇ ਲਿਆ ਰਿਹਾ ਸੀ।
ਰਸਤੇ ’ਚ 2 ਲੁਟੇਰਿਆਂ ਨੇ ਹੱਥ ਦੇ ਕੇ ਮੁੱਲਾਂਪੁਰ ਜਾਣ ਲਈ ਲਿਫਟ ਮੰਗੀ। ਜਿਉਂ ਹੀ ਉਹ ਕਾਰ ਵਿਚ ਬੈਠੇ ਤਾਂ ਰਾਹੁਲ ਅਤੇ ਸਾਗਰ ਨਾਲ ਹੱਥੋਪਾਈ ਕਰਨ ਲੱਗ ਪਏ ਕਿ ਕਾਰ ਛੱਡ ਕੇ ਬਾਹਰ ਨਿਕਲ ਜਾਓ ਪਰ ਉਨ੍ਹਾਂ ਨੇ ਕਾਰ ਨਾ ਦਿੱਤੀ। ਬੱਦੋਵਾਲ ਨੇੜੇ ਇਕ ਲੁਟੇਰੇ ਨੇ ਕਾਰ ਚਲਾ ਰਹੇ ਰਾਹੁਲ ’ਤੇ ਗੋਲ਼ੀ ਚਲਾ ਦਿੱਤੀ, ਜੋ ਰਾਹੁਲ ਦੀ ਖੱਬੀ ਬਾਂਹ ’ਤੇ ਵੱਜੀ। ਇਸ ਤੋਂ ਬਾਅਦ ਲੁਟੇਰੇ ਦੋਵਾਂ ਨੂੰ ਗੱਡੀ ’ਚੋਂ ਬਾਹਰ ਸੁੱਟ ਕੇ ਸਵਿਫਟ ਕਾਰ ਨੰਬਰ ਪੀ ਬੀ 22 ਐੱਚ 9291 ਖੋਹ ਕੇ ਫਰਾਰ ਹੋ ਗਏ।


ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਦਾਖਾ ਦੇ ਮੁਖੀ ਦੀਪਕਰਨ ਸਿੰਘ ਤੂਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਰਾਹੁਲ ਨੂੰ ਜ਼ਖ਼ਮੀ ਹਾਲਤ ’ਚ ਸਰਕਾਰੀ ਪ੍ਰੇਮਜੀਤ ਹਸਪਤਾਲ ਸੁਧਾਰ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਜਗਰਾਓਂ ਰੈਫਰ ਕਰ ਦਿੱਤਾ। ਥਾਣਾ ਦਾਖਾ ਦੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਸੀਸੀਟੀਵੀ ਕੈਮਰਿਆਂ ਰਾਹੀਂ ਲੁਟੇਰਿਆਂ ਦੀ ਭਾਲ ਆਰੰਭ ਕਰ ਦਿੱਤੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

error: Content is protected !!