ਜਨਮ ਦਿਨ ਦੀ ਪਾਰਟੀ ਕਰਦਿਆਂ ਪੈ ਗਿਆ ਰੰਗ ‘ਚ ਭੰਗ, ਤਾਬੜਤੋੜ ਫਾਇਰਿੰਗ ‘ਚ 4 ਜਣੇ ਹੋਏ ਜ਼ਖਮੀ

ਜਨਮ ਦਿਨ ਦੀ ਪਾਰਟੀ ਕਰਦਿਆਂ ਪੈ ਗਿਆ ਰੰਗ ‘ਚ ਭੰਗ, ਤਾਬੜਤੋੜ ਫਾਇਰਿੰਗ ‘ਚ 4 ਜਣੇ ਹੋਏ ਜ਼ਖਮੀ

 

ਵੀਓਪੀ ਬਿਊਰੋ – ਫਿਰੋਜ਼ਪੁਰ ‘ਚ ਜਨਮ ਦਿਨ ਦੀ ਪਾਰਟੀ ‘ਚ ਅਚਾਨਕ ਗੋਲੀ ਚੱਲਣ ਨਾਲ ਹੜਕੰਪ ਮਚ ਗਿਆ। ਇਸ ਘਟਨਾ ‘ਚ 4 ਲੋਕ ਜ਼ਖਮੀ ਹੋਏ ਹਨ, ਜਦਕਿ ਇਕ ਵਿਅਕਤੀ ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਨੂੰ ਜ਼ੀਰਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਥਾਣਾ ਸਿਟੀ ਜੀਰਾ ਨੇ ਮੰਗਲਵਾਰ ਨੂੰ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਪੀੜਤ ਹਰਪ੍ਰੀਤ ਸਿੰਘ ਵਾਸੀ ਫਤਿਹਗੜ੍ਹ ਕੋਰੋਟਾਣਾ ਜ਼ਿਲ੍ਹਾ ਮੋਗਾ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਦੋਸਤ ਮਨਪ੍ਰੀਤ ਸਿੰਘ ਦੇ ਜਨਮ ਦਿਨ ਦੀ ਪਾਰਟੀ ਸੀ ਜੋ ਜੀਰਾ ਸਥਿਤ ਜੀਐਨ ਰੈਸਟੋਰੈਂਟ ਵਿੱਚ ਰੱਖੀ ਗਈ ਸੀ। ਇੱਥੇ ਸਾਰੇ ਦੋਸਤ ਇਕੱਠੇ ਹੋਏ। ਸਾਰੇ ਦੋਸਤ ਖਾਂਦੇ-ਪੀਂਦੇ ਤੇ ਨੱਚ ਰਹੇ ਸਨ। ਇਸ ਰੈਸਟੋਰੈਂਟ ਵਿੱਚ ਅੱਠ ਦੇ ਕਰੀਬ ਅਣਪਛਾਤੇ ਵਿਅਕਤੀ ਖਾਣਾ ਖਾ ਰਹੇ ਸਨ ਅਤੇ ਡਾਂਸ ਵੀ ਕਰ ਰਹੇ ਸਨ। ਉਨ੍ਹਾਂ ਵਿਚੋਂ ਇਕ ਨੇ ਉਸ ਦੇ ਸਿਰ ‘ਤੇ ਬੋਤਲ ਮਾਰੀ, ਉਸ ਦੀ ਪੱਗ ਉਤਰ ਗਈ। ਉਸੇ ਸਮੇਂ ਕਿਸੇ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ‘ਚ ਚਾਰ ਲੋਕ ਜ਼ਖਮੀ ਹੋ ਗਏ. 

 

ਮੁਲਜ਼ਮ ਫਾਇਰਿੰਗ ਕਰਦੇ ਹੋਏ ਉਥੋਂ ਫਰਾਰ ਹੋ ਗਏ। ਹਰਪ੍ਰੀਤ ਨੇ ਕਿਹਾ ਕਿ ਉਹ ਲੋਕ ਉਸ ਨੂੰ ਜਾਣਦੇ ਵੀ ਨਹੀਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਉਥੇ ਪਹੁੰਚ ਗਈ। ਪੁਲਿਸ ਨੇ ਉਥੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਹਰਪ੍ਰੀਤ ਦੇ ਬਿਆਨਾਂ ’ਤੇ ਅੱਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

error: Content is protected !!