ਹਿਮਾਚਲ ਘੁੰਮਣ ਗਏ ਮੁੰਡੇ-ਕੁੜੀ ਦੀ ਕਾਰ ਡਿੱਗੀ ਖੱਡ ਵਿਚ, ਦੋਵਾਂ ਦੀ ਹੋਈ ਦਰਦਨਾਕ ਮੌਤ

ਹਿਮਾਚਲ ਘੁੰਮਣ ਗਏ ਮੁੰਡੇ-ਕੁੜੀ ਦੀ ਕਾਰ ਡਿੱਗੀ ਖੱਡ ਵਿਚ, ਦੋਵਾਂ ਦੀ ਹੋਈ ਦਰਦਨਾਕ ਮੌਤ


ਵੀਓਪੀ ਬਿਊਰੋ, ਸ੍ਰੀ ਮੁਕਤਸਰ ਸਾਹਿਬ : ਹਿਮਾਚਲ ਘੁੰਮਣ ਗਏ ਮੁੰਡੇ-ਕੁੜੀ ਦੀ ਕਾਰ ਖੱਡ ਵਿਚ ਜਾ ਡਿੱਗੀ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕ ਮੁੰਡੇ ਦੀ ਪਛਾਣ ਮੁਕਤਸਰ ਦੇ ਮੌੜ ਰੋਡ ਨਿਵਾਸੀ ਨੌਜਵਾਨ ਗੁਰਵਿੰਦਰ ਸਿੰਘ (27) ਵਜੋਂ ਹੋਈ ਹੈ ਪਰ ਕੁੜੀ ਦੀ ਹਾਲੇ ਪਛਾਣ ਨਹੀਂ ਹੋ ਸਕੀ।


ਮ੍ਰਿਤਕ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਗੁਰਵਿੰਦਰ ਸਿੰਘ ਕਾਰ ’ਤੇ ਹਿਮਾਚਲ ਘੁੰਮਣ ਲਈ ਗਿਆ ਸੀ ਅਤੇ ਉਸ ਦੀ ਕਾਰ ਚੰਬਾ ਦੇ ਨੇੜੇ ਇਕ ਡੂੰਘੀ ਖੱਡ ’ਚ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਾਰ ਬੁਰੀ ਤਰ੍ਹਾਂ ਤਬਾਹ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਦਾ ਪੁੱਤ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ। ਗੁਰਵਿੰਦਰ ਸਿੰਘ ਸਭ ਤੋਂ ਛੋਟਾ ਪੁੱਤ ਸੀ, ਜੋ ਕੁਆਰਾ ਸੀ।

ਘਟਨਾ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਗੁਰਵਿੰਦਰ ਸਿੰਘ ਦੇ ਨਾਲ ਕੁੜੀ ਕੌਣ ਸੀ, ਇਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਕੁੜੀ ਦੇ ਨਾਲ ਹੋਣ ਕਾਰਨ ਮਾਮਲਾ ਅਫੇਅਰ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!